ਕੋਰੋਨਾ ਨਾਲ ਜੂਝ ਰਹੇ ਜਮਾਇਕਾ ਨੇ ਭਾਰਤ ਦਾ ਕੀਤਾ ਧੰਨਵਾਦ, ਕਿਹਾ-ਔਖੇ ਸਮੇਂ ਭਾਰਤ ਨੇ ਫੜਿਆ ਹੱਥ

Saturday, Jan 29, 2022 - 11:49 AM (IST)

ਕਿੰਗਸਟਨ/ਨਵੀਂ ਦਿੱਲੀ (ਵਾਰਤਾ): ਜਮਾਇਕਾ ਦੀ ਵਿਦੇਸ਼ ਮੰਤਰੀ ਕੈਮਿਨਾ ਜੇ ਸਮਿਥ ਨੇ ਵੈਕਸੀਨ ਲਈ ਜਮਾਇਕਾ ਦੀ ਬੇਨਤੀ ਨੂੰ ਸਭ ਤੋਂ ਪਹਿਲਾਂ ਸੁਣਨ ਲਈ ਭਾਰਤ ਦੀ ਸ਼ਲਾਘਾ ਅਤੇ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਔਖੇ ਸਮੇਂ ਵਿਚ ਸਭ ਤੋਂ ਪਹਿਲਾਂ ਭਾਰਤ ਨੇ ਉਨ੍ਹਾਂ ਦੀ ਮਦਦ ਕੀਤੀ ਹੈ। ਕਿੰਗਸਟਨ ਵਿਚ ਭਾਰਤੀ ਹਾਈ ਕਮਿਸ਼ਨ ਵਿਚ ਗਣਤੰਤਰ ਦਿਵਸ ਸਮਾਰੋਹ ਵਿਚ ਬੋਲਦਿਆਂ ਸ੍ਰੀਮਤੀ ਸਮਿਥ ਨੇ ਕਿਹਾ ਕਿ ਭਾਰਤ ਦੱਖਣ-ਦੱਖਣੀ ਸਹਿਯੋਗ ਵਿਚ ਹਮੇਸ਼ਾ ਮੋਹਰੀ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਗਸਤ ਵਿਚ ਦੋਵੇਂ ਦੇਸ਼ ਕੂਟਨੀਤਕ ਸਬੰਧਾਂ ਦੇ 60 ਸਾਲ ਪੂਰੇ ਹੋਣ ਦਾ ਜਸ਼ਨ ਮਨਾਉਣਗੇ।

ਇਹ ਵੀ ਪੜ੍ਹੋ: ਨਿਊਯਾਰਕ ਦੀ ਗਵਰਨਰ ਨੇ ਭਾਰਤ ਦੀਆਂ ਕੀਤੀਆਂ ਤਾਰੀਫ਼ਾਂ, ਆਖੀਆਂ ਵੱਡੀਆਂ ਗੱਲਾਂ

 

 

PunjabKesari

ਉਨ੍ਹਾਂ ਅੱਗੇ ਕਿਹਾ, ‘ਜਮਾਇਕਾ ਦੀ ਜਨਤਾ ਅਤੇ ਸਰਕਾਰ ਦੀ ਤਰਫੋਂ, ਮੈਂ ਭਾਰਤ ਨੂੰ 73ਵੇਂ ਗਣਤੰਤਰ ਦਿਵਸ ਦੀ ਵਧਾਈ ਦੇਣਾ ਚਾਹੁੰਦੀ ਹਾਂ। ਇਹ ਇਸ ਲਈ ਹੋਰ ਵੀ ਖਾਸ ਹੈ ਕਿਉਂਕਿ ਇਹ ਭਾਰਤ ਦੀ ਆਜ਼ਾਦੀ ਦਾ 75ਵਾਂ ਸਾਲ ਹੈ।’ ਉਨ੍ਹਾਂ ਕਿਹਾ, ‘ਅਸੀਂ ਨਾ ਸਿਰਫ਼ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਜਸ਼ਨ ਮਨਾ ਰਹੇ ਹਾਂ, ਸਗੋਂ ਧਰਮ, ਗਣਿਤ, ਰਾਜਨੀਤੀ, ਤਕਨਾਲੋਜੀ ਅਤੇ ਸੱਭਿਆਚਾਰ ਵਿਚ ਭਾਰਤ ਦੀ ਗਲੋਬਲ ਛਾਪ ਦਾ ਵੀ ਜਸ਼ਨ ਮਨਾ ਰਹੇ ਹਾਂ। ਭਾਰਤ ਵੈਕਸੀਨ ਸਹਾਇਤਾ ਲਈ ਜਮਾਇਕਾ ਦੀ ਬੇਨਤੀ ਨੂੰ ਗੰਭੀਰਤਾ ਨਾਲ ਲੈਣ ਵਾਲਾ ਪਹਿਲਾ ਦੇਸ਼ ਵੀ ਸੀ ਅਤੇ ਦੱਖਣ-ਦੱਖਣੀ ਸਹਿਯੋਗ ਦਾ ਮਜ਼ਬੂਤ ​​ਸਮਰਥਕ ਵੀ ਰਿਹਾ ਹੈ।’

ਇਹ ਵੀ ਪੜ੍ਹੋ: ਅਮਰੀਕਾ ਦੇ ਅਰਕਨਸਾਸ ’ਚ ਇਕ ਘਰ ਨੂੰ ਲੱਗੀ ਭਿਆਨਕ ਅੱਗ, ਜਿਊਂਦਾ ਸੜੇ 2 ਬੱਚਿਆਂ ਸਣੇ 4 ਲੋਕ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼੍ਰੀਮਤੀ ਸਮਿਥ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਭਾਰਤ ਹਮੇਸ਼ਾ ਜਮਾਇਕਾ ਦੇ ਨਾਲ ਖੜ੍ਹਾ ਰਹੇਗਾ। ਧਿਆਨਦੇਣ ਯੋਗ ਹੈ ਕਿ ਕੈਰੇਬੀਅਨ ਟਾਪੂ ਦੇਸ਼ ਜਮੈਕਾ ਨੇ 8 ਮਾਰਚ, 2021 ਨੂੰ ਕੋਵਿਡ-19 ਨਾਲ ਲੜਨ ਲਈ ਵੈਕਸੀਨ ਦੀ ਪਹਿਲੀ ਖੁਰਾਕ ਪ੍ਰਾਪਤ ਕੀਤੀ ਸੀ। ਭਾਰਤ ਸਰਕਾਰ ਨੇ ਜਮਾਇਕਾ ਨੂੰ ਐਸਟਰਾਜ਼ੇਨੇਕਾ ਦੀਆਂ 50,000 ਖੁਰਾਕਾਂ ਤੋਹਫ਼ੇ ਵਜੋਂ ਦਿੱਤੀਆਂ ਸਨ, ਜੋ ਕਿ ਕਿੰਗਸਟਨ ਦੇ ਨੌਰਮਨ ਮੈਨਲੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਚਾਰਟਰ ਫਲਾਈਟ ਰਾਹੀ ਪਹੁੰਚੀਆਂ ਸਨ।

ਇਹ ਵੀ ਪੜ੍ਹੋ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਫਰੀਦਕੋਟ ਦੇ ਨੌਜਵਾਨ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News