ਹਸਪਤਾਲ ਦਾ Bed ਬਣਿਆ ਡਾਕਟਰਾਂ ਦੀ ਕਮਾਈ ਦਾ ਵੱਡਾ ਸਾਧਨ, ਰਿਪੋਰਟ ਕਰੇਗੀ ਹੈਰਾਨ
Tuesday, Oct 06, 2026 - 06:58 PM (IST)
ਬਿਜ਼ਨੈੱਸ ਡੈਸਕ - ਪ੍ਰਾਈਵੇਟ ਹਸਪਤਾਲ ਵਿਚ ਮਰੀਜ਼ਾਂ ਦੇ ਬੈੱਡ ਰੋਜ਼ਾਨਾ ਲਗਭਗ 60 ਹਜ਼ਾਰ ਤੋਂ 75 ਰੁਪਏ ਦੀ ਕਮਾਈ ਕਰਵਾ ਰਹੇ ਹਨ। ਟੈਕਸ,ਵਿਆਜ, ਰੱਖ-ਰਖਾਅ ਅਤੇ ਸੰਚਾਲਨ ਦਾ ਖ਼ਰਚਾ ਕੱਢਣ ਤੋਂ ਬਾਅਦ ਵੀ ਇਕ ਬੈੱਡ ਤੋਂ ਰੋਜ਼ਾਨਾ 9-11 ਹਜ਼ਾਰ ਰੁਪਏ ਦਾ ਮੁਨਾਫ਼ਾ ਹੋ ਰਿਹਾ ਹੈ। ਹਸਪਤਾਲਾਂ ਵਲੋਂ 1 ਰੁਪਏ ਤੋਂ ਵੀ ਘੱਟ ਕੀਮਤ ਵਿਚ ਖ਼ਰੀਦੀ ਗਈ ਸੂਈ ਦੀ ਕੀਮਤ ਬਿੱਲ ਵਿਚ 4 ਰੁਪਏ ਲਗਾਈ ਜਾ ਰਹੀ ਹੈ। ਕੁਝ ਦਵਾਈਆਂ ਦੀਆਂ ਕੀਮਤਾਂ 50 ਗੁਣਾ ਤੱਕ ਵਧ ਕੀਮਤ ਲੈ ਕੇ ਵੇਚੀਆਂ ਜਾ ਰਹੀਆਂ ਹਨ। ਹਸਪਤਾਲਾਂ ਦੀ ਮਨਮਰਜ਼ੀ 'ਤੇ ਲਗਾਮ ਲਗਾਉਣ ਲਈ ਅਜੇ ਤੱਕ ਕੋਈ ਕਾਨੂੰਨ ਨਹੀਂ ਬਣਿਆ ਹੈ।
ਇਹ ਵੀ ਪੜ੍ਹੋ : ਵੱਡਾ ਝਟਕਾ! Petrol 5 ਰੁਪਏ ਤੇ Diesel 3 ਰੁਪਏ ਹੋ ਗਿਆ ਮਹਿੰਗਾ, ਇਸ ਕੰਪਨੀ ਨੇ ਵਧਾਈਆਂ ਕੀਮਤਾਂ
ਇਹ ਵੀ ਪੜ੍ਹੋ : 25 ਸਾਲਾਂ ’ਚ ਪਹਿਲੀ ਵਾਰ ਭਾਰਤੀ ਸ਼ੇਅਰ ਬਾਜ਼ਾਰ ਬੁਰੀ ਤਰ੍ਹਾਂ Crash , 20 ਲੱਖ ਕਰੋੜ ਰੁਪਏ ਦਾ ਨੁਕਸਾਨ
ਇਸ ਮਨਮਾਨੀ ਨੂੰ ਰੋਕਣ ਲਈ ਕੋਈ ਪ੍ਰਭਾਵਸ਼ਾਲੀ ਦੇਸ਼ ਵਿਆਪੀ ਰੈਗੂਲੇਟਰ ਨਹੀਂ ਹੈ। ਮੁਹਿੰਮ ਦੇ ਸਹਿ-ਸੰਯੋਜਕ ਨੇ ਸੂਚੀਬੱਧ ਹਸਪਤਾਲਾਂ ਦੁਆਰਾ ਸੇਬੀ ਕੋਲ ਦਾਇਰ ਕੀਤੀਆਂ ਰਿਪੋਰਟਾਂ ਦੇ ਆਧਾਰ 'ਤੇ ਅੰਕੜੇ ਪੇਸ਼ ਕੀਤੇ। ਉਨ੍ਹਾਂ ਅਨੁਸਾਰ 2025-26 ਵਿੱਚ, ਦੋ ਸਭ ਤੋਂ ਵੱਡੇ ਨਿੱਜੀ ਹਸਪਤਾਲਾਂ ਲਈ ਪ੍ਰਤੀ ਬਿਸਤਰਾ ਮਾਲੀਆ ਕ੍ਰਮਵਾਰ 77,800 ਅਤੇ 68,800 ਰੁਪਏ ਪ੍ਰਤੀ ਦਿਨ ਤੱਕ ਪਹੁੰਚ ਗਿਆ। ਪ੍ਰਤੀ ਬਿਸਤਰਾ ਸਾਲਾਨਾ ਸ਼ੁੱਧ ਲਾਭ ਕ੍ਰਮਵਾਰ 55.8 ਲੱਖ ਤੋਂ 37.9 ਲੱਖ ਸੀ। ਉਨ੍ਹਾਂ ਦੀਆਂ ਚੇਨਾਂ ਮਾਲੀਆ ਟੀਚਿਆਂ ਵੱਲ ਕੰਮ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਹੁਣ ਬੈਂਕਾਂ 'ਚ ਸਿਰਫ਼ 5 ਦਿਨ ਹੋਵੇਗਾ ਕੰਮਕਾਜ ? ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਨੋਟੀਫਿਕੇਸ਼ਨ
ਇਹ ਵੀ ਪੜ੍ਹੋ : Nestle ਦੇ ਇਕ ਹੋਰ ਡੇਅਰੀ ਉਤਪਾਦ ਦਾ ਸੈਂਪਲ ਹੋ ਗਿਆ ਫੇਲ੍ਹ, FSSAI ਨੇ ਵਿਕਰੀ ਰੋਕਣ ਦਾ ਦਿੱਤਾ ਨਿਰਦੇਸ਼
ਵਸਤਾਂ ਅਤੇ ਖਪਤਕਾਰੀ ਵਸਤੂਆਂ 'ਤੇ ਵੱਡਾ ਲਾਭ
ਨਾਗਰਿਕਾਂ ਲਈ ਦਵਾਈਆਂ ਅਤੇ ਇਲਾਜ ਨੂੰ ਕਿਫਾਇਤੀ ਬਣਾਉਣ ਦੀ ਬਜਾਏ ਮਰੀਜ਼ਾਂ ਨੂੰ ਸਿਰਫ ਹਸਪਤਾਲ ਦੀ ਫਾਰਮੇਸੀ ਤੋਂ ਦਵਾਈਆਂ ਅਤੇ ਸਪਲਾਈ ਖਰੀਦਣ ਲਈ ਮਜਬੂਰ ਕੀਤਾ ਜਾਂਦਾ ਹੈ, ਜਿਸ ਵਿਚ ਡਾਕਟਰਾਂ ਦਾ ਬਹੁਤ ਵੱਡਾ ਮਾਰਜਿਨ ਹੁੰਦਾ ਹੈ।
46 ਦਵਾਈਆਂ ਵਿੱਚੋਂ, 22 ਦਾ ਮੁਨਾਫਾ 150% ਤੋਂ ਵੱਧ
ਮਹਾਰਾਸ਼ਟਰ ਵਿੱਚ ਇੱਕ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ 22 ਦਵਾਈਆਂ ਦਾ ਮੁਨਾਫਾ 150% ਤੋਂ ਵੱਧ ਸੀ।
ਪੰਜ ਦਵਾਈਆਂ ਦਾ ਮੁਨਾਫਾ 423 ਤੋਂ 874% ਤੱਕ ਸੀ, ਅਤੇ ਇੱਕ ਦਵਾਈ ਦਾ ਮੁਨਾਫਾ 1,145% ਸੀ।
ਸਿਰਫ 11 ਦਵਾਈਆਂ ਦਾ ਮੁਨਾਫਾ 11 ਤੋਂ 48% ਤੱਕ ਸੀ।
ਹਸਪਤਾਲਾਂ ਦੀ ਮਨਮਰਜੀ ਰੋਕਣ ਲ਼ਈ ਅਜੇ ਤੱਕ ਕੋਈ ਸਖ਼ਤ ਕਾਨੂੰਨ ਨਹੀਂ ਬਣਾਇਆ ਗਿਆ ਹੈ। ਹਸਪਤਾਲਾਂ ਲਈ ਨਿਯਮ ਬਣਾਉਣ ਦਾ ਅਧਿਕਾਰ ਸਰਕਾਰ ਕੋਲ ਹੈ। ਪਰ ਇਹ ਕਾਨੂੰਨ ਸਾਰੇ ਸੂਬਿਆਂ ਲਈ ਲਾਗੂ ਨਹੀਂ ਹਨ, ਸਿਰਫ਼ ਉਨ੍ਹਾਂ ਸੂਬਿਆਂ ਵਿਚ ਹਨ ਜਿੱਥੇ ਕੇਂਦਰ ਨੇ ਲਾਗੂ ਕੀਤਾ ਹੈ।
ਇਹ ਵੀ ਪੜ੍ਹੋ : ਝਟਕਾ! ਹੁਣ WhatsApp ਮੈਸੇਜ ਭੇਜਣ 'ਤੇ ਲੱਗੇਗਾ ਚਾਰਜ, 1 Oct ਤੋਂ ਲਾਗੂ ਹੋਣ ਜਾ ਰਹੇ ਨਿਯਮ
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦਾ ਅਨੁਮਾਨ, ਇਸ ਪੱਧਰ ਤੱਕ ਪਹੁੰਚ ਸਕਦੇ ਹਨ ਰੇਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
