Tatkal Ticket ਦਾ ਝੰਜਟ ਖ਼ਤਮ, 40 ਸਾਲ ਪੁਰਾਣਾ ਰਿਜ਼ਰਵੇਸ਼ਨ ਸਿਸਟਮ ਬਦਲੇਗਾ ਭਾਰਤੀ ਰੇਲਵੇ

Monday, Jun 08, 2026 - 03:26 PM (IST)

Tatkal Ticket ਦਾ ਝੰਜਟ ਖ਼ਤਮ, 40 ਸਾਲ ਪੁਰਾਣਾ ਰਿਜ਼ਰਵੇਸ਼ਨ ਸਿਸਟਮ ਬਦਲੇਗਾ ਭਾਰਤੀ ਰੇਲਵੇ

ਵੈੱਬ ਡੈਸਕ- ਭਾਰਤੀ ਰੇਲਵੇ ਅਗਸਤ ਮਹੀਨੇ ਤੋਂ 40 ਸਾਲ ਪੁਰਾਣੇ ਰਿਜ਼ਰਵੇਸ਼ਨ ਸਿਸਟਮ 'ਚ ਵੱਡੇ ਬਦਲਾਅ ਕਰਨ ਜਾ ਰਿਹਾ ਹੈ। ਸਾਲ 1986 ਤੋਂ ਲਗਾਤਾਰ ਸੇਵਾ ਦੇ ਰਹੇ ਲਗਭਗ ਚਾਰ ਦਹਾਕੇ ਪੁਰਾਣੀ ਯਾਤਰੀ ਰਿਜ਼ਰਵੇਸ਼ਨ ਪ੍ਰਣਾਲੀ (ਪੀਆਰਐੱਸ) ਹੁਣ ਸਿਰਫ਼ ਇਕ ਯਾਦ ਬਣ ਕੇ ਰਹਿ ਜਾਵੇਗੀ। ਰੇਲਵੇ ਇਸ ਦੀ ਜਗ੍ਹਾ ਪੂਰੀ ਤਰ੍ਹਾਂ ਨਾਲ ਨਵੀਂ, ਆਧੁਨਿਕ ਅਤੇ ਬੇਹੱਦ ਤੇਜ਼ ਰਿਜ਼ਰਵੇਸ਼ਨ ਸਿਸਟਮ ਲਾਗੂ ਕਰਨ ਜਾ ਰਿਹਾ ਹੈ। 

ਹਾਲ ਹੀ 'ਚ, ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਇਸ ਮੈਗਾ ਪ੍ਰਾਜੈਕਟ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਰੇਲਵੇ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਜਦੋਂ ਅਗਸਤ ਤੋਂ ਜਦੋਂ ਰੇਲ ਗੱਡੀਆਂ ਨੂੰ ਸਟੈਪ-ਬਾਏ-ਸਟੈਪ ਤਰੀਕੇ ਨਾਲ ਨਵੇਂ ਸਿਸਟਮ 'ਤੇ ਸ਼ਿਫਟ ਕੀਤਾ ਜਾਵੇਗਾ, ਉਦੋਂ ਆਮ ਯਾਤਰੀਆਂ ਨੂੰ ਟਿਕਟ ਬੁਕਿੰਗ 'ਚ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ।

ਕਿਉਂ ਪਈ ਸਿਸਟਮ ਬਦਲਣ ਦੀ ਲੋੜ?

ਭਾਰਤੀ ਰੇਲਵੇ ਦਾ ਮੌਜੂਦਾ ਟਿਕਟ ਬੁਕਿੰਗ ਢਾਂਚਾ 1986 'ਚ ਤਿਆਰ ਕੀਤਾ ਗਿਆ ਸੀ। ਪਿਛਲੇ 40 ਸਾਲਾਂ 'ਚ ਤਕਨੀਕ ਕਾਫ਼ੀ ਬਦਲ ਚੁੱਕੀ ਹੈ। ਜਦੋਂ ਸਾਲ 2002 'ਚ ਪਹਿਲੀ ਵਾਰ ਇੰਟਰਨੈੱਟ ਨਾਲ ਟਿਕਟ ਬੁਕਿੰਗ ਸ਼ੁਰੂ ਹੋਈ ਸੀ, ਉਦੋਂ ਆਨਲਾਈਨ ਗਾਹਕਾਂ ਦੀ ਗਿਣਤੀ ਕਾਫ਼ੀ ਘੱਟ ਸੀ ਪਰ ਅੱਜ ਸਥਿਤੀ ਬਿਲਕੁਲ ਉਲਟ ਹੈ, ਮੌਜੂਦਾ ਸਮੇਂ ਲਗਭਗ 88 ਫੀਸਦੀ ਆਨਲਾਈਨ ਰੇਲਵੇ ਟਿਕਟ ਬੁਕਿੰਗ ਨਾਲ ਬੁੱਕ ਕੀਤੇ ਜਾਂਦੇ ਹਨ। ਤਿਉਹਾਰਾਂ ਦੇ ਸੀਜ਼ਨ 'ਚ ਜਾਂ ਸਵੇਰੇ ਤਤਕਾਲ ਬੁਕਿੰਗ ਸਮੇਂ ਅਚਾਨਕ ਸਰਵਰ 'ਤੇ ਲੋਡ ਵਧਣ ਨਾਲ ਵੈੱਬਸਾਈਟ ਅਤੇ ਐਪ ਹੌਲੀ ਹੋ ਜਾਂਦੇ ਸਨ। ਇਸੇ ਵਧਦੀ ਡਿਜੀਟਲ ਮੰਗ ਅਤੇ ਭਾਰੀ ਲੋਡ ਨੂੰ ਸੰਭਾਲਣ ਲਈ ਇਸ ਆਧੁਨਿਕ ਸਿਸਟਮ ਨੂੰ ਡਿਜ਼ਾਈਨ ਕੀਤਾ ਗਿਆ ਹੈ। 

1- Tatkal Booking ਦੇ ਸਮੇਂ ਨਹੀਂ ਹੋਵੇਗਾ 'ਸਰਵਰ ਕ੍ਰੈਸ਼'

ਨਵਾਂ ਰਿਜ਼ਰਵੇਸ਼ਨ ਸਿਸਟਮ ਐਡਵਾਂਸ ਕਲਾਊਡ ਅਤੇ ਹਾਈ-ਕੈਪੇਸਿਟੀ ਤਕਨੀਕ 'ਤੇ ਕੰਮ ਕਰਦਾ ਹੈ। ਇਸ ਦਾ ਡਾਟਾ ਪ੍ਰੋਸੈੱਸ ਕਰਨ ਦੀ ਸਮਰੱਥਾ ਪੁਰਾਣੇ ਸਿਸਟਮ ਤੋਂ ਕਈ ਗੁਣਾ ਜ਼ਿਆਦਾ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਤੁਰੰਤ ਟਿਕਟ ਵਿੰਡੋ ਖੋਲ੍ਹਣ 'ਤੇ ਜਾਂ ਤਿਉਹਾਰਾਂ ਦੀ ਭਾਰੀ ਭੀੜ ਦੌਰਾਨ ਵੀ ਸਰਵਰ 'ਤੇ ਦਬਾਅ ਨਹੀਂ ਪਵੇਗਾ ਅਤੇ ਬੁਕਿੰਗ ਸੁਚਾਰੂ ਰਹੇਗੀ। 

2- 94 ਫੀਸਦੀ ਸਟੀਕਤਾ ਨਾਲ AI ਦੱਸੇਗਾ- 'ਟਿਕਟ ਕਨਫਰਮ ਹੋਵੇਗਾ ਜਾਂ ਨਹੀਂ'

ਇਸ ਨਵੇਂ ਸਿਸਟਮ ਦੀ ਸਭ ਤੋਂ ਕ੍ਰਾਂਤੀਕਾਰੀ ਖੂਬੀ ਹੈ, ਇਸ ਦਾ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਆਧਾਰਤ ਵੇਟਿੰਗ ਭਵਿੱਖਬਾਣੀ ਫੀਚਰ। ਜੇਕਰ ਤੁਹਾਨੂੰ ਵੇਟਿੰਗ ਟਿਕਟ ਮਿਲਦਾ ਹੈ ਤਾਂ ਇਹ ਸਿਸਟਮ ਤੁਹਾਨੂੰ ਦੱਸੇਗਾ ਕਿ ਤੁਹਾਡੇ ਟਿਕਟ ਦੇ ਕਨਫਰਮ ਹੋਣ ਦੀ ਕਿੰਨੀ ਉਮੀਦ ਹੈ। ਪਹਿਲਾਂ ਇਸ ਫੀਚਰ ਦੀ ਸਟੀਕਤਾ ਸਿਰਫ਼ 53 ਫੀਸਦੀ ਸੀ, ਜੋ ਹੁਣ ਆਧੁਨਿਕ AI ਦੀ ਮਦਦ ਨਾਲ 94 ਫੀਸਦੀ ਹੋ ਚੁੱਕੀ ਹੈ। ਇਸ ਨਾਲ ਯਾਤਰੀ ਆਪਣੀ ਯਾਤਰਾ ਦੀ ਯੋਜਨਾ ਬਿਹਤਰ ਤਰੀਕੇ ਨਾਲ ਕਰ ਸਕਣਗੇ।

3- RailOne ਐਪ ਦੀ ਜ਼ਬਰਦਸਤ ਸਫਲਤਾ

ਰੇਲਵੇ ਦਾ ਇਹ ਨਵਾਂ ਸਿਸਟਮ ਉਸ ਦੇ ਨਵੇਂ ਡਿਜੀਟਲ ਪਲੇਟਫਾਰਮ 'RailOne' ਐਪ ਨਾਲ ਪੂਰੀ ਤਰ੍ਹਾਂ ਸਿੰਕ ਰਹੇਗਾ। ਜੁਲਾਈ 2025 'ਚ ਲਾਂਚ ਹੋਏ ਇਸ ਐਪ ਨੂੰ ਇਕ ਸਾਲ ਦੇ ਅੰਦਰ ਹੀ 3.5 ਕਰੋੜ ਤੋਂ ਵੱਧ ਡਾਊਨਲੋਡ ਮਿਲ ਚੁੱਕੇ ਹਨ। ਇਸ ਐਪ 'ਤੇ ਰੋਜ਼ਾਨਾ ਕਰੀਬ 9.29 ਲੱਖ ਟਿਕਟ ਬੁੱਕ ਹੋ ਰਹੇ ਹਨ। ਇਸ ਸਿੰਗਲ ਐਪ ਰਾਹੀਂ ਯਾਤਰੀ ਨਾ ਸਿਰਫ਼ ਰਿਜ਼ਰਵੇਸ਼ਨ ਕਰ ਸਕਦੇ ਹਨ, ਸਗੋਂ ਲਾਈਵ ਟਰੇਨ ਸਟੈੱਟਸ, ਕੋਚ ਪੋਜ਼ੀਸ਼ਨ ਅਤੇ ਸ਼ਿਕਾਇਤ ਦਰਜ ਕਰਨ ਵਰਗੀਆਂ ਕਈ ਸਹੂਲਤਾਂ ਇਕ ਜਗ੍ਹਾ ਪਾ ਸਕਦੇ ਹਨ। 

ਗੇਮ ਚੇਂਜਰ ਸਾਬਿਤ ਹੋਵੇਗਾ ਇਹ ਕਦਮ

ਹਰ ਦਿਨ ਲੱਖਾਂ ਲੋਕਾਂ ਨੂੰ ਉਨ੍ਹਾਂ ਦੀ ਮੰਜ਼ਲ ਤੱਕ ਪਹੁੰਚਾਉਣ ਵਾਲਾ ਭਾਰਤੀ ਰੇਲਵੇ ਹੁਣ ਪੂਰੀ ਤਰ੍ਹਾਂ ਨਾਲ 'ਡਿਜੀਟਲ-ਫਰਸਟ' ਦੀ ਰਾਹ 'ਤੇ ਚੱਲ ਪਿਆ ਹੈ। ਅਗਸਤ ਤੋਂ ਸ਼ੁਰੂ ਹੋਣ ਵਾਲਾ ਇਹ ਅਪਗ੍ਰੇਡ ਦੇਸ਼ ਦੇ ਰੇਲ ਇਤਿਹਾਸ 'ਚ ਸਭ ਤੋਂ ਵੱਡੀਆਂ ਤਕਨੀਕੀ ਤਬਦੀਲੀਆਂ 'ਚੋਂ ਇਕ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਵੇਂ ਸਿਸਟਮ ਦੇ ਆਉਣ ਨਾਲ ਆਮ ਨਾਗਰਿਕਾਂ ਦਾ ਰੇਲਵੇ ਟਿਕਟ ਬੁੱਕ ਕਰਨ ਦਾ ਅਨੁਭਵ ਪੂਰੀ ਤਰ੍ਹਾਂ ਬਦਲ ਜਾਵੇਗਾ ਅਤੇ ਦਲਾਲਾਂ ਦੇ ਗੰਦੇ ਖੇਡ 'ਤੇ ਵੀ ਰੋਕ ਲਾਉਣ 'ਚ ਮਦਦ ਮਿਲੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News