ਭਾਰਤ ਨੂੰ ਡੇਂਗੂ ਦੇ ਇਲਾਜ ਲਈ ਮਿਲੇਗਾ ਟੀਕਾ

Monday, Jul 14, 2025 - 12:11 AM (IST)

ਭਾਰਤ ਨੂੰ ਡੇਂਗੂ ਦੇ ਇਲਾਜ ਲਈ ਮਿਲੇਗਾ ਟੀਕਾ

ਨਵੀਂ ਦਿੱਲੀ- ਭਾਰਤ ਨੂੰ ਜਲਦੀ ਹੀ ਡੇਂਗੂ ਦੇ ਇਲਾਜ ਲਈ ਟੀਕਾ ਮਿਲਣ ਦੀ ਉਮੀਦ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਪੈਨੇਸੀਆ ਬਾਇਓਟੈਕ ਵੱਲੋਂ ਵਿਕਸਤ ਕੀਤੇ ਗਏ ਦੇਸੀ ਡੇਂਗੂ ਟੀਕੇ ‘ਡੇਂਗੀਓਲ’ ਦੇ ਤੀਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਲਈ ਲਗਭਗ 10,500 ਲੋਕਾਂ ਦੀ ਨਾਮਜ਼ਦਗੀ ਦੇ ਅਕਤੂਬਰ ਤੱਕ ਭਾਰਤ ਦੇ 20 ਕੇਂਦਰਾਂ ’ਚ ਪੂਰੀ ਹੋਣ ਦੀ ਸੰਭਾਵਨਾ ਹੈ। ਹੁਣ ਤੱਕ ਪੁਣੇ, ਚੇਨਈ, ਕੋਲਕਾਤਾ, ਦਿੱਲੀ ਤੇ ਭੁਵਨੇਸ਼ਵਰ ਸਮੇਤ ਹੋਰ ਵੱਖ-ਵੱਖ ਕੇਂਦਰਾਂ ’ਚ ਆਈ. ਸੀ. ਐਮ. ਆਰ. ਅਤੇ ਪੈਨੇਸੀਆ ਬਾਇਓਟੈੱਕ ਵੱਲੋਂ ਸਪਾਂਸਰ ਕੀਤੇ ਗਏ ਟ੍ਰਾਇਲ ਅਧੀਨ 8,000 ਵਿਅਕਤੀਆਂ ਨੂੰ ਟੀਕਾ ਲਾਇਆ ਗਿਆ ਹੈ ਜਾਂ ਪਲੇਸਬੋ ਦਿੱਤਾ ਗਿਆ ਹੈ।

ਇਹ ਟ੍ਰਾਇਲ ਆਈ. ਸੀ. ਐੱਮ. ਆਰ.-ਨੈਸ਼ਨਲ ਇੰਸਟੀਚਿਊਟ ਆਫ਼ ਟ੍ਰਾਂਸਲੇਸ਼ਨਲ ਵਾਇਰੋਲੋਜੀ ਐਂਡ ਏਡਜ਼ ਰਿਸਰਚ-ਪੁਣੇ, ਨੈਸ਼ਨਲ ਇੰਸਟੀਚਿਊਟ ਆਫ਼ ਐਪੀਡੈਮੀਓਲੋਜੀ (ਐੱਨ. ਆਈ. ਈ.)-ਚੇਨਈ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ-ਪੁਣੇ ਦੀ ਅੱਗਵਾਈ ਹੇਠ ਕੀਤਾ ਜਾ ਰਿਹਾ ਹੈ।

ਇਸ ਸਮੇ ਭਾਰਤ ’ਚ ਡੇਂਗੂ ਦੇ ਇਲਾਜ ਲਈ ਕੋਈ ਐਂਟੀਵਾਇਰਲ ਜਾਂ ਲਾਇਸੰਸਸ਼ੁਦਾ ਟੀਕਾ ਉਪਲਬਧ ਨਹੀਂ ਹੈ। ਐੱਨ. ਆਈ. ਈ. ਦੇ ਡਾਇਰੈਕਟਰ ਡਾ. ਮਨੋਜ ਨੇ ਕਿਹਾ ਕਿ ਪੜਾਅ 1 ਅਤੇ 2 ਦੇ ਟਰਾਇਲਾਂ ਦੇ ਨਤੀਜਿਆਂ ਨੇ ਸਿੰਗਲ-ਡੋਜ਼ ਵੈਕਸੀਨ ਲਈ ਕੋਈ ਸੁਰੱਖਿਆ ਚਿੰਤਾ ਨਹੀਂ ਵਿਖਾਈ।


author

Hardeep Kumar

Content Editor

Related News