ਹੁਣ ਨਹੀਂ ਆਵੇਗੀ ਤੇਲ ਦੀ ਕਿੱਲਤ ! ਜੰਗ ਵਿਚਾਲੇ ਇਰਾਨ ਨੇ ਭਾਰਤ ਨੂੰ ਦੇ''ਤੀ ਖ਼ਾਸ ''ਇਜਾਜ਼ਤ''
Thursday, Mar 12, 2026 - 10:58 AM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਛਿੜੀ ਭਿਆਨਕ ਜੰਗ ਅਤੇ ਹੋਰਮੂਜ਼ ਸਟ੍ਰੇਟ 'ਤੇ ਇਰਾਨ ਦੀ ਨਾਕਾਬੰਦੀ ਵਿਚਾਲੇ ਭਾਰਤ ਨੇ ਆਪਣੀ ਤੇਲ ਸਪਲਾਈ ਦੇ ਮਾਮਲੇ 'ਚ ਸਫਲਤਾ ਹਾਸਲ ਕੀਤੀ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਵਿਚਕਾਰ ਹੋਈ ਗੱਲਬਾਤ ਤੋਂ ਬਾਅਦ, ਈਰਾਨ ਨੇ ਭਾਰਤੀ ਝੰਡੇ ਵਾਲੇ ਤੇਲ ਟੈਂਕਰਾਂ ਨੂੰ ਹੋਰਮੂਜ਼ ਸਟ੍ਰੇਟ ਤੋਂ ਲੰਘਣ ਦੀ ਇਜਾਜ਼ਤ ਦੇ ਦਿੱਤੀ ਹੈ। ਜਦੋਂ ਪੂਰੇ ਦੇਸ਼ 'ਚ LPG ਤੇ ਤੇਲ ਦੀ ਕਿੱਲਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਤਾਂ ਇਸ ਵਿਚਾਲੇ ਇਹ ਖ਼ਬਰ ਪੂਰੇ ਭਾਰਤ ਵਾਸੀਆਂ ਲਈ ਰਾਹਤ ਲੈ ਕੇ ਆਈ ਹੈ।
ਜੈਸ਼ੰਕਰ ਦੀ ਇਰਾਨ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਮਗਰੋਂ ਹੋਰਮੂਜ਼ ਸਟ੍ਰੇਟ, ਜਿੱਥੇ ਅਮਰੀਕਾ, ਯੂਰਪ ਅਤੇ ਇਜ਼ਰਾਈਲ ਦੇ ਜਹਾਜ਼ਾਂ 'ਤੇ ਈਰਾਨ ਨੇ ਪਾਬੰਦੀਆਂ ਲਗਾਈਆਂ ਹੋਈਆਂ ਹਨ, ਉੱਥੇ ਭਾਰਤੀ ਜਹਾਜ਼ 'ਪੁਸ਼ਪਕ' ਅਤੇ 'ਪਰਿਮਲ' ਸੁਰੱਖਿਅਤ ਢੰਗ ਨਾਲ ਲੰਘਣ ਵਿੱਚ ਕਾਮਯਾਬ ਰਹੇ ਹਨ।
ਇਹ ਵੀ ਪੜ੍ਹੋ- 2 ਕਰੋੜ ਵੋਟਾਂ 'ਤੇ ਚੱਲੇਗੀ ਕੈਂਚੀ ! ਟਰੰਪ ਦੀ ਡਿਮਾਂਡ ਨੇ ਖੜ੍ਹਾ ਕੀਤਾ ਨਵਾਂ 'ਮਸਲਾ'
ਜ਼ਿਕਰਯੋਗ ਹੈ ਕਿ ਭਾਰਤ ਆਪਣੀ ਲੋੜ ਦਾ ਵੱਡਾ ਹਿੱਸਾ ਖਾੜੀ ਦੇਸ਼ਾਂ ਤੋਂ ਤੇਲ ਅਤੇ ਗੈਸ ਮੰਗਵਾ ਕੇ ਪੂਰਾ ਕਰਦਾ ਹੈ। ਇਸ ਰਸਤੇ ਦੇ ਖੁੱਲ੍ਹਣ ਨਾਲ ਭਾਰਤ ਵਿੱਚ ਤੇਲ ਦੀ ਕਿੱਲਤ ਹੋਣ ਦਾ ਡਰ ਕਾਫੀ ਹੱਦ ਤੱਕ ਘੱਟ ਗਿਆ ਹੈ ਤੇ ਉਮੀਦ ਹੈ ਕਿ ਹੁਣ ਜੰਗ ਕਾਰਨ ਭਾਰਤ ਨੂੰ ਤੇਲ ਜਾਂ ਗੈਸ ਦੀ ਕਿੱਲਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇੱਕ ਪਾਸੇ ਭਾਰਤੀ ਜਹਾਜ਼ਾਂ ਨੂੰ ਰਸਤਾ ਮਿਲਿਆ ਹੈ, ਪਰ ਦੂਜੇ ਪਾਸੇ ਥਾਈਲੈਂਡ ਦੇ ਇੱਕ ਕਾਰਗੋ ਜਹਾਜ਼ 'ਮਯੂਰੀ ਨਾਰੀ' 'ਤੇ ਬੀਤੇ ਦਿਨ ਹਮਲਾ ਹੋ ਗਿਆ ਸੀ।
ਇਰਾਨ ਦੇ ਇਸ ਕਦਮ ਮਗਰੋਂ ਜੇਕਰ ਭਾਰਤ ਨੂੰ ਸਿੱਧਾ ਤੇਲ ਮਿਲਦਾ ਰਹਿੰਦਾ ਹੈ, ਤਾਂ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਸਥਿਰਤਾ ਬਣੀ ਰਹਿ ਸਕਦੀ ਹੈ। ਇਸ ਘਟਨਾ ਤੋਂ ਪਤਾ ਲੱਗਦਾ ਹੈ ਕਿ ਭਾਰਤ ਦੇ ਈਰਾਨ ਨਾਲ ਸਬੰਧ ਅਜੇ ਵੀ ਮਜ਼ਬੂਤ ਹਨ ਅਤੇ ਭਾਰਤ ਦੀ ਨਿਰਪੱਖ ਵਿਦੇਸ਼ ਨੀਤੀ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਜੰਗਬੰਦੀ ਲਈ ਰਾਜ਼ੀ ਹੋਇਆ ਇਰਾਨ ! ਰਾਸ਼ਟਰਪਤੀ ਨੇ ਦੱਸਿਆ 'ਰਾਹ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
