ਦਿੱਲੀ 'ਚ ਰਾਤ ਕੱਟਣਾ ਹੋਇਆ ਮਹਿੰਗਾ ! ਕਮਰੇ ਦਾ ਕਿਰਾਇਆ ਡਬਲ, ਸਾਰੇ 5 Star ਹੋਟਲ ਹੋਏ Full

Thursday, Dec 04, 2025 - 04:45 PM (IST)

ਦਿੱਲੀ 'ਚ ਰਾਤ ਕੱਟਣਾ ਹੋਇਆ ਮਹਿੰਗਾ ! ਕਮਰੇ ਦਾ ਕਿਰਾਇਆ ਡਬਲ, ਸਾਰੇ 5 Star ਹੋਟਲ ਹੋਏ Full

ਬਿਜ਼ਨੈੱਸ ਡੈਸਕ - ਭਾਰਤ ਦੀ ਰਾਜਧਾਨੀ ਇਸ ਸਮੇਂ ਦੁਨੀਆ ਭਰ ਦੀਆਂ ਖ਼ਬਰਾਂ ਦੀ ਸੁਰਖੀਆਂ ਵਿਚ ਹੈ। ਇਸ ਦਾ ਕਾਰਨ ਹੈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਭਾਰਤ ਯਾਤਰਾ । ਪੁਤਿਨ ਦੀ ਇਸ ਭਾਰਤ ਫੇਰੀ ਨੇ ਦੇਸ਼ ਦੀ ਰਾਜਧਾਨੀ ਦਿੱਲੀ ਦੀ ਹੋਸਪਿਟੈਲਿਟੀ ਇੰਡਸਟਰੀ ਵਿੱਚ ਅਚਾਨਕ ਵੱਡੀ ਹਲਚਲ ਮਚਾ ਦਿੱਤੀ ਹੈ। ਪੁਤਿਨ ਦੇ ਪਹੁੰਚਣ ਤੋਂ ਪਹਿਲਾਂ ਹੀ, ਦਿੱਲੀ ਦੇ ਲਗਜ਼ਰੀ ਹੋਟਲਾਂ ਵਿੱਚ ਅਜਿਹਾ ਰਸ਼ ਦੇਖਣ ਨੂੰ ਮਿਲ ਰਿਹਾ ਹੈ ਜਿਵੇਂ ਸ਼ਹਿਰ ਵਿੱਚ ਕੋਈ ਵੱਡਾ ਅੰਤਰਰਾਸ਼ਟਰੀ ਸੰਮੇਲਨ ਸ਼ੁਰੂ ਹੋ ਚੁੱਕਾ ਹੋਵੇ।

ਇਹ ਵੀ ਪੜ੍ਹੋ :     ਮੂਧੇ ਮੂੰਹ ਡਿੱਗੇ Gold Price, ਰਿਕਾਰਡ ਉੱਚ ਪੱਧਰ ਤੋਂ ਇੰਨਾ ਸਸਤਾ ਹੋ ਗਿਆ ਸੋਨਾ

ਕਿਰਾਇਆ ਦੁੱਗਣਾ

ਪੁਤਿਨ ਦੀ ਭਾਰਤ ਫੇਰੀ ਦੇ ਕਾਰਨ ਰਾਜਧਾਨੀ ਦੇ ਸਾਰੇ 5-ਸਟਾਰ ਹੋਟਲ ਨਾ ਸਿਰਫ਼ ਪੂਰੀ ਤਰ੍ਹਾਂ ਭਰ ਗਏ ਹਨ, ਸਗੋਂ ਕਮਰਿਆਂ ਦਾ ਕਿਰਾਇਆ ਵੀ ਇੱਕ ਝਟਕੇ ਵਿੱਚ ਦੁੱਗਣਾ ਹੋ ਗਿਆ ਹੈ। ਜਿੱਥੇ ਕੁਝ ਦਿਨ ਪਹਿਲਾਂ ਕਮਰੇ 50,000 ਤੋਂ 80,000 ਰੁਪਏ ਪ੍ਰਤੀ ਰਾਤ ਵਿੱਚ ਮਿਲਦੇ ਸਨ, ਹੁਣ ਉਹੋ ਕਮਰੇ 1 ਲੱਖ ਤੋਂ 1.3 ਲੱਖ ਰੁਪਏ ਵਿੱਚ ਬੁੱਕ ਹੋ ਰਹੇ ਹਨ।

ਇਹ ਵੀ ਪੜ੍ਹੋ :     ਸੋਨੇ ਦੀਆਂ ਕੀਮਤਾਂ 'ਚ ਤਾਬੜਤੋੜ ਵਾਧਾ, Experts ਨੇ ਦੱਸਿਆ ਕਿੱਥੇ ਤੱਕ ਜਾਣਗੀਆਂ ਕੀਮਤਾਂ

ਸੂਤਰਾਂ ਦਾ ਕਹਿਣਾ ਹੈ ਕਿ ਪੁਤਿਨ ਦਾ ਪੂਰਾ ਪ੍ਰਤੀਨਿਧੀ ਮੰਡਲ ਆਸਪਾਸ ਦੇ ਹੋਟਲਾਂ ਨੂੰ ਬੁੱਕ ਕਰ ਚੁੱਕਾ ਹੈ। ਇਸ ਵੀਕੈਂਡ ਲਈ ਦਿੱਲੀ ਦੇ ਸਾਰੇ ਵੱਡੇ 5-ਸਟਾਰ ਹੋਟਲ ਜਿਵੇਂ ਕਿ ਤਾਜ ਪੈਲੇਸ, ਓਬਰਾਏ, ਲੀਲਾ ਅਤੇ ਮੌਰਿਆ ਵਿੱਚ ਕੋਈ ਵੀ ਕਮਰਾ ਖਾਲੀ ਨਹੀਂ ਹੈ। ਹੋਟਲ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ, ਪ੍ਰੋਟੋਕੋਲ ਅਤੇ ਵਿਦੇਸ਼ੀ ਡੈਲੀਗੇਸ਼ਨ ਦੀ ਮੰਗ ਕਾਰਨ ਕਮਰੇ ਦੇ ਕਿਰਾਏ ਰਿਕਾਰਡ ਪੱਧਰ 'ਤੇ ਪਹੁੰਚ ਗਏ ਹਨ।

ਇਹ ਵੀ ਪੜ੍ਹੋ :    ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ

ITC ਮੌਰਿਆ ਬਣਿਆ ਹਾਈ-ਸਿਕਿਓਰਿਟੀ ਜ਼ੋਨ

ਰਿਪੋਰਟਾਂ ਅਨੁਸਾਰ, ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ITC ਮੌਰਿਆ ਦੇ 4700 ਵਰਗ ਫੁੱਟ ਵਾਲੇ ਸ਼ਾਨਦਾਰ ਗ੍ਰੈਂਡ ਪ੍ਰੈਜ਼ੀਡੈਂਸ਼ੀਅਲ ਸੂਟ ਵਿੱਚ ਠਹਿਰਨਗੇ। ਇਸ ਸੂਟ ਦਾ ਇਤਿਹਾਸ ਬਹੁਤ ਖਾਸ ਹੈ, ਕਿਉਂਕਿ ਇਹ ਉਹੋ ਕਮਰਾ ਹੈ ਜਿੱਥੇ ਡੋਨਾਲਡ ਟਰੰਪ, ਜੋ ਬਾਈਡਨ ਅਤੇ ਬਿਲ ਕਲਿੰਟਨ ਵਰਗੇ ਅਮਰੀਕੀ ਰਾਸ਼ਟਰਪਤੀ ਵੀ ਠਹਿਰ ਚੁੱਕੇ ਹਨ। ਇਸ ਸੂਟ ਵਿੱਚ ਦੋ ਬੈੱਡਰੂਮ, ਇੱਕ ਸਟੱਡੀ ਰੂਮ, ਰਿਸੈਪਸ਼ਨ ਏਰੀਆ, 12-ਸੀਟਰ ਡਾਇਨਿੰਗ ਰੂਮ, ਮਿੰਨੀ-ਸਪਾ ਅਤੇ ਜਿਮ ਸਮੇਤ ਕਈ ਉੱਚ-ਪੱਧਰੀ ਸਹੂਲਤਾਂ ਮੌਜੂਦ ਹਨ। ਪੁਤਿਨ ਅਤੇ ਉਨ੍ਹਾਂ ਦੀ ਟੀਮ ਲਈ ਹੋਟਲ ਦੇ ਪ੍ਰੀਮੀਅਮ ਰੈਸਟੋਰੈਂਟ ਬੁਖਾਰਾ ਅਤੇ ਦੁਮ-ਪੁਖਤ ਨੂੰ ਵੀ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ :    RBI ਨੇ ਜਾਰੀ ਕੀਤੇ ਨਵੇਂ ਨਿਯਮ, 1 ਲੱਖ ਤੱਕ ਦੀ ਜਮ੍ਹਾ ਰਾਸ਼ੀ ’ਤੇ ਵਿਆਜ ਦਰਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ

ਪੁਤਿਨ ਦੀ ਖੁਰਾਕ 'ਤੇ ਖਾਸ ਨਿਗਰਾਨੀ

ਸੁਰੱਖਿਆ ਦੇ ਲਿਹਾਜ਼ ਨਾਲ, ਪੁਤਿਨ ਦੇ ਵਿਦੇਸ਼ੀ ਦੌਰਿਆਂ ਦੌਰਾਨ ਭੋਜਨ 'ਤੇ ਕਈ ਪੱਧਰਾਂ ਦੀ ਸੁਰੱਖਿਆ ਅਤੇ ਜਾਂਚ ਕੀਤੀ ਜਾਵੇਗੀ ਅਤੇ ਉਨ੍ਹਾਂ ਦੀ ਟੀਮ ਦੀ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਕੁਝ ਪਰੋਸਿਆ ਜਾਂਦਾ ਹੈ। ਉਨ੍ਹਾਂ ਦਾ ਨਾਸ਼ਤਾ ਬਹੁਤ ਸਾਦਾ ਹੁੰਦਾ ਹੈ। ਉਹ ਵਰਕਆਊਟ ਤੋਂ ਬਾਅਦ ਪ੍ਰੋਟੀਨ ਲਈ ਸਟੇਕ ਅਤੇ ਕਵੇਲ ਐੱਗਜ਼(EGG) ਲੈਂਦੇ ਹਨ। ਉਨ੍ਹਾਂ ਨੂੰ ਮਿੱਠਾ ਘੱਟ ਪਸੰਦ ਹੈ ਅਤੇ ਪਿਸਤਾ ਫਲੇਵਰ ਆਈਸਕ੍ਰੀਮ ਨੂੰ ਉਨ੍ਹਾਂ ਦਾ ਮਨਪਸੰਦ ਮੰਨਿਆ ਜਾਂਦਾ ਹੈ। ਉਹ ਆਮ ਤੌਰ 'ਤੇ ਸ਼ਰਾਬ ਤੋਂ ਪਰਹੇਜ਼ ਕਰਦੇ ਹਨ ਅਤੇ ਗ੍ਰੀਨ ਟੀ ਉਨ੍ਹਾਂ ਦੀ ਪਸੰਦੀਦਾ ਡਰਿੰਕ ਹੈ।

ਯੂਕਰੇਨ ਯੁੱਧ ਤੋਂ ਬਾਅਦ ਪਹਿਲੀ ਯਾਤਰਾ, ਕੂਟਨੀਤਕ ਅਹਿਮੀਅਤ ਵਧੀ

ਕੂਟਨੀਤਕ ਪੱਖ ਤੋਂ, ਇਹ ਯੂਕਰੇਨ ਯੁੱਧ ਤੋਂ ਬਾਅਦ ਪੁਤਿਨ ਦੀ ਭਾਰਤ ਦੀ ਪਹਿਲੀ ਯਾਤਰਾ ਹੈ, ਜਿਸ ਦੀ ਕੂਟਨੀਤਕ ਅਹਿਮੀਅਤ ਕਾਫ਼ੀ ਵੱਧ ਗਈ ਹੈ। ਚਰਚਾ ਹੈ ਕਿ ਦੋਹਾਂ ਦੇਸ਼ਾਂ ਦਰਮਿਆਨ ਵਪਾਰ, ਸਿਹਤ, ਸਿੱਖਿਆ ਅਤੇ ਰੱਖਿਆ ਨਾਲ ਜੁੜੇ ਕਈ ਮਹੱਤਵਪੂਰਨ ਸਮਝੌਤੇ ਹੋ ਸਕਦੇ ਹਨ। ਅਮਰੀਕਾ ਨਾਲ ਵਿਗੜਦੇ ਰਿਸ਼ਤਿਆਂ ਦੇ ਪਿਛੋਕੜ ਵਿੱਚ ਰੂਸ ਨਾਲ ਭਾਈਵਾਲੀ ਮਜ਼ਬੂਤ ​​ਕਰਨੀ ਭਾਰਤ ਲਈ ਜ਼ਰੂਰੀ ਮੰਨੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News