ਬਦਲਾਅ ਦੇ ਦੌਰ ''ਚ ਦੁਨੀਆ ਲਈ ਆਸ ਦੀ ਕਿਰਨ ਬਣੀ ਭਾਰਤ ਦੀ ਮਜ਼ਬੂਤ ਅਰਥਵਿਵਸਥਾ : PM ਮੋਦੀ

Wednesday, Mar 04, 2026 - 10:11 AM (IST)

ਬਦਲਾਅ ਦੇ ਦੌਰ ''ਚ ਦੁਨੀਆ ਲਈ ਆਸ ਦੀ ਕਿਰਨ ਬਣੀ ਭਾਰਤ ਦੀ ਮਜ਼ਬੂਤ ਅਰਥਵਿਵਸਥਾ : PM ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਗਲੋਬਲ ਸਪਲਾਈ ਲੜੀਆਂ ’ਚ ਬਦਲਾਅ ਦੇ ਦੌਰ ’ਚ ਭਾਰਤ ਦੀ ਮਜ਼ਬੂਤ ਅਰਥਵਿਵਸਥਾ ਦੁਨੀਆ ਲਈ ਆਸ ਦੀ ਕਿਰਨ ਬਣ ਗਈ ਹੈ। ਪ੍ਰਧਾਨ ਮੰਤਰੀ ਨੇ ਬਜਟ 2026-27 ’ਤੇ ਰਾਸ਼ਟਰੀ ਵੈਬੀਨਾਰ ਦੀ ਇਸ ਸਾਲ ਦੀ ਲੜੀ ਦੀ ਦੂਜੀ ਕੜੀ ਦੇ ਉਦਘਾਟਨੀ ਸੰਬੋਧਨ ’ਚ ਕਿਹਾ ਕਿ ਇਸ ਵਾਰ ਦੇ ਬਜਟ ’ਚ ਅਰਥਵਿਵਸਥਾ ਦੇ ਉਨ੍ਹਾਂ ਥੰਮ੍ਹਾਂ ਅਤੇ ਖੇਤਰਾਂ ਨੂੰ ਮਜ਼ਬੂਤ ਕਰਨ ਦੇ ਠੋਸ ਕਦਮ ਉਠਾਏ ਗਏ ਹਨ ਜੋ ਗਲੋਬਲ ਤਬਦੀਲੀਆਂ ਨੂੰ ਦੇਖਦੇ ਹੋਏ ਭਾਰਤੀ ਅਰਥਵਿਵਸਥਾ ਲਈ ਮਹੱਤਵਪੂਰਨ ਹਨ।

ਉਨ੍ਹਾਂ ਕਿਹਾ ਕਿ ਭਾਰਤੀ ਉਦਯੋਗਾਂ ਨੂੰ ਮੌਕਿਆਂ ਦਾ ਪੂਰਾ ਲਾਭ ਉਠਾਉਣਾ ਹੈ ਤਾਂ ਉਨ੍ਹਾਂ ਨੂੰ ਗੁਣਵੱਤਾ ਨੂੰ ਆਪਣਾ ਮਹਾਮੰਤਰ ਬਣਾਉਣਾ ਹੋਵੇਗਾ। ਮੋਦੀ ਨੇ ਵਿਕਸਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸਾਰੇ ਹਿੱਸੇਦਾਰਾਂ ਵਿਚ ‘ਸਮੂਹਿਕ ਭਾਗੀਦਾਰੀ’ ਦੀ ਲੋੜ ’ਤੇ ਜ਼ੋਰ ਦਿੱਤਾ। ਆਰਥਿਕ ਵਿਕਾਸ ਦੀ ਨਿਰੰਤਰਤਾ ਬਣਾਈ ਰੱਖਣ ਅਤੇ ਰਫ਼ਤਾਰ ਤੇਜ਼ ਕਰਨ ਦੇ ਵਿਸ਼ੇ ’ਤੇ ਆਯੋਜਿਤ ਇਸ ਵੈਬੀਨਾਰ ’ਚ ਪ੍ਰਧਾਨ ਮੰਤਰੀ ਨੇ ‘ਵੱਧ ਨਿਰਮਾਣ ਕਰੋ, ਵੱਧ ਉਤਪਾਦਨ ਕਰੋ, ਵੱਧ ਸੰਪਰਕ ਸਥਾਪਤ ਕਰੋ ਅਤੇ ਵੱਧ ਬਰਾਮਦ ਕਰੋ’ ਦੇ ਮੂਲ ਮੰਤਰਾਂ ਨੂੰ ਦੁਹਰਾਇਆ।

ਇਹ ਵੀ ਪੜ੍ਹੋ- ਖ਼ਾਮੇਨੇਈ ਦੀ ਮੌਤ 'ਤੇ ਇਰਾਨੀਆਂ 'ਚ ਜਸ਼ਨ ਤੇ ਭਾਰਤੀ ਮੁਸਲਮਾਨਾਂ 'ਚ ਸੋਗ ! ਜਾਣੋ ਕਿਉਂ ਦੁਚਿੱਤੀ 'ਚ ਪਈ ਦੁਨੀਆ

ਪ੍ਰਧਾਨ ਮੰਤਰੀ ਮੋਦੀ ਨੇ ਵੱਖ-ਵੱਖ ਖੇਤਰਾਂ ਵਿਚਾਲੇ ਤਾਲਮੇਲ ਸਬੰਧੀ ਬੋਲਦਿਆਂ ਇਹ ਸਪੱਸ਼ਟ ਕੀਤਾ ਕਿ ਨਿਰਮਾਣ, ਸੰਚਾਲਨ ਵਿਵਸਥਾ, ਲਘੂ ਅਤੇ ਮੱਧਮ ਉਦਯੋਗ (ਐੱਮ. ਐੱਸ. ਐੱਮ. ਈ.) ਅਤੇ ਸ਼ਹਿਰੀ ਕੇਂਦਰ ਵੱਖ-ਵੱਖ ਇਕਾਈਆਂ ਨਹੀਂ ਹਨ ਸਗੋਂ ਇਕੋ ਹੀ ਆਰਥਿਕ ਢਾਂਚੇ ਨਾਲ ਜੁੜੇ ਹੋਏ ਥੰਮ੍ਹ ਹਨ। ਉਨ੍ਹਾਂ ਨੇ ਵਿਸਥਾਰ ਨਾਲ ਦੱਸਿਆ ਕਿ ਕਿਸ ਤਰ੍ਹਾਂ ਨਿਰਮਾਣ ਬਰਾਮਦ ਨੂੰ ਉਤਸ਼ਾਹ ਦਿੰਦਾ ਹੈ ਜਦਕਿ ਮੁਕਾਬਲੇਬਾਜ਼ ਐੱਮ. ਐੱਸ. ਐੱਮ. ਈ. ਲਚਕੀਲੇਪਨ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਦੇ ਹਨ।

ਮੋਦੀ ਨੇ ਨਿਰਮਾਣ ਖੇਤਰ ’ਚ ਪ੍ਰਮੁੱਖ ਸਮਰੱਥਾਵਾਂ ਨੂੰ ਮਜ਼ਬੂਤ ਕਰਨ ਅਤੇ ਮੌਜੂਦਾ ਰੁਕਾਵਟਾਂ ਨੂੰ ਦੂਰ ਕਰਨ ਲਈ ਸਰਕਾਰ ਦੇ ਯਤਨਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਦੁਰਲੱਭ ਖਣਿਜ ਤੱਤਾਂ ਲਈ ਸਮਰਪਿਤ ਰੇਅਰ ਅਰਥ ਕੋਰੀਡੋਰ ਅਤੇ ਕੰਟੇਨਰ ਨਿਰਮਾਣ ਵਰਗੇ ਖੇਤਰਾਂ ’ਤੇ ਧਿਆਨ ਕੇਂਦਰਿਤ ਕਰਨ ਦਾ ਮਕਸਦ ਵਪਾਰ ਲਈ ਅਨੁਕੂਲ ਮਾਹੌਲ ਨੂੰ ਮਜ਼ਬੂਤ ਕਰਨਾ ਹੈ।

ਇਹ ਵੀ ਪੜ੍ਹੋ- ਜੰਗ ਦੀ ਭੇਟ ਚੜ੍ਹੀਆਂ 787 ਜਾਨਾਂ ! ਟਰੰਪ ਦੇ ਬਿਆਨ ਨੇ ਹੋਰ ਵਧਾ'ਤੀ Tension

ਮੁਕਤ ਵਪਾਰ ਸਮਝੌਤਿਆਂ ਨੇ ਮੌਕਿਆਂ ਦੇ ਵਿਸ਼ਾਲ ਦੁਆਰ ਖੋਲ੍ਹੇ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੁਨੀਆ ਇਸ ਸਮੇਂ ਨਿਰਮਾਣ ਲਈ ਮਜ਼ਬੂਤ ਭਾਈਵਾਲਾਂ ਦੀ ਭਾਲ ’ਚ ਹੈ ਅਤੇ ਭਾਰਤ ਨੇ ਹਾਲ ਹੀ ’ਚ ਵੱਖ-ਵੱਖ ਦੇਸ਼ਾਂ ਅਤੇ ਸਮੂਹਾਂ ਨਾਲ ਜੋ ਮੁਕਤ ਵਪਾਰ ਸਮਝੌਤੇ ਕੀਤੇ ਹਨ ਉਸ ਨਾਲ ਦੇਸ਼ ਦੇ ਉਦਯੋਗ-ਵਪਾਰ ਜਗਤ ਲਈ ਮੌਕਿਆਂ ਦਾ ਇਕ ਵੱਡਾ ਦੁਆਰ ਖੁੱਲ੍ਹ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਾ ਫਾਇਦਾ ਉਦਯੋਗ ਜਗਤ ਨੂੰ ਹੀ ਉਠਾਉਣਾ ਹੈ ਅਤੇ ਇਸ ਦੇ ਲਈ ਉਸ ਨੂੰ ਖੋਜ, ਬਾਜ਼ਾਰਾਂ ਦੇ ਅਧਿਐਨ ਅਤੇ ਨਵੀਨਤਾ ’ਤੇ ਸਮਾਂ ਅਤੇ ਸਾਧਨ ਖਰਚ ਕਰਨੇ ਹੋਣਗੇ। ਉਨ੍ਹਾਂ ਨੇ ਖਪਤਕਾਰ ਦੇ ਅਨੁਕੂਲ ਉਤਪਾਦ ਬਣਾਉਣ ਲਈ ਅੰਤਰਰਾਸ਼ਟਰੀ ਖਪਤਕਾਰਾਂ ਦੀਆਂ ਤਰਜੀਹਾਂ ਅਤੇ ਸਹੂਲਤਾਂ ਦਾ ਅਧਿਐਨ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News