ਭਾਰਤ ਨੇ ਕੀਤਾ ਪ੍ਰਿਥਵੀ-2 ਮਿਜ਼ਾਇਲ ਦਾ ਸਫਲ ਪ੍ਰੀਖਣ

12/3/2019 11:33:43 PM

ਬਾਲਾਸੋਰ — ਭਾਰਤ ਨੇ ਪ੍ਰਮਾਣੂ ਸਮਰੱਥਾ ਨਾਲ ਭਰਪੂਰ ਸਵਦੇਸ਼ 'ਚ ਬਣੀ ਪ੍ਰਿਥਵੀ-2 ਮਿਜ਼ਾਇਲ ਦਾ ਫਿਰ ਤੋਂ ਰਾਤ ਨੂੰ ਸਫਲ ਪ੍ਰੀਖਣ ਕੀਤਾ ਹੈ। ਓਡੀਸ਼ਾ ਦੇ ਤਟ ਤੋਂ ਇਹ ਪ੍ਰੀਖਣ ਹਥਿਆਰਬੰਦ ਬਲਾਂ ਲਈ ਉਪਭੋਗਤਾ ਪ੍ਰੀਖਣ ਦੇ ਤਹਿਤ ਕੀਤਾ ਗਿਆ ਹੈ। ਸਤਾਹ ਤੋਂ ਸਤਾਹ ਤਕ ਮਾਰ ਕਰਨ 'ਚ ਸਮਰੱਥ ਇਸ ਮਿਜ਼ਾਇਲ ਦੇ ਪ੍ਰੀਖਣ ਦੇ ਕਰੀਬ ਇਕ ਪੰਦਰਵਾੜੇ ਪਹਿਲਾਂ 20 ਨਵੰਬਰ ਨੂੰ ਪ੍ਰਿਥਵੀ-2 ਦਾ ਰਾਤ 'ਚ ਇਖ ਤੋਂ ਬਾਅਦ ਇਕ ਇਸੇ ਟੈਸਟ ਰੈਂਜ ਨਾਲ ਸਫਲ ਪ੍ਰੀਖਣ ਕੀਤਾ ਗਿਆ ਸੀ।

ਸੂਤਰਾਂ ਨੇ ਕਿਹਾ, 'ਪ੍ਰਿਥਵੀ-2 ਦਾ ਅੱਜ ਪ੍ਰੀਖਣ ਸਫਲ ਰਿਹਾ ਅਤੇ ਪ੍ਰੀਖਣ ਸਾਰੇ ਮਾਨਕਾਂ 'ਤੇ ਖਰਾ ਉਤਰਿਆ। ਇਹ ਰੈਗੁਲਰ ਪ੍ਰੀਖਣ ਸੀ।' ਪ੍ਰਿਥਵੀ-2 ਦੀ ਮਾਰੂ ਸਮਰੱਥਾ 350 ਕਿਲੋਮੀਟਰ ਹੈ। ਇਸ ਦਾ ਪ੍ਰੀਖਣ ਚਾਂਦੀਪੁਰ ਦੇ ਏਕੀਕ੍ਰਿਤ ਪ੍ਰੀਖਣ ਰੇਂਜ ਨਾਲ ਸ਼ਾਮ 7.50 ਵਜੇ ਕੀਤਾ ਗਿਆ।


Inder Prajapati

Edited By Inder Prajapati