INS ਵਿਕਰਮਾਦਿੱਤਿਆ ''ਚ ਲੱਗੀ ਅੱਗ, ਜਲ ਸੈਨਾ ਨੇ ਦੱਸਿਆ- ਸਾਰੇ ਕਰਮੀ ਸੁਰੱਖਿਅਤ

Saturday, May 08, 2021 - 09:59 AM (IST)

INS ਵਿਕਰਮਾਦਿੱਤਿਆ ''ਚ ਲੱਗੀ ਅੱਗ, ਜਲ ਸੈਨਾ ਨੇ ਦੱਸਿਆ- ਸਾਰੇ ਕਰਮੀ ਸੁਰੱਖਿਅਤ

ਮੁੰਬਈ- ਭਾਰਤ ਦੇ ਜਹਾਜ਼ ਕੈਰੀਅਰ ਬੇੜੇ ਆਈ.ਐੱਨ.ਐੱਸ. ਵਿਕਰਮਾਦਿੱਤਿਆ 'ਚ ਸ਼ਨੀਵਾਰ ਸਵੇਰੇ ਅੱਗ ਲੱਗ ਗਈ। ਜਲ ਸੈਨਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਅੱਗ ਬੁਝਾ ਦਿੱਤੀ ਗਈ ਹੈ ਅਤੇ ਬੇੜੇ 'ਚ ਸਵਾਰ ਸਾਰੇ ਕਰਮੀ ਸੁਰੱਖਿਅਤ ਹਨ। ਬਿਆਨ 'ਚ ਕਿਹਾ ਗਿਆ ਹੈ,''ਡਿਊਟੀ 'ਤੇ ਤਾਇਨਾਤ ਕਰਮੀਆਂ ਨੇ ਜੰਗੀ ਬੇੜੇ 'ਚ ਜਲ ਸੈਨਿਕਾਂ ਦੇ ਰਹਿਣ ਵਾਲੇ ਹਿੱਸੇ 'ਚ ਧੂੰਆਂ ਉੱਠਦੇ ਦੇਖਿਆ।'' ਇਸ 'ਚ ਕਿਹਾ ਗਿਆ,''ਬੇੜੇ 'ਤੇ ਤਾਇਨਾਤ ਕਰਮੀਆਂ ਨੇ ਅੱਗ ਬੁਝਾਉਣ ਲਈ ਤੁਰੰਤ ਕਾਰਵਾਈ ਕੀਤੀ। ਬੇੜੇ 'ਚ ਸਵਾਰ ਸਾਰੇ ਕਰਮੀਆਂ ਦੀ ਗਿਣਤੀ ਕੀਤੀ ਗਈ ਅਤੇ ਕੋਈ ਵੱਡਾ ਨੁਕਸਾਨ ਨਹੀਂ ਪਹੁੰਚਿਆ ਹੈ।''

ਇਹ ਵੀ ਪੜ੍ਹੋ : ਦਿੱਲੀ ਦੇ ਹਸਪਤਾਲਾਂ 'ਚ ਕੋਰੋਨਾ ਦੇ ਝੰਬੇ ਲੋਕ ਹੁਣ ਹੋ ਰਹੇ ਨੇ ਫੰਗਲ ਇਨਫੈਕਸ਼ਨ ਦੇ ਸ਼ਿਕਾਰ

ਜਲ ਸੈਨਾ ਬੁਲਾਰੇ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਬੇੜਾ ਕਰਨਾਟਕ ਦੇ ਕਰਵਾਰ ਬੰਦਰਗਾਹ 'ਤੇ ਖੜ੍ਹਾ ਹੈ। ਇਹ ਜੰਗੀ ਬੇੜਾ ਰੂਸ ਤੋਂ 2013 'ਚ ਖਰੀਦੇ ਕੀਵ-ਸ਼੍ਰੇਣੀ ਦਾ ਜਹਾਜ਼ ਵਾਹਕ ਬੇੜਾ ਹੈ, ਜਿਸ ਦਾ ਨਵੀਕਰਨ ਕੀਤਾ ਗਿਆ ਹੈ ਅਤੇ ਮਹਾਨ ਸ਼ਾਸਕ ਵਿਕਰਮਾਦਿੱਤਿਆ ਦੇ ਸਨਮਾਨ 'ਚ ਇਸ ਦਾ ਨਾਮ ਰੱਖਿਆ ਗਿਆ। ਮੂਲ ਰੂਪ ਨਾਲ ਬਾਕੂ 'ਚ ਬਣੇ ਅਤੇ 1987 'ਚ ਰੂਸੀ ਜਲ ਸੈਨਾ ਦੇ ਬੇੜੇ 'ਚ ਸ਼ਾਮਲ ਹੋਏ ਇਸ ਜਹਾਜ਼ ਨੇ ਸੋਵਿਅਤ ਅਤੇ ਰੂਸੀ ਜਲ ਸੈਨਾਵਾਂ ਨਾਲ ਸੇਵਾ ਦਿੱਤੀ। ਇਸ ਦਾ ਸੰਚਾਲਨ ਬਹੁਤ ਖਰਚੀਲਾ ਹੋਣ ਕਾਰਨ ਇਸ ਨੂੰ 1996 'ਚ ਸੇਵਾਮੁਕਤ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਕੋਰੋਨਾ ਦੀ ਦੂਜੀ ਲਹਿਰ ਨੇ ਪਿੰਡਾਂ 'ਚ ਪਸਾਰੇ ਪੈਰ, ਸਿਹਤ ਸਹੂਲਤਾਂ ਦੀ ਘਾਟ ਕਾਰਨ ਮੌਤਾਂ ਦੇ ਅੰਕੜੇ ਵਧੇ


author

DIsha

Content Editor

Related News