ਵਿੰਟਰ ਸੀਜ਼ਨ ’ਚ ਭਾਰਤੀਆਂ ਦੀ ਪਹਿਲੀ ਪਸੰਦ ਬਣਿਆ ਇਹ ਦੇਸ਼
Thursday, Dec 18, 2025 - 03:25 AM (IST)
ਨਵੀਂ ਦਿੱਲੀ - ਭਾਰਤ ਤੋਂ ਵਿਦੇਸ਼ ਘੁੰਮਣ ਦੀ ਤਿਆਰੀ ਕਰ ਰਹੇ ਯਾਤਰੀਆਂ ਲਈ ਚੰਗੀ ਖਬਰ ਹੈ। ਸ਼੍ਰੀਲੰਕਾ ਇਸ ਵਿੰਟਰ ਸੀਜ਼ਨ ’ਚ ਭਾਰਤੀ ਟੂਰਿਸਟਾਂ ਦਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਆਸਾਨੀ ਨਾਲ ਪਹੁੰਚਣ ਯੋਗ ਇਹ ਖੂਬਸੂਰਤ ਆਈਲੈਂਡ ਅੱਜ ਵੀ ਭਾਰਤੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਸ਼੍ਰੀਲੰਕਨ ਏਅਰਲਾਈਨਜ਼ ਅਤੇ ਟੂਰਿਜ਼ਮ ਸੈਕਟਰ ਮਿਲ ਕੇ ਯਾਤਰੀਆਂ ਲਈ ਸ਼ਾਨਦਾਰ ਕੁਨੈਕਟੀਵਿਟੀ ਅਤੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਐਂਟਰੀ ਨੂੰ ਯਕੀਨੀ ਬਣਾ ਰਹੇ ਹਨ। ਭਾਰਤੀਆਂ ਲਈ ਸ਼੍ਰੀਲੰਕਾ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਜਨਵਰੀ ਤੋਂ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਲੱਗਭਗ 5 ਲੱਖ ਭਾਰਤੀ ਇੱਥੇ ਘੁੰਮਣ ਪਹੁੰਚੇ। ਕੁੱਲ ਟੂਰਿਸਟ ਟ੍ਰੈਫਿਕ ’ਚ ਭਾਰਤ ਦਾ ਹਿੱਸਾ 22 ਫੀਸਦੀ ਰਿਹਾ।
ਹੋਟਲ ਇੰਡਸਟਰੀ ਦੀ ਤਿਆਰੀ ਪੂਰੀ
ਸ਼੍ਰੀਲੰਕਾ ਏਅਰਲਾਈਨਜ਼ ਦੇ ਕਮਰਸ਼ੀਅਲ ਹੈੱਡ ਦਿਮੁਥੂ ਤੇਨਾਕੂਨ ਦਾ ਕਹਿਣਾ ਹੈ ਕਿ ਦਸੰਬਰ-ਜਨਵਰੀ ਸ਼੍ਰੀਲੰਕਾ ਘੁੰਮਣ ਦਾ ਸਭ ਤੋਂ ਵਧੀਆ ਸਮਾਂ ਹੈ। ਸਾਡੀਆਂ ਟੀਮਾਂ ਭਾਰਤੀ ਯਾਤਰੀਆਂ ਨੂੰ ਲਗਾਤਾਰ ਸੁਵਿਧਾਜਨਕ ਸੇਵਾਵਾਂ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਓਧਰ, ਦਿ ਹੋਟਲਜ਼ ਐਸੋਸੀਏਸ਼ਨ ਆਫ ਸ਼੍ਰੀਲੰਕਾ (ਟੀ. ਐੱਚ. ਏ. ਐੱਸ. ਐੱਲ.) ਦੇ ਪ੍ਰਧਾਨ ਅਸ਼ੋਕ ਹੇਟੀਗੋਡਾ ਨੇ ਵੀ ਭਰੋਸਾ ਦਿੱਤਾ ਹੈ ਕਿ ਦੇਸ਼ ਦੇ ਸਾਰੇ ਵੱਡੇ ਹੋਟਲ ਮਾਰਾਵਿਲਾ ਤੋਂ ਪਾਸੀਕੁਡਾ ਤੱਕ ਬੀਚ ਰਿਜ਼ਾਰਟ, ਕੋਲੰਬੋ ਅਤੇ ਕੈਂਡੀ ਦੇ ਹੋਟਲ, ਨੁਵਾਰਾ ਏਲੀਆ ਅਤੇ ਕਲਚਰਲ ਟ੍ਰਾਈਐਂਗਲ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਹਨ। ਲੱਗਭਗ 25,000 ਸੈਲਾਨੀ ਫਿਲਹਾਲ ਟਾਪੂ ’ਤੇ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਦੱਸ ਦੇਈਏ ਕਿ ਟੀ. ਐੱਚ. ਏ. ਐੱਸ. ਐੱਲ. ਸ਼੍ਰੀਲੰਕਾ ਦੀ ਸਭ ਤੋਂ ਵੱਡੀ ਹੋਟਲ ਇੰਡਸਟਰੀ ਬਾਡੀ ਹੈ, ਜਿਸ ’ਚ 200 ਹੋਟਲ ਅਤੇ ਰਿਜ਼ਾਰਟ ਸ਼ਾਮਲ ਹਨ। ਇਸ ’ਚ ਫਾਈਵ ਸਟਾਰ ਹੋਟਲ ਤੋਂ ਲੈ ਕੇ ਪ੍ਰੀਮੀਅਮ ਬੁਟੀਕ ਰਿਜ਼ਾਰਟ ਤੱਕ ਸ਼ਾਮਲ ਹਨ।
9 ਭਾਰਤੀ ਸ਼ਹਿਰਾਂ ਨਾਲ ਸਿੱਧੀ ਕੁਨੈਕਟੀਵਿਟੀ, ਹਫ਼ਤੇ ’ਚ 90 ਫਲਾਈਟਸ
ਸ਼੍ਰੀਲੰਕਨ ਏਅਰਲਾਈਨਜ਼ ਇਸ ਸਮੇਂ ਕੁਲ 9 ਭਾਰਤੀ ਸ਼ਹਿਰਾਂ ਚੇਨਈ, ਮੁੰਬਈ, ਦਿੱਲੀ, ਹੈਦਰਾਬਾਦ, ਬੈਂਗਲੁਰੂ, ਕੋਚੀ, ਤ੍ਰਿਵੇਂਦਰਮ, ਮਦੁਰਾਈ ਅਤੇ ਤਿਰੂਚਿਰਾਪੱਲੀ ਲਈ ਸਿੱਧੀਆਂ ਉਡਾਣਾਂ ਚਲਾ ਰਹੀ ਹੈ। ਇਸ ਦੇ ਨਾਲ ਹਫ਼ਤੇ ’ਚ ਲੱਗਭਗ 90 ਫਲਾਈਟਸ ਸੰਚਾਲਿਤ ਹੁੰਦੀਆਂ ਹਨ। ਇਸ ਏਅਰਲਾਈਨ ਦਾ ਇੰਟਰਨੈਸ਼ਨਲ ਨੈੱਟਵਰਕ ਵੀ ਮਜ਼ਬੂਤ ਹੈ, ਜੋ ਕੋਡਸ਼ੇਅਰ ਨਾ ਲ ਮਿਲ ਕੇ 120 ਤੋਂ ਵੱਧ ਗਲੋਬਲ ਡੈਸਟੀਨੇਸ਼ਨ ਨੂੰ ਕਵਰ ਕਰਦਾ ਹੈ। ਕੋਲੰਬੋ ਤੋਂ ਮਾਲਦੀਵ, ਫਾਰ ਈਸਟ, ਯੂਰਪ, ਆਸਟ੍ਰੇਲੀਆ ਅਤੇ ਮਿਡਲ ਈਸਟ ਤੱਕ ਦੀ ਕੁਨੈਕਟੀਵਿਟੀ ਬਹੁਤ ਆਸਾਨ ਹੈ। ਕੋਲੰਬੋ, ਗਾਲੇ, ਨੇਗੋਂਬੋ, ਮਿਰੀਸਾ ਅਤੇ ਵੇਲੀਗਾਮਾ ਵਰਗੇ ਬੀਚ ਟਾਊਨ ਸਰਦੀਆਂ ’ਚ ਬਹੁਤ ਆਕਰਸ਼ਕ ਹੋ ਜਾਂਦੇ ਹਨ। ਉਥੇ ਹੀ ਸਿਗਰੀਆ ਰਾਕ ਕਿਲਾ, ਡੰਬੁਲਾ, ਪੋਲੋਨਾਰੁਵਾ ਅਤੇ ਅਨੁਰਾਧਾਪੁਰਾ ਵਰਗੇ ਸਥਾਨ ਸੱਭਿਆਚਾਰਕ ਟ੍ਰਾਈਐਂਗਲ ਦੀ ਸ਼ਾਨ ਹਨ ਅਤੇ ਸੈਲਾਨੀਆਂ ਨੂੰ ਇਤਿਹਾਸ ਦੀ ਰੋਮਾਂਚਕ ਯਾਤਰਾ ਕਰਵਾਉਂਦੇ ਹਨ। ਦਸੰਬਰ ਅਤੇ ਜਨਵਰੀ ਨੂੰ ਇਥੇ ਘੁੰਮਣ ਦਾ ਸਭ ਤੋਂ ਵਧੀਆ ਸਮਾਂ ਮੰਨਿਆ ਜਾਂਦਾ ਹੈ।
