''ਮੱਕਾ ''ਚ ਬਣੇਗਾ ਰਾਮ ਮੰਦਰ'', ਆਖਣ ਵਾਲਾ ਭਾਰਤੀ ਮੂਲ ਦਾ ਸ਼ਖਸ ਸਾਊਦੀ ''ਚ ਗ੍ਰਿਫਤਾਰ

12/25/2019 4:06:32 AM

ਰਿਆਦ - ਸਾਊਦੀ ਅਰਬ 'ਚ ਇਕ ਭਾਰਤੀ ਸ਼ਖਸ ਨੂੰ ਸ਼ਾਹ ਸਲਮਾਨ ਅਤੇ ਮੱਕਾ ਦੇ ਬਾਰੇ 'ਚ ਇਤਰਾਜ਼ਯੋਗ ਟਿੱਪਣੀ ਕਰਨ ਨੂੰ ਲੈ ਕੇ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ ਹੈ ਇਸ ਸ਼ਖਸ ਨੇ ਆਪਣੀ ਫੇਸਬੁੱਕ ਅਕਾਊਂਟ 'ਤੇ ਮੱਕਾ 'ਚ ਰਾਮ ਮੰਦਰ ਬਣਾਉਣ ਦੀ ਗੱਲ ਆਖੀ ਸੀ, ਜਿਸ ਤੋਂ ਬਾਅਦ ਉਸ 'ਤੇ ਕਾਰਵਾਈ ਹੋਈ ਅਤੇ ਬਾਅਦ 'ਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ ਉਸ ਦੀ ਪਤਨੀ ਨੇ ਆਪਣੀ ਪਤੀ ਦੇ ਨਾਂ ਤੋਂ ਬਣੇ ਇਸ ਫੇਸਬੁੱਕ ਅਕਾਊਂਟ ਨੂੰ ਫੇਕ ਦੱਸਿਆ ਹੈ।

PunjabKesari

ਸਾਊਦੀ ਅਰਬ 'ਚ ਗ੍ਰਿਫਤਾਰ ਕੀਤਾ ਗਿਆ ਸ਼ਖਸ ਕਰਨਾਟਕ ਦੇ ਸ਼ਹਿਰ ਮੰਗਲੌਰ ਦਾ ਦੱਸਿਆ ਜਾ ਰਿਹਾ ਹੈ। ਉਹ ਇਥੇ ਟੈਕਨੀਸ਼ੀਅਨ ਦੇ ਤੌਰ 'ਤੇ ਕੰਮ ਕਰਦਾ ਸੀ। ਉਸ ਦਾ ਨਾਂ ਹਰੀਸ਼ ਬਾਂਗੇਰ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਉਸ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਲਿੱਖਿਆ ਕਿ ਰਾਮ ਮੰਦਰ ਮੱਕਾ 'ਚ ਬਣੇਗਾ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਸ ਕੰਪਨੀ ਨੇ ਵੀ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ, ਜਿੱਥੇ ਉਹ ਕੰਮ ਕਰ ਰਿਹਾ ਸੀ। ਇਸ ਵਿਚਾਲੇ ਉਸ ਦੀ ਪਤਨੀ ਦਾ ਦਾਅਵਾ ਹੈ ਕਿ ਜਿਸ ਫੇਸਬੁੱਕ ਅਕਾਊਂਟ ਤੋਂ ਮੱਕਾ 'ਚ ਰਾਮ ਮੰਦਰ ਨਿਰਮਾਣ ਦੀ ਗੱਲ ਆਖੀ ਗਈ, ਉਹ ਬੇਸ਼ੱਕ ਹੀ ਉਸ ਦੇ ਪਤੀ ਦੇ ਨਾਂ 'ਤੇ ਹੈ ਪਰ ਉਹ ਫਰਜ਼ੀ ਹੈ। ਉਨ੍ਹਾਂ ਨੇ ਇਹ ਵੀ ਆਖਿਆ ਕਿ ਇਸ ਨੂੰ ਕੇਰਲ ਦੇ ਕਸਾਰਗਾੜ੍ਹ ਸ਼ਹਿਰ ਤੋਂ ਬਣਾਇਆ ਗਿਆ। ਉਸ ਨੂੰ ਪੂਰੇ ਮਾਮਲੇ 'ਚ ਆਪਣੇ ਪਤੀ ਨੂੰ ਨਿਰਦੋਸ਼ ਦੱਸਿਆ ਅਤੇ ਸ਼ੱਕ ਜਤਾਇਆ ਕਿ ਕਿਸੇ ਨੇ ਉਸ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ।


Khushdeep Jassi

Content Editor

Related News