ਥਾਈਲੈਂਡ ਦੀ ਸੁਪਾਤਰਾ ਬਣੀ ਇੰਦੌਰ ਦੀ ਨੂੰਹ, ਸਪੈਸ਼ਲ ਮੈਰਿਜ ਐਕਟ ਦੇ ਅਧੀਨ ਮਿਲਿਆ ਸਰਟੀਫਿਕੇਟ
Thursday, Feb 22, 2024 - 10:41 AM (IST)
ਇੰਦੌਰ (ਭਾਸ਼ਾ)- ਇੰਦੌਰ ਦੇ ਜ਼ਿਲ੍ਹਾ ਅਧਿਕਾਰੀ ਦਫ਼ਰਤ ਨੇ 2 ਵੱਖ-ਵੱਖ ਸੰਸਕ੍ਰਿਤੀਆਂ ਦੇ ਜੋੜੇ ਦੇ ਵਿਆਹ 'ਤੇ ਸਰਕਾਰੀ ਮੋਹਰ ਲਗਾ ਦਿੱਤੀ ਹੈ। ਸ਼ਹਿਰ ਦੇ ਇਕ ਨੌਜਵਾਨ ਪੇਸ਼ੇਵਰ ਨੇ ਥਾਈਲੈਂਡ ਦੀ ਇਕ ਔਰਤ ਨਾਲ ਆਪਣਾ ਵਿਆਹ ਇਸ ਦਫ਼ਤਰ 'ਚ ਰਜਿਸਟਰਡ ਕਰਵਾਇਆ ਹੈ। ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਐਡੀਸ਼ਨਲ ਜ਼ਿਲ੍ਹਾ ਅਧਿਕਾਰੀ (ਏ.ਡੀ.ਐੱਮ.) ਰੋਸ਼ਨ ਰਾਏ ਨੇ ਦੱਸਿਆ ਕਿ ਇੰਦੌਰ ਦੇ ਪ੍ਰਤੀਕ ਦੀਕਸ਼ਤ ਨੇ ਥਾਈਲੈਂਡ ਦੀ ਸੁਪਾਤਰਾ ਨੂੰ ਵਿਸ਼ੇਸ਼ ਵਿਆਹ ਐਕਟ ਦੇ ਅਧੀਨ ਆਪਣਾ ਵਿਆਹ ਰਜਿਸਟਰਡ ਕਰਵਾਇਆ ਅਤੇ ਇਸ ਜੋੜੇ ਦੇ ਨਾਂ ਇਸ ਦਾ ਪ੍ਰਮਾਣ ਪੱਤਰ ਜਾਰੀ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਲਾੜਾ ਜਾਂ ਲਾੜੀ 'ਚੋਂ ਕੋਈ ਵੀ ਇਕ ਵਿਅਕਤੀ ਭਾਰਤੀ ਨਾਗਰਿਕ ਹੈ ਤਾਂ ਜੋੜੇ ਦੇ ਵਿਆਹ ਨੂੰ ਦੇਸ਼ ਦੇ ਵਿਸ਼ੇਸ਼ ਵਿਆਹ ਐਕਟ ਦੇ ਅਧੀਨ ਰਜਿਸਟਰਡ ਕੀਤਾ ਜਾ ਸਕਦਾ ਹੈ। ਲਾੜੇ ਪ੍ਰਤੀਕ ਦੀਕਸ਼ਤ ਨੇ ਦੱਸਿਆ,''ਸੁਪਾਤਰਾ ਪਹਿਲੇ ਮੇਰੇ ਨਾਲ ਇਕ ਬੈਂਕ 'ਚ ਕੰਮ ਕਰਦੀ ਸੀ। ਮੈਂ ਆਪਣੀ ਪਹਿਲੀ ਨੌਕਰੀ ਦੌਰਾਨ ਉਨ੍ਹਾਂ ਨਾਲ ਪੁਣੇ 'ਚ ਮਿਲਿਆ ਸੀ।'' ਉਨ੍ਹਾਂ ਦੱਸਿਆ ਕਿ ਸੁਪਾਤਰਾ ਦੀ ਮਾਂ, ਦੀਦੀ ਅਤੇ ਜੀਜਾ ਉਨ੍ਹਾਂ ਦੇ ਵਿਆਹ 'ਚ ਸ਼ਾਮਲ ਹੋਣ ਥਾਈਲੈਂਡ ਤੋਂ ਇੰਦੌਰ ਆਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8