EPFO ਦਾ ਵੱਡਾ ਪਲਾਨ, UPI ਨਾਲ ਫਟਾਫਟ ਨਿਕਲੇਗਾ PF ਦਾ ਪੈਸਾ
Friday, Oct 09, 2026 - 07:22 PM (IST)
ਬਿਜ਼ਨੈੱਸ ਡੈਸਕ : EPFO ਦੇ 7.5 ਕਰੋੜ ਤੋਂ ਜ਼ਿਆਦਾ ਮੈਂਬਰਾਂ ਲਈ ਚੰਗੀ ਖ਼ਬਰ ਹੈ। ਐਂਪਲਾਇਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ ਭਾਵ ਈ. ਪੀ. ਐੱਫ. ਓ. ਇੱਕ ਵੱਡੀ ਸਹੂਲਤ ’ਤੇ ਕੰਮ ਕਰ ਰਿਹਾ ਹੈ। ਉਸ ਨੇ ਬੈਂਕਾਂ ਨਾਲ ਮਿਲ ਕੇ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI) ਰਾਹੀਂ ਪ੍ਰੋਵੀਡੈਂਟ ਫੰਡ ਬੈਲੇਂਸ ਕੱਢਣ ਦੀ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ। ਇੱਕ ਸੀਨੀਅਰ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ 'ਮਨੀ ਕੰਟਰੋਲ' ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : Tiktok 'ਤੇ NY 'ਚ ਲੱਗੇ ਗੰਭੀਰ ਦੋਸ਼, ਬੱਚਿਆਂ ਦੀ ਸੁਰੱਖਿਆ ਨਾਲ ਕੀਤਾ ਖਿਲਵਾੜ
ਇਹ ਵੀ ਪੜ੍ਹੋ : ਇਨ੍ਹਾਂ ਕੈਟੇਗਰੀ 'ਤੇ ਲਾਗੂ ਨਹੀਂ ਹੋਵੇਗਾ 0.4% MDR, 2,000 ਤੋਂ ਵੱਧ ਦੀ ਟ੍ਰਾਂਜੈਕਸ਼ਨ 'ਤੇ ਲੱਗੇਗਾ ਇੰਨਾ ਚਾਰਜ
ਦਸੰਬਰ ਤੱਕ ਸਰਵਿਸ ਦੇ ਲਾਂਚ ਹੋਣ ਦੀ ਉਮੀਦ
ਰਿਪੋਰਟ ’ਚ ਅਧਿਕਾਰੀ ਨੇ ਦੱਸਿਆ ਹੈ ਕਿ ਇਸ ਫੀਚਰ ਰਾਹੀਂ EPFO ਸਬਸਕ੍ਰਾਈਬਰਜ਼ UPI ਰਾਹੀਂ ਆਪਣਾ ਪ੍ਰੋਵੀਡੈਂਟ ਫੰਡ ਬੈਲੇਂਸ ਕੱਢ ਸਕਣਗੇ। ਉਮੀਦ ਹੈ ਕਿ ਇਸ ਨੂੰ ਦਸੰਬਰ ਦੇ ਆਖਰੀ ਤੱਕ ਰਸਮੀ ਤੌਰ ’ਤੇ ਲਾਂਚ ਕਰ ਦਿੱਤਾ ਜਾਵੇਗਾ।
ਅਜੇ EPFO ਤੋਂ ਪੈਸੇ ਕੱਢਣ ਦਾ ਕੰਮ UAN ਪੋਰਟਲ ਰਾਹੀਂ ਆਨਲਾਈਨ ਕੀਤਾ ਜਾ ਸਕਦਾ ਹੈ। ਕਲੇਮ ਪ੍ਰੋਸੈਸ ਪੂਰਾ ਹੋਣ ਤੋਂ ਬਾਅਦ EPFO ਕੱਢੀ ਗਈ ਰਕਮ ਸਬਸਕ੍ਰਾਈਬਰ ਦੇ ਬੈਂਕ ਅਕਾਊਂਟ ’ਚ ਟ੍ਰਾਂਸਫਰ ਕਰ ਦਿੰਦਾ ਹੈ, ਜਿੱਥੋਂ ਇਸ ਨੂੰ ਕੱਢਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ , 70% ਸਸਤੀ ਹੋਵੇਗੀ ਕੈਂਸਰ ਦੀ ਦਵਾਈ
ਇਹ ਵੀ ਪੜ੍ਹੋ : GST Council ਦੇ ਵੱਡੇ ਫ਼ੈਸਲੇ : ਜੁਰਮਾਨੇ ਦੀ ਰਕਮ ਘਟਾਈ, ਨੋਟਿਸ ਤੇ ਗ਼੍ਰਿਫਤਾਰੀ ਸਮੇਤ ਬਦਲੇ ਇਹ ਨਿਯਮ
ਨਵੇਂ ਪ੍ਰੋਸੈਸ ’ਚ ਕੀ ਹੋਵੇਗਾ?
ਨਵੀਂ ਪ੍ਰਕਿਰਿਆ ਦੇ ਤਹਿਤ EPFO ਪੈਸੇ ਕੱਢਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣ ਲਈ UAN ਪੋਰਟਲ ਨੂੰ ਸਬਸਕ੍ਰਾਈਬਰਜ਼ ਦੇ UPI ਅਕਾਊਂਟ ਨਾਲ ਜੋੜੇਗਾ। ਆਰਗੇਨਾਈਜ਼ੇਸ਼ਨ ਕੋਲ ਅਜੇ ਲੱਗਭਗ 30 ਕਰੋੜ ਸਬਸਕ੍ਰਾਈਬਰਜ਼ ਹਨ।
ਪਹਿਲਾਂ ਮਨੀ ਕੰਟਰੋਲ ਨੇ ਅਜਿਹੀ ਰਿਪੋਰਟ ਦਿੱਤੀ ਸੀ ਕਿ EPFO ਸਬਸਕ੍ਰਾਈਬਰਜ਼ ਦੇ ਬੈਂਕ ਅਕਾਊਂਟ ਨਾਲ ਜੁੜਿਆ ਇੱਕ ਨਵਾਂ ਐਪ ਲਾਂਚ ਕਰੇਗਾ। ਇਹ ਐਪ BHIM ਐਪ ਅਤੇ ਦੂਜੇ UPI ਐਪਸ ਨਾਲ ਵੀ ਜੁੜਿਆ ਹੋਵੇਗਾ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ : Aadhaar Card 'ਤੇ ਨਾਮ ਬਦਲਣ ਦੇ ਨਿਯਮ ਹੋਏ ਹੋਰ ਸਖ਼ਤ, UIDAI ਨੇ ਤੈਅ ਕੀਤੇ ਨਵੇਂ ਦਸਤਾਵੇਜ਼
UPI ਰਾਹੀਂ ਕਿੰਨਾ EPF ਕੱਢ ਸਕਦੇ ਹਨ?
ਇੱਕ ਅਧਿਕਾਰੀ ਨੇ ਕਿਹਾ, 'ਸਬਸਕ੍ਰਾਈਬਰਜ਼ ਕੁਝ ਸ਼ਰਤਾਂ ਨਾਲ UPI ਰਾਹੀਂ ਆਪਣੇ EPFO ਬੈਲੇਂਸ ਦਾ 75 ਫੀਸਦੀ ਤੱਕ ਕੱਢ ਸਕਣਗੇ।'
ਮੌਜੂਦਾ ਨਿਯਮਾਂ ਦੇ ਤਹਿਤ ਸਬਸਕ੍ਰਾਈਬਰ ਦੇ ਅਕਾਊਂਟ ’ਚ EPF ਬੈਲੇਂਸ ਦਾ ਘੱਟੋ-ਘੱਟ 25 ਫੀਸਦੀ ਹਿੱਸਾ ਬਣਿਆ ਰਹਿਣਾ ਚਾਹੀਦਾ ਹੈ। ਸਿੱਖਿਆ, ਵਿਆਹ ਅਤੇ ਘਰ ਵਰਗੇ ਜ਼ਰੂਰੀ ਖਰਚਿਆਂ ਸਮੇਤ ਯੂਨੀਫਾਈਡ ਕੈਟਾਗਰੀ ਦੇ ਤਹਿਤ ਸ਼ਾਰਟ-ਟਰਮ ਜ਼ਰੂਰਤਾਂ ਲਈ ਸਬਸਕ੍ਰਾਈਬਰ ਆਪਣੇ ਜਮ੍ਹਾਂ EPF ਬੈਲੇਂਸ ਦਾ 75 ਫੀਸਦੀ ਤੱਕ ਕੱਢ ਸਕਦਾ ਹੈ।
ਬਾਕੀ 25 ਫੀਸਦੀ ਹਿੱਸਾ ਅਕਾਊਂਟ ’ਚ ਹੀ ਰਹਿੰਦਾ ਹੈ। ਉਸ ’ਤੇ ਟੈਕਸ-ਫ੍ਰੀ ਵਿਆਜ ਮਿਲਦਾ ਰਹਿੰਦਾ ਹੈ। ਸਰੋਤਾਂ ਅਨੁਸਾਰ, EPFO ਦਾ ਕੁੱਲ ਫੰਡ ਲੱਗਭਗ 26 ਲੱਖ ਕਰੋੜ ਰੁਪਏ ਹੈ। ਜਦੋਂ ਕਿ ਐਕਟਿਵ ਸਬਸਕ੍ਰਾਈਬਰਜ਼ ਜਾਂ ਯੋਗਦਾਨ ਪਾਉਣ ਵਾਲੇ ਮੈਂਬਰਾਂ ਦੀ ਗਿਣਤੀ ਲੱਗਭਗ 7.5 ਕਰੋੜ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
