ਪਹਿਲਾਂ ਸੈਲਰੀ ਦਿਓ ਫਿਰ ਉੱਡੇਗੀ ਫਲਾਈਟ! ਤਨਖ਼ਾਹਾਂ ਨੂੰ ਲੈ ਕੇ SpiceJet ਦੇ 40 ਪਾਇਲਟਾਂ ਵੱਲੋਂ ਉਡਾਣ ਭਰਨ ਤੋਂ ਨਾਂਹ
Tuesday, Oct 13, 2026 - 01:46 AM (IST)
ਮੁੰਬਈ/ਨਵੀਂ ਦਿੱਲੀ (ਏਜੰਸੀ) : ਸਪਾਈਸਜੈੱਟ ਦੇ ਕਿਊ-400 ਜਹਾਜ਼ਾਂ ਦੇ ਬੇੜੇ ਦੇ ਲਗਭਗ 40 ਪਾਇਲਟਾਂ ਨੇ ਤਨਖ਼ਾਹ ਦਾ ਬਕਾਇਆ ਭੁਗਤਾਨ ਹੋਣ ਤੱਕ ਉਡਾਣ ਭਰਨ ਤੋਂ ਇਨਕਾਰ ਕਰ ਦਿੱਤਾ ਹੈ। ਪਾਇਲਟਾਂ ਦੀ ਸੰਸਥਾ ਏ. ਐੱਲ. ਪੀ. ਏ. ਇੰਡੀਆ ਨੇ ਵੀ ਉਨ੍ਹਾਂ ਦੇ ਇਸ ਰੁਖ਼ ਦਾ ਸਮਰਥਨ ਕੀਤਾ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਏਅਰਲਾਈਨ ਕੰਪਨੀ ਸਪਾਈਸਜੈੱਟ ਪਿਛਲੇ ਕਈ ਮਹੀਨਿਆਂ ਤੋਂ ਵਿੱਤੀ ਅਤੇ ਆਪ੍ਰੇਸ਼ਨਲ ਚੁਣੌਤੀਆਂ ਨਾਲ ਜੂਝ ਰਹੀ ਹੈ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਤੇ ਵਿਰੋਧੀ ਧਿਰ ਦੀ ਪਟੀਸ਼ਨ 'ਚ ਨਿਕਲੀਆਂ 14 ਖਾਮੀਆਂ, SC ਵੱਲੋਂ ਫਿਲਹਾਲ ਸੁਣਵਾਈ ਤੋਂ ਇਨਕਾਰ
ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ. ਜੀ. ਸੀ. ਏ.) ਵੀ ਕੰਪਨੀ ਦੀਆਂ ਗਤੀਵਿਧੀਆਂ ’ਤੇ ਬਾਰੀਕੀ ਨਾਲ ਨਜ਼ਰ ਰੱਖ ਰਿਹਾ ਹੈ। ਸਪਾਈਸਜੈੱਟ ਨੇ ਇਸ ’ਤੇ ਕੋਈ ਟਿੱਪਣੀ ਨਹੀਂ ਕੀਤੀ। ਜਹਾਜ਼ਾਂ ਦੀ ਆਵਾਜਾਈ ’ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ‘ਪਲੇਨਸਪਾਟਰਸ ਡਾਟ ਨੈੱਟ’ ’ਤੇ ਉਪਲਬਧ ਜਾਣਕਾਰੀ ਅਨੁਸਾਰ, ਏਅਰਲਾਈਨ ਕੋਲ ਆਪ੍ਰੇਸ਼ਨ ਵਿਚ 10 ਜਹਾਜ਼ ਹਨ, ਜਿਨ੍ਹਾਂ ਵਿਚ ਦੋ ਕਿਊ-400 ਜਹਾਜ਼ ਸ਼ਾਮਲ ਹਨ। ਉੱਥੇ ਹੀ, ਉਸ ਦੇ 37 ਜਹਾਜ਼ ਖੜ੍ਹੇ ਹਨ। ਏਅਰਲਾਈਨ ਪਾਇਲਟ ਐਸੋਸੀਏਸ਼ਨ ਆਫ਼ ਇੰਡੀਆ (ਏ. ਐੱਲ. ਪੀ. ਏ. ਇੰਡੀਆ) ਨੇ 9 ਅਕਤੂਬਰ ਨੂੰ ਆਪਣੇ ਸਾਰੇ ਮੈਂਬਰਾਂ ਅਤੇ ਸ਼ਹਿਰੀ ਹਵਾਬਾਜ਼ੀ ਖੇਤਰ ਨਾਲ ਜੁੜੇ ਲੋਕਾਂ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਉਹ ਇਨ੍ਹਾਂ ਪਾਇਲਟਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
