ਭਾਰਤ ਨੇ ਬਣਾਈ ਪਹਿਲੀ ਸਵਦੇਸ਼ੀ MRI ਮਸ਼ੀਨ, ਦਿੱਲੀ AIMS ''ਚ ਹੋਵੇਗੀ ਜਾਂਚ
Wednesday, Mar 26, 2025 - 07:51 PM (IST)

ਵੈੱਬ ਡੈਸਕ: ਭਾਰਤ ਨੇ ਆਪਣੀ ਪਹਿਲੀ ਸਵਦੇਸ਼ੀ ਐੱਮਆਰਆਈ ਮਸ਼ੀਨ ਵਿਕਸਤ ਕੀਤੀ ਹੈ। ਏਮਜ਼-ਦਿੱਲੀ ਨੇ ਕਿਹਾ ਕਿ ਇਸ ਐੱਮਆਰਆਈ ਸਕੈਨਰ ਨੂੰ ਇਸ ਸਾਲ ਅਕਤੂਬਰ ਤੱਕ ਕਲੀਨਿਕਲ ਟਰਾਇਲਾਂ ਲਈ ਲਗਾਇਆ ਜਾਵੇਗਾ। ਇਸਦਾ ਉਦੇਸ਼ ਮਹਿੰਗੀਆਂ ਆਯਾਤ ਕੀਤੀਆਂ ਮਸ਼ੀਨਾਂ 'ਤੇ ਨਿਰਭਰਤਾ ਘਟਾਉਣਾ ਅਤੇ ਐੱਮਆਰਆਈ ਸਕੈਨਿੰਗ ਨੂੰ ਸਸਤਾ ਅਤੇ ਵਧੇਰੇ ਪਹੁੰਚਯੋਗ ਬਣਾਉਣਾ ਹੈ।
ਇਹ ਪ੍ਰੋਜੈਕਟ ਇਲੈਕਟ੍ਰਾਨਿਕਸ ਅਤੇ ਆਈਟੀ ਮੰਤਰਾਲੇ ਦੇ ਅਧੀਨ ਸਮੀਰ (ਸੋਸਾਇਟੀ ਫਾਰ ਅਪਲਾਈਡ ਮਾਈਕ੍ਰੋਵੇਵ ਇਲੈਕਟ੍ਰਾਨਿਕ ਇੰਜੀਨੀਅਰਿੰਗ ਐਂਡ ਰਿਸਰਚ) ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਸਮੀਰ ਦੇ ਡਾਇਰੈਕਟਰ ਜਨਰਲ ਪੀ.ਐੱਚ. ਰਾਓ ਨੇ ਕਿਹਾ ਕਿ ਕਲੀਨਿਕਲ ਅਤੇ ਮਨੁੱਖੀ ਅਜ਼ਮਾਇਸ਼ਾਂ ਲਈ ਇਜਾਜ਼ਤ ਦੀ ਉਡੀਕ ਹੈ।
ਐੱਮਆਰਆਈ ਮਸ਼ੀਨਾਂ ਦੀ ਲੋੜ ਤੇ ਭਾਰਤ ਦੀ ਪਹਿਲਕਦਮੀ
ਇਸ ਵੇਲੇ, ਭਾਰਤ ਵਿੱਚ 80-85% ਡਾਕਟਰੀ ਉਪਕਰਣ ਵਿਦੇਸ਼ਾਂ ਤੋਂ ਆਯਾਤ ਕੀਤੇ ਜਾਂਦੇ ਹਨ। ਵਿੱਤੀ ਸਾਲ 2023-24 ਵਿੱਚ ਮੈਡੀਕਲ ਉਪਕਰਣਾਂ ਦੀ ਦਰਾਮਦ ₹68,885 ਕਰੋੜ ਰਹੀ, ਜੋ ਪਿਛਲੇ ਸਾਲ ਨਾਲੋਂ 13 ਫੀਸਦੀ ਵੱਧ ਹੈ। ਇਸ ਪਹਿਲਕਦਮੀ ਨਾਲ, ਭਾਰਤ ਆਪਣੀਆਂ ਸਿਹਤ ਸੇਵਾਵਾਂ ਨੂੰ ਸਵੈ-ਨਿਰਭਰ ਬਣਾਉਣ ਵੱਲ ਇੱਕ ਵੱਡਾ ਕਦਮ ਚੁੱਕ ਰਿਹਾ ਹੈ।
ਐੱਮਆਰਆਈ ਮਸ਼ੀਨਾਂ ਬਣਾਉਣ 'ਚ ਹੋਰ ਕੰਪਨੀਆਂ ਦੀ ਹਿੱਸੇਦਾਰੀ
ਭਾਰਤ ਵਿੱਚ, ਫਿਸ਼ਰ ਮੈਡੀਕਲ ਵੈਂਚਰਸ (ਚੇਨਈ) ਅਤੇ ਵੌਕਸਲਗ੍ਰਿਡਸ ਇਨੋਵੇਸ਼ਨ (ਬੈਂਗਲੁਰੂ) ਵਰਗੀਆਂ ਕੰਪਨੀਆਂ ਪਹਿਲਾਂ ਹੀ ਐੱਮਆਰਆਈ ਮਸ਼ੀਨਾਂ ਵਿਕਸਤ ਕਰਨ ਦਾ ਦਾਅਵਾ ਕਰ ਚੁੱਕੀਆਂ ਹਨ। ਹੁਣ MeitY ਅਤੇ SAMEER ਦੇ ਸਹਿਯੋਗ ਨਾਲ, 1.5 Tesla MRI ਸਕੈਨਰ ਜਲਦੀ ਹੀ ਦੇਸ਼ ਭਰ ਦੇ ਹਸਪਤਾਲਾਂ 'ਚ ਲਗਾਇਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8