ਈਰਾਨ ਜੰਗ ਦੇ ਵਿਚਕਾਰ ਭਾਰਤ ਨੇ ਕੈਨੇਡਾ ਨਾਲ ਕੀਤੀ ਇਤਿਹਾਸਕ ਡੀਲ; ਪਾਕਿਸਤਾਨ ਨੂੰ ਪਈਆਂ ਭਾਜੜਾਂ
Friday, Mar 06, 2026 - 12:23 AM (IST)
ਨੈਸ਼ਨਲ ਡੈਸਕ : ਮੱਧ-ਪੂਰਬ ਵਿੱਚ ਜਾਰੀ ਤਣਾਅ ਅਤੇ ਈਰਾਨ ਜੰਗ ਦੇ ਵਿਚਕਾਰ ਭਾਰਤ ਨੇ ਇੱਕ ਵੱਡਾ ਕੂਟਨੀਤਕ ਕਦਮ ਚੁੱਕਦਿਆਂ ਕੈਨੇਡਾ ਨਾਲ ਯੂਰੇਨੀਅਮ ਸਪਲਾਈ ਦਾ ਇਤਿਹਾਸਕ ਸਮਝੌਤਾ ਕੀਤਾ ਹੈ। ਇਸ ਕਰਾਰ ਨੇ ਦੱਖਣੀ ਏਸ਼ੀਆ ਦੀ ਰਾਜਨੀਤੀ ਵਿੱਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ ਅਤੇ ਗੁਆਂਢੀ ਦੇਸ਼ ਪਾਕਿਸਤਾਨ ਦੀ ਬੇਚੈਨੀ ਵਧਾ ਦਿੱਤੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਮਝੌਤੇ ਨੂੰ ਨਾਗਰਿਕ ਪ੍ਰਮਾਣੂ ਊਰਜਾ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ ਹੈ। ਇਸ ਡੀਲ ਤਹਿਤ ਦੋਵੇਂ ਦੇਸ਼ ਪ੍ਰਮਾਣੂ ਊਰਜਾ ਲਈ ਲੰਬੇ ਸਮੇਂ ਤੱਕ ਯੂਰੇਨੀਅਮ ਦੀ ਸਪਲਾਈ ਦੇ ਨਾਲ-ਨਾਲ ਨਵੀਆਂ ਤਕਨੀਕਾਂ 'ਤੇ ਵੀ ਮਿਲ ਕੇ ਕੰਮ ਕਰਨਗੇ। ਇਸ ਤੋਂ ਇਲਾਵਾ, ਦੋਵੇਂ ਦੇਸ਼ ਛੋਟੇ ਮਾਡਿਊਲਰ ਰਿਐਕਟਰ (SMR) ਅਤੇ ਉੱਨਤ ਪ੍ਰਮਾਣੂ ਰਿਐਕਟਰ ਤਕਨੀਕ ਦੇ ਵਿਕਾਸ ਵਿੱਚ ਵੀ ਸਹਿਯੋਗ ਕਰਨਗੇ, ਜੋ ਭਾਰਤ ਦੀਆਂ ਵਧਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ।
ਦੂਜੇ ਪਾਸੇ, ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਸਮਝੌਤੇ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਪਾਕਿਸਤਾਨ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਨੂੰ ਮਿਲ ਰਹੀ ਇਹ "ਵਿਸ਼ੇਸ਼ ਛੋਟ" ਖੇਤਰੀ ਰਣਨੀਤਕ ਸੰਤੁਲਨ ਨੂੰ ਪ੍ਰਭਾਵਿਤ ਕਰ ਸਕਦੀ ਹੈ। ਪਾਕਿਸਤਾਨ ਨੇ 1974 ਦੇ ਪ੍ਰਮਾਣੂ ਪਰੀਖਣ ਦਾ ਹਵਾਲਾ ਦਿੰਦਿਆਂ ਦੋਸ਼ ਲਾਇਆ ਕਿ ਜਿਸ ਦੇਸ਼ ਕਾਰਨ ਨਿਊਕਲੀਅਰ ਸਪਲਾਇਰਸ ਗਰੁੱਪ (NSG) ਬਣਿਆ ਸੀ, ਉਸ ਨੂੰ ਹੀ ਹੁਣ ਵੱਖਰੀ ਤਰ੍ਹਾਂ ਦੀ ਛੋਟ ਦਿੱਤੀ ਜਾ ਰਹੀ ਹੈ।
