ਰੇਲਵੇ ਨੇ ਲਾਂਚ ਕੀਤਾ ਆਪਣਾ Super App, ਇਕ ਮੰਚ ’ਤੇ ਮਿਲਣਗੀਆਂ ਕਈ ਸੇਵਾਵਾਂ

Saturday, Feb 01, 2025 - 09:31 PM (IST)

ਰੇਲਵੇ ਨੇ ਲਾਂਚ ਕੀਤਾ ਆਪਣਾ Super App, ਇਕ ਮੰਚ ’ਤੇ ਮਿਲਣਗੀਆਂ ਕਈ ਸੇਵਾਵਾਂ

ਨਵੀਂ ਦਿੱਲੀ, (ਭਾਸ਼ਾ)- ਰੇਲਵੇ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਪ੍ਰੀਖਣ ਲਈ ਗੂਗਲ ਪਲੇਅ ਸਟੋਰ ’ਤੇ ਸਵਰੇਲ ਨਾਮੀ ਇਕ ਐਪਲੀਕੇਸ਼ਨ ਲਾਂਚ ਕੀਤਾ ਹੈ, ਜਿਸ ਵਿਚ ਇਕੋ ਸਮੇਂ ਕਈ ਸੇਵਾਵਾਂ ਦੀ ਪੇਸ਼ਕਸ਼ ਕੀਤੀ ਗਈ ਹੈ।

ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਿਰਫ਼ 1,000 ਖਪਤਕਾਰ ਇਸਨੂੰ ਡਾਊਨਲੋਡ ਕਰ ਸਕਦੇ ਹਨ। ਅਸੀਂ ਪ੍ਰਤੀਕਿਰਿਆ ਅਤੇ ਫੀਡਬੈਕ ਦਾ ਮੁਲਾਂਕਣ ਕਰਾਂਗੇ। ਇਸ ਤੋਂ ਬਾਅਦ, ਇਸਨੂੰ 10,000 ਲੋਕਾਂ ਲਈ ਮੁਹੱਈਆ ਕਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਐਪ ਰਾਖਵੀਆਂ ਅਤੇ ਅਣਰਾਖਵੀਆਂ ਟਿਕਟਾਂ ਦੀ ਬੁਕਿੰਗ, ਪਲੇਟਫਾਰਮ ਅਤੇ ਪਾਰਸਲ ਬੁਕਿੰਗ, ਰੇਲ ਪੁੱਛਗਿੱਛ, ਪੀ. ਐੱਨ. ਆਰ. ਪੁੱਛਗਿੱਛ ਆਦਿ ਵਰਗੀਆਂ ਸੇਵਾਵਾਂ ਤੱਕ ਆਸਾਨ ਪਹੁੰਚ ਪ੍ਰਦਾਨ ਕਰਦਾ ਹੈ।

ਰੇਲਵੇ ਬੋਰਡ ’ਚ ਸੂਚਨਾ ਅਤੇ ਪ੍ਰਚਾਰ ਵਿਭਾਗ ਦੇ ਕਾਰਜਕਾਰੀ ਨਿਰਦੇਸ਼ਕ ਦਿਲੀਪ ਕੁਮਾਰ ਨੇ ਦੱਸਿਆ ਕਿ ਐਪ ਵਿਚ ਮੁੱਖ ਉਦੇਸ਼ ਇਕ ਸਹਿਜ ਅਤੇ ਸਪਸ਼ਟ ਯੂਜਰ ਇੰਟਰਫੇਸ ਰਾਹੀਂ ਖਪਤਕਾਰਾਂ ਦੇ ਤਜ਼ਰਬਿਆਂ ਨੂੰ ਬਿਹਤਰ ਬਣਾਉਣ ਦਾ ਹੈ। ਉਨ੍ਹਾਂ ਕਿਹਾ ਕਿ ਰੇਲਵੇ ਮੰਤਰਾਲਾ ਵੱਲੋਂ ਸੈਂਟਰ ਫਾਰ ਰੇਲਵੇ ਇਨਫਰਮੇਸ਼ਨ ਸਿਸਟਮ (ਸੀ. ਆਰ. ਆਈ. ਐੱਸ.) ਨੇ 31-01-2025 ਨੂੰ ਬੀਟਾ ਟੈਸਟਿੰਗ ਲਈ ਸੁਪਰਐਪ (ਸਵਰੇਲ) ਜਾਰੀ ਕਰ ਦਿੱਤਾ ਹੈ। ਖਪਤਕਾਰ ਪਲੇਅ ਸਟੋਰ/ਐਪ ਸਟੋਰ ਤੋਂ ਐਪ ਡਾਊਨਲੋਡ ਕਰ ਸਕਦੇ ਹਨ।


author

Rakesh

Content Editor

Related News