ਭਾਰਤੀ ਨੌਜਵਾਨ ਨੂੰ ਮਿਲਿਆ 800 ਕਰੋੜ ਦਾ ਮੋਟਾ ਪੈਕੇਜ, ਜਾਣੋ 5 ਸਭ ਤੋਂ ਵੱਡੇ ਸੈਲਰੀ ਪੈਕੇਜ ਬਾਰੇ

Wednesday, Oct 07, 2026 - 01:12 PM (IST)

ਭਾਰਤੀ ਨੌਜਵਾਨ ਨੂੰ ਮਿਲਿਆ 800 ਕਰੋੜ ਦਾ ਮੋਟਾ ਪੈਕੇਜ, ਜਾਣੋ 5 ਸਭ ਤੋਂ ਵੱਡੇ ਸੈਲਰੀ ਪੈਕੇਜ ਬਾਰੇ

ਬਿਜ਼ਨੈੱਸ ਡੈਸਕ - ਭਾਰਤੀ ਏ. ਆਈ. ਰਿਸਰਚਰ ਤ੍ਰਿਪਤ ਬਾਂਸਲ ਨੂੰ ਮੇਟਾ ਨੇ ਲੱਗਭਗ 800 ਕਰੋੜ ਦੇ ਭਾਰੀ-ਭਰਕਮ ਪੈਕੇਜ ਦਾ ਜੁਆਇਨਿੰਗ ਬੋਨਸ ਆਫਰ ਕੀਤਾ ਗਿਆ ਹੈ। ਤ੍ਰਿਪਤ ਇਸ ਤੋਂ ਪਹਿਲਾਂ ਓਪਨ ਏ. ਆਈ. ’ਚ ਰਿਸਰਚਰ ਵਜੋਂ ਕੰਮ ਕਰਦੇ ਸਨ। ਉਹ ਆਈ. ਆਈ. ਟੀ. ਬੰਬੇ ਦੇ ਐਲੂਮਨਾਈ ਹਨ। ਉਨ੍ਹਾਂ ਨੇ ਯੂਨੀਵਰਸਿਟੀ ਆਫ਼ ਮੈਸਾਚੂਸੇਟਸ ਐਮਹਰਸਟ ਤੋਂ ਕੰਪਿਊਟਰ ਸਾਇੰਸ ’ਚ ਐੱਮ. ਐੱਸ. ਅਤੇ ਪੀ. ਐੱਚ. ਡੀ. ਪੂਰੀ ਕੀਤੀ ਹੈ।

ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ

ਮੇਟਾ ਨਾਲ ਜੁੜਨ ਤੋਂ ਬਾਅਦ ਤ੍ਰਿਪਤ ਨੇ ਐਕਸ ’ਤੇ ਪੋਸਟ ਕੀਤਾ, ‘‘ਮੇਟਾ ਨਾਲ ਜੁੜ ਕੇ ਰੋਮਾਂਚਿਤ ਹਾਂ। ਸੁਪਰਇੰਟੈਲੀਜੈਂਸ ਹੁਣ ਨੇੜੇ ਹੈ।’’ ਤ੍ਰਿਪਤ ਹੁਣ ਮੇਟਾ ਦੀ ਸੁਪਰਇੰਟੈਲੀਜੈਂਸ ਲੈਬ ਨਾਲ ਜੁੜ ਗਏ ਹਨ। ਉਨ੍ਹਾਂ ਨੇ ਇਸ ਗੱਲ ’ਤੇ ਡੂੰਘਾਈ ਨਾਲ ਖੋਜ ਕੀਤੀ ਕਿ ਏ. ਆਈ. ਮਾਡਲ ਕਿਸੇ ਸਵਾਲ ਦਾ ਤੁਰੰਤ ਜਵਾਬ ਦੇਣ ਦੀ ਬਜਾਏ ਇਨਸਾਨਾਂ ਵਾਂਗ ਸੋਚਣ ਅਤੇ ਸਮਝਣ ’ਚ ਵਧੇਰੇ ਸਮਾਂ ਕਿਵੇਂ ਬਿਤਾਏ। ਇਹ ਥਿੰਕਿੰਗ ਪ੍ਰੋਸੈੱਸ ਹੀ ਇਸ ਮਾਡਲ ਦੀ ਸਭ ਤੋਂ ਵੱਡੀ ਸਫਲਤਾ ਬਣਿਆ।

ਇਹ ਵੀ ਪੜ੍ਹੋ : ਵੱਡਾ ਝਟਕਾ! Petrol 5 ਰੁਪਏ ਤੇ Diesel 3 ਰੁਪਏ  ਹੋ ਗਿਆ ਮਹਿੰਗਾ, ਇਸ ਕੰਪਨੀ ਨੇ ਵਧਾਈਆਂ ਕੀਮਤਾਂ

ਇਸ ਖੇਤਰ ਦੇ 5 ਸਭ ਤੋਂ ਵੱਡੇ ਸੈਲਰੀ ਪੈਕੇਜ

1. ਇਲਿਆ ਸੁਤਸਕੇਵਰ : 58000 ਕਰੋੜ ਰੁਪਏ

2. ਅਲੇਕਜ਼ੈਂਡਰ ਵਾਂਗ : 10000 ਕਰੋੜ ਰੁਪਏ

3. ਮੀਰਾ ਮੁਰਾਤੀ : 4000 ਕਰੋੜ ਰੁਪਏ

4. ਤ੍ਰਿਪਤ ਬਾਂਸਲ : 800 ਕਰੋੜ ਰੁਪਏ

5. ਡੇਮਿਸ ਹਸਾਬਿਸ : 300 ਕਰੋੜ ਰੁਪਏ ਅਤੇ 25 ਕਰੋੜ ਰੁਪਏ ਬੋਨਸ

ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦਾ ਅਨੁਮਾਨ, ਇਸ ਪੱਧਰ ਤੱਕ ਪਹੁੰਚ ਸਕਦੇ ਹਨ ਰੇਟ
ਇਹ ਵੀ ਪੜ੍ਹੋ :  ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ
ਇਹ ਵੀ ਪੜ੍ਹੋ :  Nestle ਦੇ ਇਕ ਹੋਰ ਡੇਅਰੀ ਉਤਪਾਦ ਦਾ ਸੈਂਪਲ ਹੋ ਗਿਆ ਫੇਲ੍ਹ, FSSAI ਨੇ ਵਿਕਰੀ ਰੋਕਣ ਦਾ ਦਿੱਤਾ ਨਿਰਦੇਸ਼

ਇਹ ਵੀ ਪੜ੍ਹੋ : 25 ਸਾਲਾਂ ’ਚ ਪਹਿਲੀ ਵਾਰ ਭਾਰਤੀ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ Crash ,  20 ਲੱਖ ਕਰੋੜ ਰੁਪਏ ਦਾ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News