ਭਾਰਤ ਨੇ ਕੀਤਾ ਨਿਰਭੈ ਮਿਜ਼ਾਇਲ ਦਾ ਸਫਲ ਪ੍ਰੀਖਣ

Monday, Apr 15, 2019 - 08:19 PM (IST)

ਭਾਰਤ ਨੇ ਕੀਤਾ ਨਿਰਭੈ ਮਿਜ਼ਾਇਲ ਦਾ ਸਫਲ ਪ੍ਰੀਖਣ

ਭੁਵਨੇਸ਼ਵਰ— ਭਾਰਤ ਨੇ ਸੋਮਵਾਰ ਨੂੰ ਓਡੀਸ਼ਾ ਤੱਟ ਤੋਂ ਇਕ ਸਬ-ਸੋਨਿਕ ਕਰੂਜ ਮਿਜ਼ਾਇਲ ਨਿਰਭੈ ਦਾ ਸਫਲ ਪ੍ਰੀਖਣ ਕੀਤਾ। ਸੂਤਰਾਂ ਮੁਤਾਬਕ 1,000 ਕਿਲੋਮੀਟਰ ਦੂਰੀ ਤਕ ਨਿਸ਼ਾਨਾ ਵਿੰਨ੍ਹਣ 'ਚ ਸਮਰੱਥ ਮਿਜ਼ਾਇਲ ਨੂੰ ਬਾਲਾਸੋਰ ਜ਼ਿਲੇ ਦੇ ਚਾਂਦੀਪੁਰ 'ਚ ਇੰਟੀਗ੍ਰੇਟੇਡ ਟੈਸਟ ਰੇਂਜ ਨਾਲ ਲਾਂਚ ਪੈਡ ਰਾਹੀਂ ਛੋਟੀ ਦੂਰੀ ਲਈ ਦਾਗਿਆ ਗਿਆ। ਸੂਤਰਾਂ ਨੇ ਅੱਗੇ ਦੱਸਿਆ ਕਿ ਰੱਖਿਆ ਖੋਜ ਵਿਕਾਸ ਸੰਗਠਨ ਵੱਲੋਂ ਸਵਦੇਸ਼ 'ਚ ਵਿਕਸਿਤ ਕੀਤੀ ਗਈ ਨਿਰਭੈ ਮਿਜ਼ਾਇਲ 300 ਕਿਲੋਗ੍ਰਾਮ ਤਕ ਦੇ ਵਾਰਹੈਡ ਲਿਜਾ ਸਕਦਾ ਹੈ।
ਇਹ ਇਕ ਟਰਬੋਫੈਨ ਇੰਜਣ ਨਾਲ ਯਾਤਰਾ ਕਰ ਸਕਦਾ ਹੈ ਤੇ ਇਕ ਆਧੁਨਿਕ ਇਰਨਸ਼ੀਅਲ ਨੈਵੀਗੇਸ਼ਨ ਪ੍ਰਣਾਲੀ ਵੱਲੋਂ ਨਿਰਦੇਸ਼ਿਤ ਹੈ। ਇਸ ਮਿਜ਼ਾਇਲ ਦਾ ਆਖਰੀ ਸਫਲ ਪ੍ਰੀਖਣ ਨਵੰਬਰ 2017 'ਚ ਹੋਇਆ ਸੀ।
ਡੀ.ਆਰ.ਡੀ.ਓ. ਦੇ ਸੂਤਰਾਂ ਨੇ ਦੱਸਿਆ ਕਿ ਇਸ ਆਧੁਨਿਕ ਮਿਜ਼ਾਇਲ ਦਾ ਇਸਤੇਮਾਲ ਕਿਤੋਂ ਵੀ ਵਰਤਿਆ ਜਾਂਦਾ  ਹੈ। ਦੁਪਹਿਰ 11.44 ਵਜੇ ਚਾਂਦੀਪੁਰ ਦੇ ਇੰਟੀਗ੍ਰੇਟੇਡ ਟੈਸਟ ਰੇਂਜ ਦੇ ਲਾਂਚ ਪ੍ਰੀਸਰ-3 ਤੋਂ ਇਸ ਦਾ ਲਾਂਚ ਕੀਤਾ ਗਿਆ। ਇਸ ਨੂੰ ਪੂਰੀ ਤਰ੍ਹਾਂ ਭਾਰਤ 'ਚ ਡਿਜ਼ਾਇਨ ਕੀਤਾ ਗਿਆ ਹੈ।


author

Inder Prajapati

Content Editor

Related News