24 ਘੰਟਿਆਂ ''ਚ 12 ਲੱਖ ਬੂਟੇ ਲਾ ਕੇ ਇੰਦੌਰ ਨੇ ਰਚਿਆ ਇਤਿਹਾਸ, ਬਣਾਇਆ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ

Monday, Jul 15, 2024 - 10:41 AM (IST)

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ ਨੇ 24 ਘੰਟਿਆਂ ਦੇ ਅੰਦਰ 12 ਲੱਖ ਤੋਂ ਵੱਧ ਬੂਟੇ ਲਗਾ ਕੇ ਗਿਨੀਜ਼ ਵਰਲਡ ਰਿਕਾਰਡ ਕਾਇਮ ਕੀਤਾ ਹੈ। ਇਹ ਪ੍ਰਾਪਤੀ ਨਾ ਸਿਰਫ਼ ਦੇਸ਼ ਦੇ ਸਭ ਤੋਂ ਸਾਫ਼ ਸ਼ਹਿਰ ਵਜੋਂ ਇੰਦੌਰ ਦੀ ਸਾਖ ਨੂੰ ਮਜ਼ਬੂਤ ​​ਕਰਦੀ ਹੈ, ਸਗੋਂ ਵਾਤਾਵਰਣ ਦੀ ਸਥਿਰਤਾ ਲਈ ਮਹੱਤਵਪੂਰਨ ਵਚਨਬੱਧਤਾ ਨੂੰ ਵੀ ਦਰਸਾਉਂਦੀ ਹੈ। ਇਸ ਗਿਨੀਜ਼ ਵਰਲਡ ਰਿਕਾਰਡ ਦਾ ਖਿਤਾਬ ਇਕ ਟੀਮ ਵਲੋਂ 24 ਘੰਟਿਆਂ ਵਿਚ ਲਗਾਏ ਗਏ ਸਭ ਤੋਂ ਵੱਧ ਬੂਟੇ ਸਨ। ਇੰਦੌਰ ਵਿਚ 24 ਘੰਟਿਆਂ 'ਚ 12 ਲੱਖ ਤੋਂ ਵੱਧ ਬੂਟੇ ਲਗਾਏ ਗਏ। ਇਸ ਗਿਨੀਜ਼ ਵਰਲਡ ਰਿਕਾਰਡ ਦਾ ਸਿਰਲੇਖ '24 ਘੰਟਿਆਂ ਦੇ ਅੰਦਰ ਇਕ ਟੀਮ ਵਲੋਂ ਲਗਾਏ ਗਏ ਸਭ ਤੋਂ ਵੱਧ ਬੂਟੇ' ਸੀ। ਇਸ ਰਿਕਾਰਡ ਦੀ ਸ਼ੁਰੂਆਤ 13 ਜੁਲਾਈ ਨੂੰ ਸ਼ਾਮ 7.03 ਵਜੇ ਕੀਤੀ ਗਈ ਸੀ। ਖ਼ਾਸ ਗੱਲ ਇਹ ਹੈ ਕਿ ਇੰਦੌਰ ਨੇ ਸ਼ਾਮ 5 ਵਜੇ ਪੁਰਾਣਾ ਰਿਕਾਰਡ ਤੋੜ ਦਿੱਤਾ।

ਆਸਾਮ ਨੇ 24 ਘੰਟਿਆਂ ਅੰਦਰ 9,26,000 ਬੂਟੇ ਲਾਉਣ ਦਾ ਰਿਕਾਰਡ ਬਣਾਇਆ ਸੀ। ਸ਼ਾਮ 5 ਵਜੇ ਰਿਕਾਰਡ ਟੁੱਟ ਗਿਆ ਅਤੇ ਨਵਾਂ ਰਿਕਾਰਡ ਬਣਿਆ। ਮੁੱਖ ਮੰਤਰੀ ਮੋਹਨ ਯਾਦਵ ਨੂੰ ਨਵੇਂ ਵਰਲਡ ਰਿਕਾਰਡ ਦਾ ਸਰਟੀਫ਼ਿਕੇਟ ਸੌਂਪ ਦਿੱਤਾ ਗਿਆ ਹੈ। ਇਸ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਸ਼ਹਿਰ ਨੂੰ ਅਨੋਖਾ ਵਰਲਡ ਰਿਕਾਰਡ ਬਣਾਉਣ ਲਈ ਵਧਾਈ ਦਿੱਤੀ। ਗ੍ਰਹਿ ਮੰਤਰੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ ਵਧਾਈ ਹੋਵੇ, ਇੰਦੌਰ! ਪ੍ਰਧਾਨ ਮੰਤਰੀ @narendramodiJi ਦੀ ਮੁਹਿੰਮ 'ਇਕ ਰੁੱਖ ਮਾਂ ਦੇ ਨਾਂ' ਤਹਿਤ ਇਕ ਦਿਨ ਵਿਚ 12 ਲੱਖ ਬੂਟੇ ਲਾ ਕੇ ਇੰਦੌਰ ਸ਼ਹਿਰ ਨੇ ਇਕ ਅਨੋਖਾ ਵਰਲਡ ਰਿਕਾਰਡ ਬਣਾਇਆ ਹੈ। ਉਨ੍ਹਾਂ ਨੇ ਇਕ ਅਜਿਹੀ ਮਿਸਾਲ ਕਾਇਮ ਕੀਤੀ ਹੈ, ਜਿਸ ਦਾ ਆਉਣ ਵਾਲੇ ਸਾਲਾਂ ਵਿਚ ਲੱਖਾਂ ਲੋਕ ਪਾਲਣਾ ਕਰਨਗੇ। ਇੰਦੌਰ 'ਚ ਧਰਤੀ ਮਾਂ ਮੁਸਕਰਾ ਰਹੀ ਹੈ।

ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਤੋਂ ਅਧਿਕਾਰਤ ਸਰਟੀਫ਼ਿਕੇਟ ਪ੍ਰਾਪਤ ਕੀਤਾ। ਮੋਹਨ ਨੇ ਕਿਹਾ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਪ੍ਰੇਰਿਤ ਹੋ ਕੇ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਦੀ ਸਨਮਾਨਯੋਗ ਮੌਜੂਦਗੀ ਨਾਲ ਮੱਧ ਪ੍ਰਦੇਸ਼ ਨੇ ਕੁਦਰਤ ਦੀ ਸੰਭਾਲ ਅਤੇ ਧਰਤੀ ਮਾਂ ਨੂੰ ਸਮਰਪਿਤ ਸੇਵਾ ਦਾ ਸ਼ਕਤੀਸ਼ਾਲੀ ਸੰਦੇਸ਼ ਦਿੰਦਿਆਂ ਇਹ ਉਪਲੱਬਧੀ ਹਾਸਲ ਕੀਤੀ ਹੈ। 


Tanu

Content Editor

Related News