ਭਾਰਤੀ ਸਰਹੱਦ ''ਚ ਦਾਖ਼ਲ ਹੋਇਆ ਚੀਨੀ ਫ਼ੌਜੀ, ਭਾਰਤੀ ਜਵਾਨਾਂ ਨੇ ਕੀਤਾ ਗ੍ਰਿਫ਼ਤਾਰ

Saturday, Jan 09, 2021 - 03:13 PM (IST)

ਭਾਰਤੀ ਸਰਹੱਦ ''ਚ ਦਾਖ਼ਲ ਹੋਇਆ ਚੀਨੀ ਫ਼ੌਜੀ, ਭਾਰਤੀ ਜਵਾਨਾਂ ਨੇ ਕੀਤਾ ਗ੍ਰਿਫ਼ਤਾਰ

ਲੇਹ- ਭਾਰਤੀ ਫ਼ੌਜ ਨੇ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਪਾਰ ਕਰ ਕੇ ਭਾਰਤੀ ਸਰਹੱਦ 'ਚ ਦਾਖ਼ਲ ਹੋਏ ਇਕ ਚੀਨੀ ਫ਼ੌਜੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਚੀਨੀ ਫ਼ੌਜ 8 ਜਨਵਰੀ 2021 ਨੂੰ ਪੈਂਗੋਂਗ ਤਸੋ ਝੀਲ ਦੇ ਦੱਖਣੀ ਇਲਾਕੇ 'ਚ ਭਾਰਤੀ ਸਰਹੱਦ 'ਚ ਮਿਲਿਆ ਸੀ। ਜਿਸ ਤੋਂ ਬਾਅਦ ਉਸ ਨੂੰ ਹਿਰਾਸਤ 'ਚ ਲਿਆ ਗਿਆ। 

ਇਹ ਵੀ ਪੜ੍ਹੋ : ਹੁਣ ਉਮਰ ਅਬਦੁੱਲਾ ਨੇ ਕੋਰੋਨਾ ਵੈਕਸੀਨ 'ਤੇ ਚੁੱਕੇ ਸਵਾਲ, ਆਖ਼ੀ ਇਹ ਗੱਲ

ਪਿਛਲੇ ਸਾਲ ਜੂਨ ਮਹੀਨੇ 'ਚ ਪੈਦਾ ਹੋਏ ਭਾਰਤ ਅਤੇ ਚੀਨ ਦਰਮਿਆਨ ਤਣਾਅ ਤੋਂ ਬਾਅਦ ਐੱਲ.ਏ.ਸੀ. 'ਤੇ ਭਾਰਤੀ ਸਰਹੱਦ ਵੱਲ ਭਾਰਤੀ ਫ਼ੌਜੀਆਂ ਦੀ ਤਾਇਨਾਤੀ ਰਹਿੰਦੀ ਹੈ। ਪੀਪਲਜ਼ ਲਿਬਰੇਸ਼ਨ ਆਰਮੀ ਦੇ ਫ਼ੌਜੀ ਨੂੰ ਅਸਲ ਕੰਟਰੋਲ ਰੇਖਾ ਪਾਰ ਕਰਨ 'ਤੇ ਤੈਅ ਪ੍ਰਕਿਰਿਆਵਾਂ ਅਤੇ ਸਥਿਤੀਆਂ ਦੇ ਆਧਾਰ 'ਤੇ ਨਿਪਟਾਇਆ ਜਾ ਰਿਹਾ ਹੈ।

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News