ਭਾਰਤ ਦੀ ''ਏਕਤਾ'' ਦੇ ਮੁਰੀਦ ਹੋਏ ਰੂਸੀ ਰਾਸ਼ਟਰਪਤੀ ਪੁਤਿਨ ! ਦਿੱਲੀ ਦੌਰੇ ਨੂੰ ਦੱਸਿਆ ''ਬੇਹੱਦ ਸਫ਼ਲ''

Thursday, Dec 11, 2025 - 10:53 AM (IST)

ਭਾਰਤ ਦੀ ''ਏਕਤਾ'' ਦੇ ਮੁਰੀਦ ਹੋਏ ਰੂਸੀ ਰਾਸ਼ਟਰਪਤੀ ਪੁਤਿਨ ! ਦਿੱਲੀ ਦੌਰੇ ਨੂੰ ਦੱਸਿਆ ''ਬੇਹੱਦ ਸਫ਼ਲ''

ਇੰਟਰਨੈਸ਼ਨਲ ਡੈਸਕ- ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਭਾਰਤ ਦੌਰੇ ਤੋਂ ਵਾਪਸੀ ਉਪਰੰਤ ਨਵੀ ਦਿੱਲੀ ਦੀ ਆਪਣੀ ਯਾਤਰਾ ਨੂੰ ਬੇਹੱਦ ਸਫਲ ਕਰਾਰ ਦਿੰਦਿਆਂ ਭਾਰਤੀ ਸਮਾਜਕ ਮਾਡਲ ਦੀ ਜ਼ੋਰਦਾਰ ਤਾਰੀਫ਼ ਕੀਤੀ। ਪੁਤਿਨ ਨੇ ਕਿਹਾ ਕਿ ਭਾਰਤ ਦੀ “ਵਿਭਿੰਨਤਾ 'ਚ ਏਕਤਾ” ਦੁਨਿਆ ਲਈ ਇੱਕ ਵੱਖਰੀ ਉਦਾਹਰਨ ਹੈ।

ਉਨ੍ਹਾਂ ਨੇ ਦੱਸਿਆ ਕਿ 1.5 ਬਿਲੀਅਨ ਦੀ ਆਬਾਦੀ ਵਾਲੇ ਭਾਰਤ ਵਿੱਚ ਕਈ ਭਾਸ਼ਾਵਾਂ, ਕਈ ਧਰਮ ਅਤੇ ਕਈ ਸੱਭਿਆਚਾਰ ਹਨ, ਫਿਰ ਵੀ ਰਾਸ਼ਟਰੀ ਏਕਤਾ ਅਤੇ ਸਮਾਜਕ ਸਾਂਝ ਕਾਇਮ ਹੈ, ਜਿਸ ਤੋਂ ਰੂਸ ਵੀ ਸਿੱਖ ਸਕਦਾ ਹੈ।

ਦੋਵਾਂ ਦੇਸ਼ਾਂ ਵਿਚਕਾਰ ਸੈਨਿਕ ਤੇ ਰਣਨੀਤਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਰੂਸ ਨੇ Reciprocal Exchange of Logistic Support (RELOS) ਸਮਝੌਤੇ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਨਾਲ ਦੋਵਾਂ ਦੇਸ਼ਾਂ ਦੀਆਂ ਫੌਜਾਂ ਤੇ ਜਹਾਜ਼ਾਂ ਦੀ ਲੌਜਿਸਟਿਕ ਸਾਂਝ ਹੋਰ ਆਸਾਨ ਹੋਵੇਗੀ।

ਪੁਤਿਨ ਦਾ ਇਹ ਬਿਆਨ ਦੋ-ਪੱਖੀ ਰਣਨੀਤਕ ਭਰੋਸੇ ਨੂੰ ਹੋਰ ਮਜ਼ਬੂਤ ਕਰਦਾ ਹੈ ਅਤੇ ਭਾਰਤ–ਰੂਸ ਦੇ ਸਬੰਧਾਂ ਨੂੰ ਨਵੀਂ ਰਫ਼ਤਾਰ ਦੇਣ ਵੱਲ ਇਸ਼ਾਰਾ ਕਰਦਾ ਹੈ।


author

Harpreet SIngh

Content Editor

Related News