ਗੁਆਂਢੀ ਮੁਲਕਾਂ 'ਚ ਪਸੰਦ ਕੀਤੇ ਜਾ ਰਹੇ ਭਾਰਤੀ ਸੇਬ, 80 ਫ਼ੀਸਦੀ ਵਧੀ ਮੰਗ

Friday, Mar 31, 2023 - 06:08 PM (IST)

ਗੁਆਂਢੀ ਮੁਲਕਾਂ 'ਚ ਪਸੰਦ ਕੀਤੇ ਜਾ ਰਹੇ ਭਾਰਤੀ ਸੇਬ, 80 ਫ਼ੀਸਦੀ ਵਧੀ ਮੰਗ

ਨਵੀਂ ਦਿੱਲੀ - ਭਾਰਤ ਸਮੇਤ ਨੇਪਾਲ, ਬੰਗਲਾਦੇਸ਼ ਵਰਗੇ ਸਥਾਨਾਂ 'ਤੇ ਕਸ਼ਮੀਰ ਦੇ ਸੇਬਾਂ ਦੀ ਮੰਗ ਵਿਚ ਵਾਧਾ ਦੇਖਣ ਨੂੰ  ਮਿਲ ਰਿਹਾ ਹੈ। ਇਸ ਨਾਲ ਸੇਬ ਉਤਪਾਦਕਾਂ ਨੂੰ ਰਾਹਤ ਮਿਲੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਮੰਗ ਅਤੇ ਕੀਮਤ ਦੋਵਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕਸ਼ਮੀਰੀ ਸੇਬਾਂ ਦੀ ਵੱਡੀ ਖੇਪ ਨੇਪਾਲ ਭੇਜੀ ਗਈ ਹੈ। ਜਨਵਰੀ ਵਿਚ ਜਿਥੇ 6 ਤੋਂ 7 ਟਰੱਕ ਰੋਜ਼ਾਨਾ ਨੇਪਾਲ ਜਾ ਰਹੇ ਸਨ ਉਥੇ ਫਰਵਰੀ ਵਿਚ ਇਸ ਦਾ ਨਿਰਯਾਤ ਵਧ ਕੇ ਰੋਜ਼ਾਨਾ ਆਧਾਰ 'ਤੇ 10 ਟਰੱਕ ਹੋ ਗਿਆ। ਸੇਬਾਂ ਦੇ ਨਿਰਯਾਤ ਵਿਚ ਇਹ ਵਾਧਾ 80 ਫ਼ੀਸਦੀ ਤੱਕ ਦੇਖਣ ਨੂੰ ਮਿਲਿਆ ਹੈ। 

ਇਹ ਵੀ ਪੜ੍ਹੋ : ਕੱਲ੍ਹ ਤੋਂ ਬਦਲਣ ਵਾਲੇ ਹਨ ਆਮਦਨ ਟੈਕਸ ਸਮੇਤ ਕਈ ਅਹਿਮ ਨਿਯਮ, ਹਰ ਨਾਗਰਿਕ ਨੂੰ ਕਰਨਗੇ ਪ੍ਰਭਾਵਿਤ

ਸਿਰਫ਼ ਨੇਪਾਲ ਹੀ ਨਹੀਂ ਬੰਗਲਾਦੇਸ਼ ਵਿਚ  ਵੀ ਕਸ਼ਮੀਰੀ ਸੇਬਾਂ ਦੀ ਮੰਗ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਪਿਛਲੇ ਕੁਝ ਵਕਫ਼ੇ ਦਰਮਿਆਨ ਕਸ਼ਮੀਰੀ ਸੇਬਾਂ ਦੇ 30 ਟਰੱਕ ਰੋਜ਼ਾਨਾ ਆਧਾਰ 'ਤੇ ਬੰਗਲਾਦੇਸ਼ ਭੇਜੇ ਗਏ। ਇਕ ਟਰੱਕ ਵਿਚ ਲਗਭਗ 800 ਤੋਂ 1000 ਬਕਸੇ ਦਾ ਨਿਰਯਾਤ ਹੋਇਆ ਹੈ।

ਇਸ ਕਾਰਨ ਵਧੀ ਕਸ਼ਮੀਰੀ ਸੇਬਾਂ ਦੀ ਮੰਗ

ਤੁਰਕੀ ਅਤੇ ਸੀਰੀਆ ਵਿਚ ਆਏ ਭੂਚਾਲ ਕਾਰਨ ਕਸ਼ਮੀਰੀ ਸੇਬ ਦੀ ਮੰਗ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਕਾਰਨ ਭਾਰਤ ਸਮੇਤ ਗੁਆਂਢੀ ਦੇਸ਼ਾਂ ਤੋਂ ਸੇਬਾਂ ਦੀ ਮੰਗ ਵਧੀ ਹੈ। ਨੇਪਾਲ ਵਿਚ ਕਸ਼ਮੀਰੀ ਸੇਬ 200-250 ਰੁਪਏ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ ਜਦੋਂਕਿ ਤੁਰਕੀ ਜਾਂ ਈਰਾਨ ਦੇ ਸੇਬ ਦੀ ਕੀਮਤ 100 ਰੁਪਏ ਕਿਲੋ ਤੋਂ ਜ਼ਿਆਦਾ ਨਹੀਂ ਹੈ। ਗੁਆਢੀਂ ਦੇਸ਼ਾਂ ਦੇ ਲੋਕਾਂ ਨੂੰ ਕਸ਼ਮੀਰ ਦੇ ਸੇਬ ਦਾ ਸੁਆਦ ਪਸੰਦ ਆ ਰਿਹਾ ਹੈ। ਮੌਜੂਦਾ ਅੰਕੜਿਆ ਅਤੇ ਮੰਗ ਨੂੰ ਦੇਖਦੇ ਹੋਏ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ਵਿਚ ਵੀ ਕਸ਼ਮੀਰੀ ਸੇਬ ਦੀ ਮੰਗ ਵਧਦੀ ਰਹੇਗੀ। 

ਇਹ ਵੀ ਪੜ੍ਹੋ : ਸਰਕਾਰ ਨੇ ਖ਼ਾਸ ਦਵਾਈਆਂ ’ਤੇ ਇੰਪੋਰਟ ਡਿਊਟੀ ਕੀਤੀ ਖ਼ਤਮ, ਦੁਰਲੱਭ ਰੋਗਾਂ ਤੋਂ ਪੀੜਤ ਲੋਕਾਂ ਨੂੰ ਮਿਲੇਗੀ ਵੱਡੀ ਰਾਹਤ

ਸੇਬਾਂ ਦੀ ਜ਼ਿਆਦਾਤਰ ਪੈਦਾਵਰ ਕਸ਼ਮੀਰ ਵਿਚ

ਭਾਰਤ ਵਿਚ ਸੇਬ ਦੀ ਕੁੱਲ ਪੈਦਾਵਾਰ ਸਾਲਾਨਾ ਲਗਭਗ 26 ਲੱਖ ਮੀਟ੍ਰਿਕ ਟਨ ਹੈ। ਇਸ ਵਿਚੋਂ ਲਗਭਗ 78 ਫ਼ੀਸਦੀ ਪੈਦਾਵਾਰ ਕਸ਼ਮੀਰ ਵਿਚ ਹੀ ਹੁੰਦੀ ਹੈ। ਕਸ਼ਮੀਰ ਦਾ ਲਗਭਗ 3.38 ਲੱਖ ਹੈਕਟੇਅਰ ਰਕਬਾ ਸੇਬ ਦੀ ਖੇਤੀ ਅਧੀਨ ਆਉਂਦਾ ਹੈ। ਗੁਆਂਢੀ ਮੁਲਕ ਨੇਪਾਲ, ਬੰਗਲਾਦੇਸ਼ ਦੇ ਕਾਰੋਬਾਰੀ ਭਾਰਤ ਆ ਕੇ ਸੇਬਾਂ ਦੀ ਖ਼ਰੀਦਦਾਰੀ ਕਰਦੇ ਹਨ। ਭਾਰਤ ਦੇ ਵਪਾਰੀਆਂ ਨੇ ਦੱਸਿਆ ਕਿ ਜਨਵਰੀ ਤੱਕ ਜਿਹੜਾ ਸੇਬ ਦਾ ਡੱਬਾ 500 ਰੁਪਏ ਵਿਚ ਵਿਕ ਰਿਹਾ ਸੀ ਉਹ ਹੁਣ 1500 ਰੁਪਏ ਤੱਕ ਵਿਕ ਰਿਹਾ ਹੈ। 

ਇਹ ਵੀ ਪੜ੍ਹੋ : ਹੈਦਰਾਬਾਦ ਦੇ ਇੱਕ ਵਿਅਕਤੀ ਨੇ Swiggy ਰਾਹੀਂ ਆਰਡਰ ਕੀਤੀ 6 ਲੱਖ ਰੁਪਏ ਦੀ ਇਡਲੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News