''ਰੂਸ ਤੋਂ ਤੇਲ ਖਰੀਦਣ ਲਈ ਸਾਨੂੰ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ..!'', ਭਾਰਤ ਨੇ ਅਮਰੀਕਾ ''ਤੇ ਕੀਤਾ ਪਲਟਵਾਰ
Sunday, Mar 08, 2026 - 09:58 AM (IST)
ਨਵੀਂ ਦਿੱਲੀ- ਭਾਰਤ ਨੂੰ ਰੂਸ ਤੋਂ ਤੇਲ ਬਰਾਮਦ ਕਰਨ ਦੀ ਛੋਟ ਦੇਣ ਵਾਲੇ ਅਮਰੀਕੀ ਦਾਅਵੇ ’ਤੇ ਭਾਰਤ ਨੇ ਸਖਤ ਪਲਟਵਾਰ ਕੀਤਾ ਹੈ। ਸ਼ਨੀਵਾਰ ਨੂੰ ਭਾਰਤ ਸਰਕਾਰ ਨੇ ਸਾਫ਼ ਕਿਹਾ ਹੈ ਕਿ ਰੂਸੀ ਤੇਲ ਖਰੀਦਣ ਲਈ ਕਿਸੇ ਦੀ ਇਜਾਜ਼ਤ ਦੀ ਲੋੜ ਨਹੀਂ ਹੈ। ਭਾਰਤ ਨੇ ਕਿਹਾ ਕਿ ਉਹ ਰੂਸ ਤੋਂ ਤੇਲ ਦਾ ਦਰਾਮਦ ਜਾਰੀ ਰੱਖੇਗਾ। ਈਰਾਨ ਦੇ ਖ਼ਿਲਾਫ ਅਮਰੀਕੀ ਅਤੇ ਇਜ਼ਰਾਇਲੀ ਹਮਲਿਆਂ ਨੇ ਦੁਨੀਆ ਦੇ ਐਨਰਜੀ ਸੈਕਟਰ ਨੂੰ ਉਲਟ-ਪੁਲਟ ਕਰ ਕੇ ਰੱਖ ਦਿੱਤਾ ਹੈ। ਇਸ ਨਾਲ ਦੁਨੀਆ ਭਰ ’ਚ ਤੇਲ ਦੀਆਂ ਕੀਮਤਾਂ ’ਚ ਤੇਜ਼ੀ ਆਈ ਹੈ।
ਈਰਾਨ ਦੇ ਸਟ੍ਰੇਟ ਆਫ਼ ਹੌਰਮੁਜ ਤੋਂ ਜਹਾਜ਼ਾਂ ਨੂੰ ਨਾ ਨਿਕਲਣ ਦੇਣ ਦੀ ਧਮਕੀ ਤੋਂ ਬਾਅਦ ਕੱਚੇ ਤੇਲ ’ਤੇ ਅਸਰ ਪਿਆ ਹੈ। ਭਾਰਤ ਸਰਕਾਰ ਦੇ ਪ੍ਰੈੱਸ ਇਨਫਾਰਮੇਸ਼ਨ ਬਿਊਰੋ ਨੇ ਇੱਕ ਬਿਆਨ ’ਚ ਕਿਹਾ ਕਿ ਨਵੀਂ ਦਿੱਲੀ ਅਜਿਹੀ ਖਰੀਦ ਲਈ ਸ਼ਾਰਟ-ਟਰਮ ਛੋਟ ’ਤੇ ਨਿਰਭਰ ਨਹੀਂ ਹੈ। ਬਿਆਨ ’ਚ ਕਿਹਾ ਗਿਆ ਕਿ ਭਾਰਤ ਰੂਸੀ ਤੇਲ ਖਰੀਦਣ ਲਈ ਕਦੇ ਵੀ ਕਿਸੇ ਦੇਸ਼ ਦੀ ਇਜਾਜ਼ਤ ’ਤੇ ਨਿਰਭਰ ਨਹੀਂ ਰਿਹਾ ਹੈ। ਬਿਆਨ ’ਚ ਅੱਗੇ ਕਿਹਾ ਗਿਆ ਕਿ ਭਾਰਤ ਫਰਵਰੀ, 2026 ’ਚ ਵੀ ਰੂਸੀ ਤੇਲ ਇੰਪੋਰਟ ਕਰਦਾ ਰਿਹਾ ਹੈ ਅਤੇ ਰੂਸ ਅਜੇ ਵੀ ਭਾਰਤ ਦਾ ਸਭ ਤੋਂ ਵੱਡਾ ਕਰੂਡ ਆਇਲ ਸਪਲਾਇਰ ਹੈ। ਵਾਸ਼ਿੰਗਟਨ ਨੇ ਫਰਵਰੀ ’ਚ ਇਕ ਅੰਤਰਿਮ ਟ੍ਰੇਡ ਡੀਲ ਦੇ ਤਹਿਤ ਭਾਰਤੀ ਐਕਸਪੋਰਟ ’ਤੇ 25 ਫੀਸਦੀ ਡਿਊਟੀ ਵਾਪਸ ਲੈ ਲਈ ਸੀ, ਜਿਸ ਨੂੰ ਉਸਨੇ ਰੂਸੀ ਤੇਲ ਖਰੀਦਣਾ ਬੰਦ ਕਰਨ ਦੀ ਨਵੀਂ ਦਿੱਲੀ ਦੀ ‘ਕਮਿਟਮੈਂਟ’ ਦੇ ਤੌਰ ’ਤੇ ਦੱਸਿਆ ਸੀ।
ਬਿਆਨ ’ਚ ਕਿਹਾ ਗਿਆ ਹੈ ਕਿ ਭਾਰਤ ਦੇ ਕੋਲ ਸ਼ਾਰਟ ਟਰਮ ਰੁਕਾਵਟਾਂ ਨਾਲ ਨਜਿੱਠਣ ਲਈ 250 ਮਿਲੀਅਨ ਬੈਰਲ ਤੋਂ ਜ਼ਿਆਦਾ ਕਰੂਡ ਅਤੇ ਪੈਟਰੋਲੀਅਮ ਪ੍ਰੋਡਕਟਸ ਦਾ ਵੱਡਾ ਸਟਾਕ ਹੈ। ਹਾਲਾਂਕਿ, ਭਾਰਤ ਨੇ ਸ਼ਨੀਵਾਰ ਨੂੰ ਖਾਣਾ ਪਕਾਉਣ ਲਈ ਵਰਤੋਂ ਹੋਣ ਵਾਲੇ ਘਰੇਲੂ ਲਿਕਵੀਫਾਈਡ ਪੈਟਰੋਲੀਅਮ ਗੈਸ (ਐੱਲ. ਪੀ. ਜੀ.) ਸਿਲੰਡਰ ਦੀ ਕੀਮਤ 60 ਰੁਪਏ ਵਧਾ ਦਿੱਤੀ। ਇਸ ਦੇ ਨਾਲ ਹੀ ਕਮਰਸ਼ੀਅਲ ਸਿਲੰਡਰਾਂ ਦੇ ਭਾਅ ’ਚ ਵੀ ਵਾਧਾ ਹੋਇਆ ਹੈ। ਦੁਨੀਆ ਭਰ ’ਚ, ਸ਼ੁੱਕਰਵਾਰ ਨੂੰ ਕਰੂਡ 8.5 ਫੀਸਦੀ ਵੱਧ ਗਿਆ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਹ ਕਹਿਣ ਤੋਂ ਬਾਅਦ ਕਿ ਸਿਰਫ ਈਰਾਨ ਦਾ ਬਿਨਾਂ ਸ਼ਰਤ ਸਰੈਂਡਰ ਹੀ ਮਿਡਲ ਈਸਟ ਜੰਗ ਨੂੰ ਖਤਮ ਕਰੇਗਾ, ਇਸ ਹਫ਼ਤੇ ਇਹ ਲਗਭਗ 30 ਫੀਸਦੀ ਵੱਧ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
