ਭਾਰਤ ਨੇ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ ''ਅਗਨੀ ਪ੍ਰਾਈਮ'' ਦਾ ਕੀਤਾ ਸਫ਼ਲ ਪ੍ਰੀਖਣ

06/08/2023 3:20:30 PM

ਬਾਲਾਸੋਰ (ਭਾਸ਼ਾ)- ਭਾਰਤ ਨੇ ਨਵੀਂ ਪੀੜ੍ਹੀ ਦੀ ਬੈਲਿਸਟਿਕ ਮਿਜ਼ਾਈਲ 'ਅਗਨੀ ਪ੍ਰਾਈਮ' ਦਾ ਵੀਰਵਾਰ ਨੂੰ ਓਡੀਸ਼ਾ ਤੱਟ ਦੇ ਇਕ ਟਾਪੂ ਤੋਂ ਸਫ਼ਲ ਪ੍ਰੀਖਣ ਕੀਤਾ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਡਾ. ਏ.ਪੀ.ਜੇ. ਅਬਦੁੱਲ ਕਲਾਮ ਤੱਟ ਤੋਂ 'ਅਗਨੀ ਪ੍ਰਾਈਮ' ਦਾ ਪ੍ਰੀਖਣ ਕੀਤਾ ਅਤੇ ਇਸ ਦੌਰਾਨ, ਇਹ ਮਿਜ਼ਾਈਲ ਸਾਰੇ ਮਾਨਕਾਂ 'ਤੇ ਖਰੀ ਉਤਰੀ। ਅਧਿਕਾਰੀਆਂ ਅਨੁਸਾਰ, ਵਿਕਾਸ ਪੜਾਅ 'ਚ 'ਅਗਨੀ ਪ੍ਰਾਈਮ' ਦੇ ਤਿੰਨ ਸਫ਼ਲ ਪ੍ਰੀਖਣ ਤੋਂ ਬਾਅਦ ਇਹ ਮਿਜ਼ਾਈਲ ਨੂੰ ਹਥਿਆਰਬੰਦ ਫ਼ੋਰਸਾਂ 'ਚ ਸ਼ਾਮਲ ਕੀਤੇ ਜਾਣ ਤੋਂ ਪਹਿਲਾਂ ਇਸ ਦਾ ਪਹਿਲਾ ਰਾਤ ਨੂੰ ਪ੍ਰੀਖਣ ਸੀ, ਜਿਸ ਨੇ ਇਸ ਦੀ ਸਟੀਕਤਾ ਅਤੇ ਭਰੋਸੇਯੋਗਤਾ 'ਤੇ ਮੋਹਰ ਲਗਾਈ।

ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਵਾਂ 'ਤੇ ਦੂਰੀ ਨਾਪਣ ਵਾਲੇ ਉਪਕਰਣ, ਜਿਵੇਂ ਕਿ ਰਾਡਾਰ, ਟੈਲੀਮੈਟ੍ਰੀ ਅਤੇ ਇਲੈਕਟ੍ਰੋ-ਆਪਟਿਕਲ ਟ੍ਰੈਕਿੰਗ ਸਿਸਟਮ ਸਮੇਤ 2 ਜਹਾਜ਼ ਤਾਇਨਾਤ ਕੀਤੇ ਗਏ ਸਨ ਤਾਂ ਕਿ ਮਿਜ਼ਾਈਲ ਦੇ ਪੂਰੇ ਸਫ਼ਰ ਦੇ ਅੰਕੜੇ ਇਕੱਠੇ ਕੀਤੇ ਜਾ ਸਕਣ। ਅਧਿਕਾਰੀਆਂ ਅਨੁਸਾਰ, ਡੀ.ਆਰ.ਡੀ.ਓ. ਅਤੇ ਰਣਨੀਤਕ ਬਲ ਕਮਾਨ ਦੇ ਸੀਨੀਅਰ ਅਧਿਕਾਰੀ 'ਅਗਨੀ ਪ੍ਰਾਈਮ' ਦੇ ਸਫ਼ਲ ਪ੍ਰੀਖਣ ਦੇ ਗਵਾਹ ਬਣੇ, ਜਿਸ ਨੇ ਇਨ੍ਹਾਂ ਮਿਜ਼ਾਈਲ ਨੂੰ ਹਥਿਆਰਬੰਦ ਫ਼ੋਰਸਾਂ 'ਚ ਸ਼ਾਮਲ ਕਰਨ ਦਾ ਮਾਰਗ ਪੱਕਾ ਕੀਤਾ। 'ਅਗਨੀ ਪ੍ਰਾਈਮ' ਦੇ ਸਫ਼ਲ ਪ੍ਰੀਖਣ ਲਈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੀ.ਆਰ.ਡੀ.ਓ. ਅਤੇ ਹਥਿਆਰਬੰਦ ਫ਼ੋਰਸਾਂ ਨੂੰ ਵਧਾਈ ਦਿੱਤੀ।


DIsha

Content Editor

Related News