ਕਰਜ਼ੇ ਦੀ ਦਲਦਲ ''ਚ ਧੱਸਦੇ ਜਾ ਰਹੇ ਭਾਰਤੀ, ਘਰੇਲੂ ਬਚਤ ''ਚ ਆਈ ਭਾਰੀ ਗਿਰਾਵਟ

09/16/2019 5:23:05 PM

ਨਵੀਂ ਦਿੱਲੀ — ਭਾਰਤੀ ਅਰਥਵਿਵਸਥਾ 'ਤੇ ਮੰਦੀ ਦਾ ਅਸਰ ਹੁਣ ਘਰੇਲੂ ਪੱਧਰ 'ਤੇ ਵੀ ਸਾਫ ਦਿਖਾਈ ਦੇਣ ਲੱਗ ਗਿਆ ਹੈ। ਬਚਤ ਕਰਨਾ ਭਾਰਤੀ ਪਰਿਵਾਰਾਂ ਦੇ ਸੱਭਿਅਚਾਰ ਦਾ ਮੁੱਖ ਹਿੱਸਾ ਹੈ। ਭਾਰਤੀ ਪਰਿਵਾਰਾਂ ਦੀ ਸਭ ਤੋਂ ਵੱਡੀ ਤਾਕਤ ਸੇਵਿੰਗ ਯਾਨੀ ਕਿ ਬਚਤ ਹੀ ਹੈ, ਇਸੇ ਕਾਰਨ ਭਾਰਤੀ ਪਰਿਵਾਰਾਂ 'ਤੇ ਮੰਦੀ ਦਾ ਅਸਰ ਦੇਰ ਨਾਲ ਦਿਖਾਈ ਦੇ ਰਿਹਾ ਹੈ। ਇਹ ਬਚਤ ਹੀ ਭਾਰਤੀ ਪਰਿਵਾਰਾਂ ਨੂੰ ਹੁਣ ਤੱਕ ਮੰਦੀ ਤੋਂ ਬਚਾਉਂਦੀ ਆ ਰਹੀ ਹੈ।  ਪਰ ਪਿਛਲੇ ਪੰਜ ਸਾਲ 'ਚ ਘਰੇਲੂ ਬਚਤ ਦੀ ਕੁੱਲ ਦੇਣਦਾਰੀ 58 ਫੀਸਦੀ ਵਧ ਕੇ 7.4 ਲੱਖ ਕਰੋੜ ਰੁਪਏ ਰਹਿ ਗਈ ਹੈ, ਜਦੋਂਕਿ ਸਾਲ ਭਰ ਪਹਿਲਾਂ ਯਾਨੀ ਕਿ 2017 'ਚ ਇਹ ਵਾਧਾ ਸਿਰਫ 22 ਫੀਸਦੀ ਰਹੀ। 

ਕਰਜ਼ੇ ਦੀ ਦਲ-ਦਲ 'ਚ ਫਸ ਰਹੇ ਭਾਰਤੀ

ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ ਇੰਡੀਆ ਦੇ ਰਿਸਰਚ ਨੋਟ ਅਨੁਸਾਰ ਘਰੇਲੂ ਪੱਧਰ 'ਤੇ ਬਚਤ 'ਚ ਵੱਡੀ ਗਿਰਾਵਟ ਆਈ ਹੈ। ਇਨ੍ਹਾਂ ਪੰਜ ਸਾਲਾਂ 'ਚ ਪਰਿਵਾਰਾਂ ਦੀ ਬਚਤ ਤਕਰੀਬਨ 6 ਫੀਸਦੀ ਤੱਕ ਘੱਟ ਹੋਈ ਹੈ। ਵਿੱਤੀ ਸਾਲ 2012 'ਚ ਜਿਹੜੀ ਘਰੇਲੂ ਬਚਤ ਦਰ 23.6 ਫੀਸਦੀ ਸੀ ਉਹ 2018 'ਚ ਘੱਟ ਕੇ 17.2 ਫੀਸਦੀ ਰਹਿ ਗਈ । ਇਸ ਦੇ ਨਾਲ ਹੀ ਇਨ੍ਹਾਂ ਪੰਜ ਸਾਲਾਂ 'ਤ ਪਾਰਿਵਾਰਾਂ ਦਾ ਕਰਜ਼ਾ ਦੁੱਗਣਾ ਹੋਇਆ ਹੈ ਜਦੋਂਕਿ ਇਸ ਦੌਰਾਨ ਖਰਚ ਕਰਨ ਵਾਲੀ ਆਮਦਨੀ ਸਿਰਫ ਡੇਢ ਗੁਣਾ ਵਧੀ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਦੇਸ਼ ਦੀ ਕੁੱਲ ਬਚਤ 'ਚ 4 ਫੀਸਦੀ ਦੀ ਵੱਡੀ ਗਿਰਾਵਟ ਆਈ ਹੈ ਅਤੇ ਇਹ 34.6 ਫੀਸਦੀ ਡਿੱਗ ਕੇ 30.5 ਫੀਸਦੀ ਤੱਕ ਰਹਿ ਗਈ ਹੈ।

ਪੇਂਡੂ ਖੇਤਰਾਂ ਵੱਲ ਦੇਣਾ ਚਾਹੀਦੈ ਧਿਆਨ

ਬੈਂਕ ਨੇ ਕਿਹਾ ਹੈ ਕਿ ਕੈਪੀਟਲ ਗੇਨ ਟੈਕਸ ਨੂੰ ਹਟਾਉਣ ਦੇ ਬਾਅਦ 2018 'ਚ ਵਿੱਤੀ ਬਚਤ 'ਤੇ ਕੁਝ ਅਸਰ ਦਿਖਿਆ, ਪਰ 2019 'ਚ ਇਹ ਘੱਟ ਹੋ ਗਿਆ। ਬੈਂਕ ਦਾ ਕਹਿਣਾ ਹੈ ਕਿ ਪੇਂਡੂ ਖੇਤਰਾਂ 'ਚ ਸਰਕਾਰ ਨੂੰ ਮੰਗ ਵਧਾਉਣ ਲਈ ਕੁਝ ਖਰਚਿਆਂ ਨੂੰ ਵਧਾਉਣਾ ਚਾਹੀਦੈ। ਕਿਸਾਨਾਂ ਦੀ ਆਰਥਿਕ ਸਹਾਇਤਾ ਲਈ ਜਿਹੜੀ ਸਕੀਮ ਸ਼ੁਰੂ ਹੋਈ ਹੈ ਉਸ 'ਚ ਹੁਣ ਤੱਕ ਟੀਚੇ ਤੋਂ ਘੱਟ ਕਿਸਾਨ ਹੀ ਲਾਭ ਲੈ ਸਕੇ ਹਨ। ਪੀ.ਐਮ.-ਕਿਸਾਨ ਪੋਰਟਲ ਦੇ ਅੰਕੜੇ ਦੱਸਦੇ ਹਨ ਕਿ ਟੀਚੇ ਤੋਂ ਤਕਰੀਬਨ ਅੱਧੇ ਕਿਸਾਨਾਂ ਦਾ ਰਜਿਸਟ੍ਰੇਸ਼ਨ ਹੋਇਆ ਹੈ। ਇਸ ਨੂੰ ਵਧਾ ਕੇ ਪੇਂਡੂ ਖੇਤਰ 'ਚ ਮੰਗ ਵਧਾਈ ਜਾ ਸਕਦੀ ਹੈ। 


Related News