ਮੂਧੇ ਮੂੰਹ ਡਿੱਗਣਗੀਆਂ ਤੇਲ ਦੀਆਂ ਕੀਮਤਾਂ, ਖ਼ਤਮ ਹੋਵੇਗੀ ਜੰਗ ! ਟਰੰਪ ਨੇ ਦਿੱਤਾ ਵੱਡਾ ਬਿਆਨ

Saturday, Oct 03, 2026 - 11:28 AM (IST)

ਮੂਧੇ ਮੂੰਹ ਡਿੱਗਣਗੀਆਂ ਤੇਲ ਦੀਆਂ ਕੀਮਤਾਂ, ਖ਼ਤਮ ਹੋਵੇਗੀ ਜੰਗ ! ਟਰੰਪ ਨੇ ਦਿੱਤਾ ਵੱਡਾ ਬਿਆਨ

ਇੰਟਰਨੈਸ਼ਨਲ ਡੈਸਕ- ਮਿਡਲ-ਈਸਟ 'ਚ ਅਮਰੀਕਾ-ਇਰਾਨ ਵਿਚਾਲੇ ਜਾਰੀ ਤਣਾਅ ਕਾਰਨ ਦੁਨੀਆ ਭਰ 'ਚ ਤੇਲ-ਗੈਸ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਹੋਰਮੁਜ਼ ਰਾਹੀਂ ਆਵਾਜਾਈ ਠੱਪ ਹੋਣ ਕਾਰਨ ਸਥਿਤੀ ਹੋਰ ਭਿਆਨਕ ਬਣ ਗਈ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਜੰਗ ਤੇ ਤੇਲ ਦੀਆਂ ਕੀਮਤਾਂ ਬਾਰੇ ਵੱਡਾ ਬਿਆਨ ਦਿੱਤਾ ਹੈ।

ਟਰੰਪ ਨੇ ਇਰਾਨ ਨਾਲ ਜਾਰੀ ਜੰਗ ਬਾਰੇ ਖੁੱਲ੍ਹ ਕੇ ਬੋਲਣ ਤੋਂ ਗੁਰੇਜ਼ ਕਰਦਿਆਂ ਦਾਅਵਾ ਕੀਤਾ ਹੈ ਕਿ ਸਥਿਤੀ ਬਹੁਤ ਹੀ ਸਹੀ ਦਿਸ਼ਾ ਵਿੱਚ ਜਾ ਰਹੀ ਹੈ। ਵ੍ਹਾਈਟ ਹਾਊਸ ਤੋਂ ਮਰੀਨ ਵਨ ਵੱਲ ਰਵਾਨਾ ਹੋਣ ਸਮੇਂ ਗੱਲਬਾਤ ਕਰਦਿਆਂ ਟਰੰਪ ਨੇ ਭਵਿੱਖਬਾਣੀ ਕੀਤੀ ਕਿ ਇਰਾਨ ਨਾਲ ਇਹ ਜੰਗ ਬਹੁਤ ਜਲਦੀ ਖ਼ਤਮ ਹੋ ਜਾਵੇਗੀ।

ਇਸ ਦੌਰਾਨ ਜਦੋਂ ਟਰੰਪ ਤੋਂ ਇਰਾਨ ਖ਼ਿਲਾਫ਼ ਉਨ੍ਹਾਂ ਦੀ ਅਗਲੀ ਰਣਨੀਤੀ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਵਿਸਥਾਰਪੂਰਵਕ ਜਾਣਕਾਰੀ ਦੇਣ ਤੋਂ ਨਾਂਹ ਕਰਦਿਆਂ ਕਿਹਾ- "ਜੇ ਮੈਂ ਤੁਹਾਨੂੰ ਆਪਣੀ ਪਲਾਨਿੰਗ ਦੱਸ ਦਿੱਤੀ, ਤਾਂ ਇਹ ਇੱਕ ਬਹੁਤ ਵੱਡੀ ਖ਼ਬਰ ਬਣ ਜਾਵੇਗੀ। ਪਰ ਤੁਸੀਂ ਜਲਦੀ ਹੀ ਦੇਖੋਗੇ। ਸਭ ਕੁਝ ਬਹੁਤ ਵਧੀਆ ਚੱਲ ਰਿਹਾ ਹੈ ਅਤੇ ਇਰਾਨ ਦੀ ਸਥਿਤੀ ਠੀਕ ਨਹੀਂ ਹੈ।"

ਇਹ ਵੀ ਪੜ੍ਹੋ- 'ਪਲੰਬਰ' ਨੇ ਬਚਾਈ FlyDubai ਦੇ ਜਹਾਜ਼ 'ਚ ਸਵਾਰ 174 ਲੋਕਾਂ ਦੀ ਜਾਨ ! ਕਿਹਾ- 'TV ਤੋਂ ਦੇਖ ਕੇ...'

ਗਲੋਬਲ ਊਰਜਾ ਸੰਕਟ 'ਤੇ ਬੋਲਦਿਆਂ ਟਰੰਪ ਨੇ ਕਿਹਾ ਕਿ ਜਿਵੇਂ ਹੀ ਇਰਾਨ ਦਾ ਮਾਮਲਾ ਨਿਪਟੇਗਾ, ਜੋ ਕਿ ਬਹੁਤ ਜਲਦੀ ਨਿਪਟਣ ਵਾਲਾ ਹੈ, ਬਜ਼ਾਰ 'ਚ ਤੇਲ ਦੀ ਸਪਲਾਈ ਆਮ ਵਾਂਗ ਹੋ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਕੱਚੇ ਤੇਲ ਦੀਆਂ ਕੀਮਤਾਂ ਮੁੜ ਪਹਿਲਾਂ ਵਾਲੇ ਪੱਧਰ 'ਤੇ ਆ ਜਾਣਗੀਆਂ, ਹੋ ਸਕਦਾ ਹੈ ਕਿ ਤੇਲ ਦੀਆਂ ਕੀਮਤਾਂ ਪਹਿਲਾਂ ਵਾਲੀਆਂ ਕੀਮਤਾਂ ਤੋਂ ਵੀ ਹੇਠਾਂ ਆ ਜਾਣ।

ਅਮਰੀਕਾ ਵੱਲੋਂ ਡੀਜ਼ਲ ਦੀ ਬਰਾਮਦ 'ਤੇ ਪਾਬੰਦੀ ਲਗਾਉਣ ਦੀਆਂ ਅਟਕਲਾਂ ਨੂੰ ਖ਼ਾਰਜ ਕਰਦਿਆਂ ਟਰੰਪ ਨੇ ਸਪੱਸ਼ਟ ਕੀਤਾ ਕਿ ਡੀਜ਼ਲ ਦੇ ਨਿਰਯਾਤ 'ਤੇ ਰੋਕ ਲਗਾਉਣ ਦਾ ਅਮਰੀਕਾ ਦਾ ਕੋਈ ਵਿਚਾਰ ਨਹੀਂ ਸੀ। ਉਨ੍ਹਾਂ ਦੱਸਿਆ ਕਿ ਯੂਰਪੀਅਨ ਦੇਸ਼ਾਂ ਕੋਲ ਡੀਜ਼ਲ ਦਾ ਵੱਡਾ ਭੰਡਾਰ ਹੈ। ਉਨ੍ਹਾਂ ਦੀ ਅਪੀਲ 'ਤੇ ਯੂਰਪ ਅੰਤਰਰਾਸ਼ਟਰੀ ਬਜ਼ਾਰ 'ਚ ਡੀਜ਼ਲ ਦੀ ਸਪਲਾਈ ਵਧਾਉਣ ਲਈ ਸਹਿਮਤ ਹੋ ਗਿਆ ਹੈ, ਜੋ ਕਿ ਇੱਕ ਵੱਡਾ ਯੋਗਦਾਨ ਹੈ। ਟਰੰਪ ਨੇ ਕਿਹਾ ਕਿ ਯੂਰਪ ਨਾਲ ਅਮਰੀਕਾ ਦੇ ਸਬੰਧ ਬਹੁਤ ਮਜ਼ਬੂਤ ਹਨ ਅਤੇ ਉਨ੍ਹਾਂ ਨੇ ਇਸ ਮਾਮਲੇ 'ਚ ਅਮਰੀਕੀ ਅਪੀਲ 'ਤੇ ਤੁਰੰਤ ਹਾਂ-ਪੱਖੀ ਹੁੰਗਾਰਾ ਭਰਿਆ ਹੈ।

ਇਹ ਵੀ ਪੜ੍ਹੋ- ਕੈਪਟਨ ਸਮਿਤ ਮਛਾਰ 'ਤੇ ਹਮਲਾ ਕਰਨ ਵਾਲੇ ਪਾਇਲਟ ਦੀ ਹੋਈ ਪਛਾਣ ! ਪਹਿਲਾਂ ਵੀ ਲੱਗ ਚੁੱਕੈ Ban

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News