ਨੌਵੇਂ ਪਾਤਸ਼ਾਹ ਜੀ ਦੀ ਕੁਰਬਾਨੀ ਨੂੰ ਸ਼ਬਦਾਂ ''ਚ ਬਿਆਨ ਨਹੀਂ ਕੀਤਾ ਜਾ ਸਕਦਾ : CM ਮਾਨ (ਵੀਡੀਓ)

Sunday, Nov 23, 2025 - 03:21 PM (IST)

ਨੌਵੇਂ ਪਾਤਸ਼ਾਹ ਜੀ ਦੀ ਕੁਰਬਾਨੀ ਨੂੰ ਸ਼ਬਦਾਂ ''ਚ ਬਿਆਨ ਨਹੀਂ ਕੀਤਾ ਜਾ ਸਕਦਾ : CM ਮਾਨ (ਵੀਡੀਓ)

ਸ੍ਰੀ ਅਨੰਦਪੁਰ ਸਾਹਿਬ : ਸਿੱਖਾਂ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਚੁੱਕੇ ਹਨ। ਇੱਥੇ 'ਸਰਬ ਧਰਮ ਸੰਮੇਲਨ' ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਇਸ ਪਵਿੱਤਰ ਧਰਤੀ 'ਤੇ ਆਉਣ ਵਾਲਿਆਂ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਹੋਵੇ ਅਤੇ ਇੰਨੇ ਗੁਣੀ-ਗਿਆਨੀ ਵਿਦਵਾਨ ਬੈਠੇ ਹੋਣ ਤਾਂ ਇੱਥੇ ਮੇਰੇ ਵਰਗੇ ਨੂੰ ਬੋਲਣਾ ਜ਼ਿਆਦਾ ਸ਼ੋਭਾ ਨਹੀਂ ਦਿੰਦਾ। ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਹਰ ਧਰਮ 'ਚ ਵਿਚਾਰਾਂ ਹੋਈਆਂ ਹਨ।

ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਦਿੱਤੀ ਇਹ ਸਹੂਲਤ

ਉਨ੍ਹਾਂ ਕਿਹਾ ਕਿ ਇਸ ਪਵਿੱਤਰ ਧਰਤੀ 'ਤੇ ਪੰਜਾਬ ਦੇ ਰਾਜਪਾਲ, ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਮੌਜੂਦ ਹਨ। ਅਸੀਂ ਗੁਰੂ ਸਾਹਿਬ ਦੀ ਮਰਿਆਦਾ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਦੇ ਹੁਕਮਾਂ ਨੂੰ ਫੁੱਲ ਚੜ੍ਹਾਉਣੇ ਹਨ, ਜੋ ਕੁਰਬਾਨੀ ਨੌਵੇਂ ਪਾਤਸ਼ਾਹ ਜੀ ਦੀ ਹੈ, ਉਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਪੂਰੀ ਧਰਤੀ ਨੂੰ ਸਲੇਟ ਬਣਾ ਲਿਆ ਜਾਵੇ, ਪੂਰੀ ਧਰਤੀ 'ਤੇ ਮੌਜੂਦ ਦਰੱਖਤਾਂ ਨੂੰ ਪੈੱਨ ਬਣਾ ਲਿਆ ਜਾਵੇ ਅਤੇ ਸਮੁੰਦਰਾਂ, ਸਾਗਰਾਂ ਝੀਲਾਂ ਦੇ ਪਾਣੀਆਂ ਨੂੰ ਸਿਆਹੀ ਬਣਾ ਲਿਆ ਜਾਵੇ ਤਾਂ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਬਾਰੇ ਨਹੀਂ ਲਿਖਿਆ ਜਾ ਸਕਦਾ।

ਇਹ ਵੀ ਪੜ੍ਹੋ : ਪੰਜਾਬ 'ਚ 3 ਦਿਨ ਨਹੀਂ ਚੱਲਣਗੀਆਂ ਆਧਾਰ ਕਾਰਡ ਵਾਲੀਆਂ ਬੱਸਾਂ! ਸਫ਼ਰ ਕਰਨ ਵਾਲੇ ਇਨ੍ਹਾਂ ਤਾਰੀਖ਼ਾਂ ਨੂੰ...

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੋਤਿਆਂ ਤੱਕ ਦਾ ਵੀ ਬਲੀਦਾਨ ਦਿੱਤਾ। ਅਜਿਹਾ ਕੁਰਬਾਨੀਆਂ ਨਾਲ ਭਰਿਆ ਹੋਇਆ ਇਤਿਹਾਸ ਦੁਨੀਆ ਦੀ ਕਿਸੇ ਹੋਰ ਕਿਤਾਬ 'ਚ ਨਹੀਂ ਮਿਲਦਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਕੋਈ ਛੋਟੀਆਂ-ਮੋਟੀਆਂ ਕੁਰਬਾਨੀਆਂ ਨਹੀਂ ਹਨ ਅਤੇ ਕਿਸੇ ਵਾਸਤੇ ਕੁਰਬਾਨੀਆਂ ਦੀ ਇਸ ਤੋਂ ਵੱਡੀ ਤਿਆਗ ਦੀ ਮਿਸਾਲ ਨਹੀਂ ਮਿਲ ਸਕਦੀ। ਉਨ੍ਹਾਂ ਕਿਹਾ ਕਿ ਅਸੀਂ ਤਾਂ ਬਹੁਤ ਤੁੱਛ ਗਿਆਨੀ ਹਾਂ। ਉਨ੍ਹਾਂ ਇਸ ਪਵਿੱਤਰ ਧਰਤੀ 'ਤੇ ਆਏ ਸਾਰੇ ਮਹਾਂਪੁਰਸ਼ਾਂ ਅਤੇ ਸੰਗਤ ਦਾ ਇਕ ਵਾਰ ਫਿਰ ਧੰਨਵਾਦ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 


 


author

Babita

Content Editor

Related News