ਹੁਣ ਦਫ਼ਤਰ ਆਵੇਗਾ ਸਿਰਫ਼ 50 ਫ਼ੀਸਦੀ ਸਟਾਫ਼ ! ਦਿੱਲੀ ''ਚ ਇਨ੍ਹਾਂ ਵਾਹਨਾਂ ਦੀ ਐਂਟਰੀ ''ਤੇ ਲੱਗੀ ਰੋਕ
Monday, Dec 15, 2025 - 12:11 PM (IST)
ਨਵੀਂ ਦਿੱਲੀ- ਦਿੱਲੀ 'ਚ ਸੋਮਵਾਰ ਨੂੰ ਧੁੰਦ ਛਾਈ ਰਹੀ ਅਤੇ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) 498 ਰਿਹਾ, ਜੋ 'ਗੰਭੀਰ ਸ਼੍ਰੇਣੀ' 'ਚ ਆਉਂਦਾ ਹੈ। ਦਿੱਲੀ ਦੇ 38 ਨਿਗਰਾਨੀ ਕੇਂਦਰਾਂ 'ਤੇ ਹਵਾ ਗੁਣਵੱਤਾ 'ਗੰਭੀਰ' ਸ਼੍ਰੇਣੀ 'ਚ ਦਰਜ ਕੀਤੀ ਗਈ, ਜਦੋਂ ਕਿ 2 ਕੇਂਦਰਾਂ 'ਤੇ ਇਹ 'ਬੇਹੱਦ ਖ਼ਰਾਬ' ਸ਼੍ਰੇਣੀ 'ਚ ਦਰਜ ਕੀਤੀ ਗਈ। ਜਹਾਂਗੀਰਪੁਰੀ 'ਚ ਏਕਿਊਆਈ 498 ਦਰਜ ਕੀਤਾ ਗਿਆ, ਜਿੱਥੇ ਸਾਰੇ 40 ਕੇਂਦਰਾਂ 'ਚੋਂ ਸਭ ਤੋਂ ਖ਼ਰਾਬ ਹਵਾ ਗੁਣਵੱਤਾ ਦਰਜ ਕੀਤੀ ਗਈ।
ਸੀਏਕਿਊਐੱਮ ਨੇ ਸ਼ਨੀਵਾਰ ਨੂੰ ਪਹਿਲੇ ਗ੍ਰੈਪ-3 ਅਤੇ ਫਿਰ ਗ੍ਰੈਪ-4 ਲਾਗੂ ਕੀਤਾ ਪਰ ਹਾਲਾਤ ਨਹੀਂ ਸੁਧਰੇ। ਗ੍ਰੈਪ-4 'ਚ 50 ਫੀਸਦੀ ਕਰਮਚਾਰੀਆਂ ਦਾ ਵਰਕ ਫਰਾਮ ਹੋਮ, ਬੀਐੱਸ-4 ਵੱਡੇ ਵਪਾਰਕ ਵਾਹਨਾਂ ਦੀ ਐਂਟਰੀ 'ਤੇ ਰੋਕ, ਨਿਰਮਾਣ ਕੰਮ ਬੰਦ, ਸਕੂਲ ਹਾਈਬ੍ਰਿਡ ਮੋਡ 'ਚ, ਕੂੜਾ/ਈਂਧਣ ਸਾੜਨ 'ਤੇ ਪਾਬੰਦੀ, ਡੀਜ਼ਲ ਜਰਨੇਟਰ, ਆਰਐੱਸਸੀ ਪਲਾਂਟ, ਸਟੋਨ ਕ੍ਰਸ਼ਰ, ਇੱਟ ਭੱਠੇ ਅਤੇ ਖਨਨ 'ਤੇ ਰੋਕ ਸ਼ਾਮਲ ਹੈ। ਕੱਚੀ ਸੜਕਾਂ 'ਤੇ ਨਿਰਮਾਣ ਸਮੱਗਰੀ ਦੀ ਆਵਾਜਾਈ 'ਤੇ ਵੀ ਪਾਬੰਦੀ ਹੈ।
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਮਾਨਕਾਂ ਅਨੁਸਾਰ, ਏਕਿਊਆਈ ਜ਼ੀਰੋ ਤੋਂ 50 ਵਿਚਾਲੇ 'ਚੰਗਾ', 51 ਤੋਂ 100 (ਸੰਤੋਸ਼ਜਨਕ), 101 ਤੋਂ 200 'ਮੱਧਮ', 201 ਤੋਂ 300 'ਖ਼ਰਾਬ', 301 ਤੋਂ 400 'ਬੇਹੱਦ ਖ਼ਰਾਬ' ਅਤੇ 401 ਤੋਂ 500 'ਗੰਭੀਰ' ਮੰਨਿਆ ਜਾਂਦਾ ਹੈ। ਦਿੱਲੀ 'ਚ ਐਤਵਾਰ ਨੂੰ ਹਵਾ ਗੁਣਵੱਤਾ ਸੂਚਕਾਂਕ 461 ਤੱਕ ਪਹੁੰਚ ਗਿਆ, ਜੋ ਇਸ ਸਰਦੀ 'ਚ ਰਾਸ਼ਟਰੀ ਰਾਜਧਾਨੀ ਦਾ ਸਭ ਤੋਂ ਪ੍ਰਦੂਸ਼ਿਤ ਦਿਨ ਸੀ ਅਤੇ ਦਸੰਬਰ ਦਾ ਦੂਜਾ ਸਭ ਤੋਂ ਖ਼ਰਾਬ ਹਵਾ ਗੁਣਵੱਤਾ ਵਾਲਾ ਦਿਨ ਰਿਹਾ। ਕਮਜ਼ੋਰ ਹਵਾਵਾਂ ਅਤੇ ਘੱਟ ਤਾਪਮਾਨ ਕਾਰਨ ਪ੍ਰਦੂਸ਼ਣ ਕਣ ਸਤਿਹ ਦੇ ਕਰੀਬ ਹੀ ਰਹੇ। ਵਜੀਰਪੁਰ ਸਥਿਤ ਹਵਾ ਗੁਣਵੱਤਾ ਨਿਗਰਾਨੀ ਕੇਂਦਰ ਨੇ ਦਿਨ ਦੌਰਾਨ ਵੱਧ ਤੋਂ ਵੱਧ ਏਕਿਊਆਈ 500 ਦਰਜ ਕੀਤਾ। ਸੀਪੀਸੀਬੀ, ਏਕਿਊਆਈ ਦੇ 500 ਦੇ ਪਾਰ ਹੋਣ ਤੋਂ ਬਾਅਦ ਡਾਟਾ ਦਰਜ ਨਹੀਂ ਕਰਦਾ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੀਆਂ iPhone ਦੇ ਇਸ ਮਾਡਲ ਦੀਆਂ ਕੀਮਤਾਂ ! 40,000 ਤੱਕ ਮਿਲ ਰਿਹਾ ਸਸਤਾ
