IIT ਮਦਰਾਸ ਲਗਾਤਾਰ ਚੌਥੀ ਵਾਰ ਬਣੀ ਦੇਸ਼ ਦੀ ਸਰਵੋਤਮ ਸੰਸਥਾ, ਜਾਣੋ ਕਿਹੜੀਆਂ ਸੰਸਥਾਵਾਂ ਨੇ ਮਾਰੀ ਬਾਜ਼ੀ

Saturday, Jul 16, 2022 - 10:48 AM (IST)

ਨਵੀਂ ਦਿੱਲੀ- ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ. ਆਈ. ਟੀ.) ਮਦਰਾਸ ਲਗਾਤਾਰ ਚੌਥੀ ਵਾਰ ਦੇਸ਼ ਦੀ ਸਰਵੋਤਮ ਵਿਦਿਅਕ ਸੰਸਥਾ ਵਜੋਂ ਉੱਭਰਿਆ ਹੈ ਜਦਕਿ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (ਆਈ. ਆਈ. ਐਸ. ਸੀ.), ਬੈਂਗਲੁਰੂ ਨੇ ਯੂਨੀਵਰਸਿਟੀ ਸ਼੍ਰੇਣੀ ਵਿਚ ਦੂਜਾ ਸਥਾਨ ਹਾਸਲ ਕੀਤਾ ਹੈ। ਇਹ ਜਾਣਕਾਰੀ ਸਿੱਖਿਆ ਮੰਤਰਾਲੇ ਵੱਲੋਂ ਜਾਰੀ ਐਨ. ਆਈ. ਆਰ. ਐੱਫ. ਦੀ ਰੈਂਕਿੰਗ ਤੋਂ ਪ੍ਰਾਪਤ ਹੋਈ ਹੈ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਨੈਸ਼ਨਲ ਇੰਸਟੀਚਿਊਟ ਰੈਂਕਿੰਗ ਫਰੇਮਵਰਕ ਰੈਂਕਿੰਗ ਦਾ ਸੱਤਵਾਂ ਐਡੀਸ਼ਨ ਜਾਰੀ ਕੀਤਾ। ਸੱਤ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈ.ਆਈ.ਟੀ.) ਨੇ ਸਮੁੱਚੀ ਵਿਦਿਅਕ ਸੰਸਥਾ ਸ਼੍ਰੇਣੀ ਵਿਚ ਚੋਟੀ ਦੀਆਂ 10 ਥਾਵਾਂ ’ਚ ਥਾਂ ਬਣਾਈ ਹੈ। ਇਨ੍ਹਾਂ ਵਿਚ ਆਈ. ਆਈ. ਟੀ. ਮਦਰਾਸ, ਆਈ. ਆਈ. ਟੀ. ਬੰਬੇ, ਆਈ. ਆਈ. ਟੀ. ਦਿੱਲੀ, ਆਈ. ਆਈ. ਟੀ. ਕਾਨਪੁਰ, ਆਈ. ਆਈ. ਟੀ. ਖੜਗਪੁਰ, ਆਈ. ਆਈ. ਟੀ. ਰੁੜਕੀ ਤੇ ਆਈ. ਆਈ .ਟੀ. ਗੁਹਾਟੀ ਸ਼ਾਮਲ ਹਨ। 

ਇਹ ਵੀ ਪੜ੍ਹੋ- ਹੁਣ ਸੰਸਦ ’ਚ ਨਹੀਂ ਬੋਲੇ ਜਾ ਸਕਣਗੇ ‘ਕਾਲਾ ਸੈਸ਼ਨ’ ਤੇ ‘ਦਲਾਲ’ ਜਿਹੇ ਸ਼ਬਦ, ਇਨ੍ਹਾਂ ਸ਼ਬਦਾਂ ’ਤੇ ਲੱਗੀ ਪਾਬੰਦੀ

PunjabKesari

ਉੱਥੇ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਉੱਚ ਰਾਸ਼ਟਰੀ ਸੰਸਥਾਗਤ ਦਰਜਾਬੰਦੀ ਫਰੇਮਵਰਕ (ਐੱਨ. ਆਈ. ਆਰ. ਐੱਫ.) ਰੈਂਕਿੰਗ 2022 ’ਚ ਆਪਣਾ ਇਕ ਮੁਕਾਮ ਹਾਸਲ ਕਰ ਕੇ ਨਵਾਂ ਰਿਕਾਰਡ ਸਥਾਪਤ ਕੀਤਾ ਹੈ। ਗੁਰੂ ਨਾਨਕ ਦੇਵੀ ਯੂਨੀਵਰਸਿਟੀ ਇਸ ਰੈਂਕਿੰਗ ’ਚ ਰਾਸ਼ਟਰੀ ਪੱਧਰ ’ਤੇ ਚੋਟੀ ਦੀਆਂ 50 ਯੂਨੀਵਰਸਿਟੀਆਂ ਦੇ ਇਲਟੀ ਕਲੱਬ ’ਚ ਸ਼ਾਮਲ ਹੋ ਗਈ ਹੈ। ਇਹ ਉੱਤਰੀ ਖੇਤਰ ਜੰਮੂ, ਕਸ਼ਮੀਰ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੀ ਇਕੋ-ਇਕ ਸਟੇਟ ਫੰਡ ਪ੍ਰਾਪਤ ਪਬਲਿਕ ਯੂਨੀਵਰਸਿਟੀ ਹੈ, ਜੋ ਭਾਰਤ ’ਚ ਚੋਟੀ ਦੀਆਂ ਯੂਨੀਵਰਸਿਟੀਆਂ ’ਚੋਂ 44ਵੇਂ ਸਥਾਨ ’ਤੇ ਹੈ। 

ਇਹ ਵੀ ਪੜ੍ਹੋ- ਚੰਡੀਗੜ੍ਹ ’ਚ ਸਾਡਾ 40 ਫ਼ੀਸਦੀ ਹਿੱਸਾ, ਸਾਨੂੰ ਸਾਡਾ ਪਾਣੀ ਦੇ ਦਿਓ, ਅਸੀਂ ਆਪਣੀ ਰਾਜਧਾਨੀ ਖ਼ੁਦ ਬਣਾ ਲਵਾਂਗੇ: ਹੁੱਡਾ

ਕਾਲਜਾਂ ਦੀ ਸ਼੍ਰੇਣੀ ਵਿਚ ਮਿਰਾਂਡਾ ਹਾਊਸ ਨੇ ਪਹਿਲਾ, ਹਿੰਦੂ ਕਾਲਜ ਨੇ ਦੂਜਾ, ਪ੍ਰੈਜ਼ੀਡੈਂਸੀ ਕਾਲਜ ਨੇ ਤੀਜਾ ਅਤੇ ਲੋਇਲਾ ਕਾਲਜ ਚੇਨਈ ਨੇ ਚੌਥਾ ਸਥਾਨ ਹਾਸਲ ਕੀਤਾ ਹੈ। ਲੇਡੀ ਸ਼੍ਰੀ ਰਾਮ ਕਾਲਜ ਫ਼ਾਰ ਵੂਮੈਨ ਨੇ ਇਸ ਸਾਲ ਪੰਜਵਾਂ ਸਥਾਨ ਹਾਸਲ ਕੀਤਾ ਹੈ ਜਦਕਿ ਪਿਛਲੇ ਸਾਲ ਇਸ ਨੇ ਦੂਜਾ ਸਥਾਨ ਹਾਸਲ ਕੀਤਾ ਸੀ। ਪ੍ਰੈਜ਼ੀਡੈਂਸੀ ਕਾਲਜ ਚੇਨਈ ਨੇ ਪਿਛਲੇ ਸਾਲ ਸੱਤਵੇਂ ਸਥਾਨ ਦੇ ਮੁਕਾਬਲੇ ਇਸ ਸਾਲ ਤੀਜਾ ਸਥਾਨ ਹਾਸਲ ਕੀਤਾ ਹੈ। ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ (ਏਮਜ਼) ਨੂੰ ਸਿੱਖਿਆ ਮੰਤਰਾਲੇ ਦੀ ਰਾਸ਼ਟਰੀ ਦਰਜਾਬੰਦੀ ਵਿਚ ਸਰਵੋਤਮ ਮੈਡੀਕਲ ਕਾਲਜ ਅਤੇ ਸਵਿਤਾ ਇੰਸਟੀਚਿਊਟ ਆਫ਼ ਮੈਡੀਕਲ ਐਂਡ ਟੈਕਨੀਕਲ ਸਾਇੰਸੇਜ਼, ਚੇਨਈ ਨੂੰ ਸਰਵੋਤਮ ਡੈਂਟਲ ਕਾਲਜ ਵਜੋਂ ਚੁਣਿਆ ਗਿਆ ਹੈ।

ਬੈਸਟ 5 ਸਿੱਖਿਅਕ ਸੰਸਥਾਵਾਂ

ਆਈ. ਆਈ. ਟੀ. ਮਦਰਾਸ
ਆਈ. ਆਈ. ਐੱਸ. ਸੀ. ਬੇਂਗਲੁਰੂ
ਆਈ. ਆਈ. ਟੀ. ਬੰਬਈ
ਆਈ. ਆਈ. ਟੀ. ਦਿੱਲੀ
ਆਈ. ਆਈ. ਟੀ. ਕਾਨਪੁਰ 

ਇਹ ਵੀ ਪੜ੍ਹੋ- ‘ਗੈਰ-ਸੰਸਦੀ’ ਸ਼ਬਦਾਂ ’ਤੇ ਰੋਕ ਮਗਰੋਂ ਹੁਣ ਸੰਸਦ ਕੰਪਲੈਕਸ ’ਚ ਧਰਨੇ ਅਤੇ ਭੁੱਖ ਹੜਤਾਲ ’ਤੇ ਪਾਬੰਦੀ

ਟਾਪ 5 ਯੂਨੀਵਰਸਿਟੀਆਂ

ਭਾਰਤੀ ਵਿਗਿਆਨ ਸੰਸਥਾਨ (ਆਈ. ਆਈ. ਐੱਸ. ਸੀ.) ਬੇਂਗਲੁਰੂ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ
ਜਾਮੀਆ ਮਿਲੀਆ ਇਸਲਾਮੀਆ, ਨਵੀਂ ਦਿੱਲੀ
ਯਾਦਵਪੁਰ ਯੂਨੀਵਰਸਿਟੀ, ਕੋਲਕਾਤਾ
ਅੰਮ੍ਰਿਤਾ ਵਿਸ਼ਵ ਵਿੱਦਿਆ ਪੀਠਮ, ਕੋਇੰਬਟੂਰ

ਟਾਪ 5 ਮੈਡੀਕਲ ਕਾਲਜ

ਏਮਸ, ਦਿੱਲੀ
ਪੀ. ਜੀ. ਐੱਮ. ਆਈ. ਈ. ਆਰ., ਚੰਡੀਗੜ੍ਹ
ਕ੍ਰਿਸ਼ਚੀਅਨ ਮੈਡੀਕਲ ਕਾਲਜ ਵੇਲੋਰ 
ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸ, ਬੇਂਗਲੁਰੂਟ
ਸੰਜੇ ਗਾਂਧੀ ਪੋਸਟ ਗਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ, ਲਖਨਊ
 


Tanu

Content Editor

Related News