ਦਿੱਲੀ 'ਚ 2 ਦਿਨ ਹੋਵੇਗਾ 'ਅੰਤਰਰਾਸ਼ਟਰੀ ਜਨਮੰਗਲ ਸੰਮੇਲਨ,  'ਹਰ ਮਹੀਨੇ ਇੱਕ ਵਰਤ' ਮੁਹਿੰਮ ਵੀ ਹੋਵੇਗੀ ਸ਼ੁਰੂ

Thursday, Dec 11, 2025 - 02:40 PM (IST)

ਦਿੱਲੀ 'ਚ 2 ਦਿਨ ਹੋਵੇਗਾ 'ਅੰਤਰਰਾਸ਼ਟਰੀ ਜਨਮੰਗਲ ਸੰਮੇਲਨ,  'ਹਰ ਮਹੀਨੇ ਇੱਕ ਵਰਤ' ਮੁਹਿੰਮ ਵੀ ਹੋਵੇਗੀ ਸ਼ੁਰੂ

ਨੈਸ਼ਨਲ ਡੈਸਕ : ਦਿੱਲੀ ਦੇ ਭਾਰਤ ਮੰਡਪਮ ਵਿੱਚ 'ਅੰਤਰਰਾਸ਼ਟਰੀ ਜਨਮੰਗਲ ਸੰਮੇਲਨ' ਬਾਬਾ ਰਾਮਦੇਵ ਅਤੇ ਜੈਨ ਸੰਤ ਕਰਨਗੇ 'ਹਰ ਮਹੀਨੇ ਇੱਕ ਵਰਤ' ਮੁਹਿੰਮ ਦਾ ਆਗਾਜ਼ ਦੇਸ਼ ਦੀ ਰਾਜਧਾਨੀ ਦਿੱਲੀ ਸਥਿਤ ਇਤਿਹਾਸਕ ਭਾਰਤ ਮੰਡਪਮ ਵਿੱਚ 12 ਤੇ 13 ਦਸੰਬਰ ਨੂੰ ਦੋ ਦਿਨਾਂ "ਅੰਤਰਰਾਸ਼ਟਰੀ ਜਨਮੰਗਲ ਸੰਮੇਲਨ" ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਭਵਿੱਖਮੁਖੀ ਸਮਾਗਮ ਯੋਗ ਗੁਰੂ ਬਾਬਾ ਰਾਮਦੇਵ ਮਹਾਰਾਜ ਅਤੇ ਜੈਨ ਸੰਤ ਅੰਤਰਮਨਾ ਆਚਾਰੀਆ ਪ੍ਰਸੰਨ ਸਾਗਰ ਮਹਾਰਾਜ ਦੀ ਅਗਵਾਈ ਵਿੱਚ ਹੋਵੇਗਾ।
ਇਸ ਸੰਮੇਲਨ ਦਾ ਮੁੱਖ ਉਦੇਸ਼ "ਲੋਕ ਕਲਿਆਣ ਦੀ ਸਹੀ ਦ੍ਰਿਸ਼ਟੀ: ਉਪਵਾਸ, ਧਿਆਨ, ਯੋਗ ਅਤੇ ਸਵਦੇਸ਼ੀ ਵਿਚਾਰ" ਹੈ. ਇਸੇ ਮੰਚ ਤੋਂ ਇੱਕ ਵਿਸ਼ਾਲ ਜਨ-ਅੰਦੋਲਨ 'ਹਰ ਮਹੀਨੇ ਇੱਕ ਵਰਤ'  ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਮਹਾਅਭਿਆਨ ਤਹਿਤ ਲੋਕਾਂ ਨੂੰ ਹਰ ਮਹੀਨੇ ਦੀ 7 ਤਾਰੀਖ ਨੂੰ ਉਪਵਾਸ (ਵਰਤ) ਰੱਖਣ ਲਈ ਪ੍ਰੇਰਿਤ ਕੀਤਾ ਜਾਵੇਗਾ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਹ ਪਹਿਲ ਸਰੀਰਕ ਸਿਹਤ, ਮਾਨਸਿਕ ਸ਼ਾਂਤੀ ਅਤੇ ਆਤਮ-ਕਲਿਆਣ ਲਈ ਇੱਕ ਵਰਦਾਨ ਸਾਬਿਤ ਹੋਵੇਗੀ, ਅਤੇ ਭਾਰਤ ਸਮੇਤ ਦੁਨੀਆ ਭਰ ਤੋਂ ਲੱਖਾਂ ਲੋਕ ਪਹਿਲਾਂ ਹੀ ਇਸ ਮੁਹਿੰਮ ਨਾਲ ਜੁੜ ਚੁੱਕੇ ਹਨ।

PunjabKesari
ਇਸ ਇਤਿਹਾਸਕ ਪ੍ਰੋਗਰਾਮ ਵਿੱਚ ਦੇਸ਼ ਦੀਆਂ ਕਈ ਨਾਮਵਰ ਹਸਤੀਆਂ ਸ਼ਾਮਲ ਹੋਣਗੀਆਂ। ਪ੍ਰੋਗਰਾਮ ਦੀ ਸ਼ੋਭਾ ਵਧਾਉਣ ਵਾਲੇ ਮੁੱਖ ਮਹਿਮਾਨਾਂ ਵਿੱਚ ਲੋਕ ਸਭਾ ਸਪੀਕਰ ਓਮ ਬਿਰਲਾ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਗਜੇਂਦਰ ਸਿੰਘ ਸ਼ੇਖਾਵਤ, ਅਤੇ ਭੂਪੇਂਦਰ ਯਾਦਵ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ, ਦਿੱਲੀ ਦੇ ਕੈਬਨਿਟ ਮੰਤਰੀ ਪ੍ਰਵੇਸ਼ ਸਾਹਿਬ ਸਿੰਘ ਤੇ ਕਪਿਲ ਮਿਸ਼ਰਾ ਵੀ ਇਸ ਸੰਮੇਲਨ ਵਿੱਚ ਹਾਜ਼ਰੀ ਭਰਨਗੇ। ਪ੍ਰਸਿੱਧ ਬਾਗੇਸ਼ਵਰ ਸਰਕਾਰ ਧੀਰੇਂਦਰ ਸ਼ਾਸਤਰੀ ਆਪਣਾ ਡਿਜੀਟਲ ਸੰਬੋਧਨ ਦੇਣਗੇ, ਜਦੋਂਕਿ ਆਚਾਰੀਆ ਬਾਲਕ੍ਰਿਸ਼ਨ ਜੀ ਮਹਾਰਾਜ ਤੇ ਮਹੰਤ ਬਾਲਕਨਾਥ ਯੋਗੀ ਜੀ ਮਹਾਰਾਜ ਦੀ ਪਾਵਨ ਹਾਜ਼ਰੀ ਵੀ ਦਰਜ ਕੀਤੀ ਜਾਵੇਗੀ।
ਇਹ ਸਮਾਗਮ ਯੋਗ ਅਤੇ ਤਪੱਸਿਆ ਦਾ ਅਨੋਖਾ ਸੰਗਮ ਹੈ, ਜਿੱਥੇ ਸਵਾਮੀ ਰਾਮਦੇਵ ਨੇ ਯੋਗ ਨੂੰ "ਹਰਿਦੁਆਰ ਤੋਂ ਹਰ ਦੁਆਰ" ਤੱਕ ਪਹੁੰਚਾਇਆ ਹੈ, ਉੱਥੇ ਹੀ ਆਚਾਰੀਆ ਪ੍ਰਸੰਨ ਸਾਗਰ ਜੀ ਮਹਾਰਾਜ ਨੇ 3,500 ਤੋਂ ਵੱਧ ਉਪਵਾਸ ਤੇ ਲਗਾਤਾਰ 557 ਦਿਨਾਂ ਦੇ ਵਰਤ ਰੱਖ ਕੇ 'ਉਪਵਾਸ ਸਾਧਨਾ ਸ਼ਿਰੋਮਣੀ' ਦੀ ਉਪਾਧੀ ਪ੍ਰਾਪਤ ਕੀਤੀ ਹੈ।


author

Shubam Kumar

Content Editor

Related News