ਦਿੱਲੀ ''ਚ ਛਾਈ ਜ਼ਹਿਰੀਲੇ ਧੁੰਦ ਦੀ ਚਾਦਰ! ਕਈ ਇਲਾਕਿਆਂ ''ਚ AQI 434 ਤੋਂ ਪਾਰ, ਸਾਹ ਲੈਣ ''ਚ ਹੋਈ ਮੁਸ਼ਕਲ

Tuesday, Dec 16, 2025 - 10:18 AM (IST)

ਦਿੱਲੀ ''ਚ ਛਾਈ ਜ਼ਹਿਰੀਲੇ ਧੁੰਦ ਦੀ ਚਾਦਰ! ਕਈ ਇਲਾਕਿਆਂ ''ਚ AQI 434 ਤੋਂ ਪਾਰ, ਸਾਹ ਲੈਣ ''ਚ ਹੋਈ ਮੁਸ਼ਕਲ

ਨੈਸ਼ਨਲ ਡੈਸਕ : ਮੰਗਲਵਾਰ ਸਵੇਰੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਇੱਕ ਵਾਰ ਫਿਰ ਜ਼ਹਿਰੀਲੀ ਧੂੰਦ ਦੇਖਣ ਨੂੰ ਮਿਲੀ। ਪਿਛਲੇ ਤਿੰਨ ਦਿਨਾਂ ਤੋਂ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) ਲਗਾਤਾਰ ਗੰਭੀਰ ਸ਼੍ਰੇਣੀ ਵਿੱਚ ਬਣਿਆ ਹੋਇਆ ਹੈ, ਜਿਸ ਕਾਰਨ ਸਾਹ ਲੈਣਾ ਮੁਸ਼ਕਲ ਹੋ ਰਿਹਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦਿੱਲੀ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ 378 ਸੀ, ਜੋ "ਬਹੁਤ ਮਾੜੀ" ਸ਼੍ਰੇਣੀ ਵਿੱਚ ਆਉਂਦਾ ਹੈ। 

ਪੜ੍ਹੋ ਇਹ ਵੀ - ਖ਼ੁਸ਼ਖ਼ਬਰੀ: ਨਵੇਂ ਸਾਲ ਤੋਂ ਵਧੇਗੀ ਮੁਲਾਜ਼ਮਾਂ ਦੀ ਤਨਖ਼ਾਹ! ਇਸ ਸੂਬਾ ਸਰਕਾਰ ਨੇ ਕਰ 'ਤਾ ਐਲਾਨ

ਗੰਭੀਰ ਸ਼੍ਰੇਣੀ ਵਿੱਚ ਪ੍ਰਮੁੱਖ ਹੌਟਸਪੌਟ
ਹਾਲਾਂਕਿ, ਕਈ ਹੌਟਸਪੌਟ ਖੇਤਰਾਂ ਵਿੱਚ ਸਥਿਤੀ ਬਹੁਤ ਜ਼ਿਆਦਾ ਗੰਭੀਰ ਹੈ। ਸਵੇਰੇ 6 ਵਜੇ ਤੱਕ ਸੀਪੀਸੀਬੀ ਦੇ ਅੰਕੜਿਆਂ ਅਨੁਸਾਰ, ਦਿੱਲੀ ਦੇ ਕਈ ਉਦਯੋਗਿਕ ਅਤੇ ਭੀੜ-ਭੜੱਕੇ ਵਾਲੇ ਖੇਤਰਾਂ ਵਿੱਚ ਏਕਿਊਆਈ 400 ਨੂੰ ਪਾਰ ਕਰ ਗਿਆ, ਜੋ ਕਿ ਗੰਭੀਰ ਸ਼੍ਰੇਣੀ ਨੂੰ ਦਰਸਾਉਂਦਾ ਹੈ:

ਖੇਤਰ ਦਾ ਨਾਮ                              ਦਰਜ ਕੀਤਾ ਗਿਆ AQI     ਸ਼੍ਰੇਣੀ
ਵਜ਼ੀਰਪੁਰ                                           434                    ਗੰਭੀਰ
ਨਹਿਰੂ ਨਗਰ (ਲਾਜਪਤ ਨਗਰ)               420                      ਗੰਭੀਰ
ਅਸ਼ੋਕ ਵਿਹਾਰ                                     417                      ਗੰਭੀਰ
ਆਨੰਦ ਵਿਹਾਰ                                    415                      ਗੰਭੀਰ
ਪੰਜਾਬੀ ਬਾਗ                                      412                      ਗੰਭੀਰ
ITO ਖੇਤਰ                                        401                       ਗੰਭੀਰ

ਪੜ੍ਹੋ ਇਹ ਵੀ - ਰੂਹ ਕੰਬਾਊ ਹਾਦਸਾ: ਧੁੰਦ ਕਾਰਨ ਆਪਸ 'ਚ ਟਕਰਾਏ 10 ਵਾਹਨ, ਲੱਗੀ ਅੱਗ, 4 ਲੋਕਾਂ ਦੀ ਮੌਤ

ਸਰਾਏ ਕਾਲੇ ਖਾਨ ਵਰਗੇ ਇਲਾਕਿਆਂ 'ਤੇ ਵੀ ਜ਼ਹਿਰੀਲਾ ਧੂੰਆਂ ਛਾਇਆ ਹੋਇਆ ਸੀ, ਜਿੱਥੇ AQI 359 ਦਰਜ ਕੀਤਾ ਗਿਆ ਸੀ, ਜੋ ਕਿ ਬਹੁਤ ਮਾੜੀ ਸ਼੍ਰੇਣੀ ਵਿੱਚ ਆਉਂਦਾ ਹੈ।

ਹੋਰ ਪ੍ਰਮੁੱਖ ਖੇਤਰਾਂ ਵਿੱਚ ਪ੍ਰਦੂਸ਼ਣ ਦੇ ਪੱਧਰ
ਬਹੁਤ ਮਾੜੀ ਸ਼੍ਰੇਣੀ (301-400) ਦੇ ਹੋਰ ਪ੍ਰਮੁੱਖ ਖੇਤਰਾਂ ਲਈ AQI ਅੰਕੜੇ ਇਸ ਪ੍ਰਕਾਰ ਹਨ:

ਬਵਾਨਾ: 300
ਆਰ.ਕੇ. ਪੁਰਮ: 399
ਦਵਾਰਕਾ: 393
ਚਾਂਦਨੀ ਚੌਕ: 388
ਨਰੇਲਾ: 387
ਬੁਰਾੜੀ: 377
ਲੋਧੀ ਰੋਡ: 343
IGI ਹਵਾਈ ਅੱਡਾ: 328

ਪੜ੍ਹੋ ਇਹ ਵੀ - ਅੱਜ ਤੋਂ ਨਹੀਂ ਵੱਜਣਗੀਆਂ ਵਿਆਹ ਦੀਆਂ ‘ਸ਼ਹਿਨਾਈਆਂ’, ਲੱਖਾਂ ਰਹਿਣਗੇ ਕੁਆਰੇ!

ਸਿਹਤ ਮਾਹਿਰਾਂ ਦੀ ਚੇਤਾਵਨੀ 
ਪ੍ਰਦੂਸ਼ਣ ਦੇ ਪੱਧਰ ਲਗਾਤਾਰ ਗੰਭੀਰ ਸ਼੍ਰੇਣੀ ਵਿੱਚ ਰਹਿਣ ਦੇ ਨਾਲ ਸਿਹਤ ਮਾਹਿਰਾਂ ਨੇ ਲੋਕਾਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਅਤੇ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਹੈ। ਇਹ ਹਵਾ ਖਾਸ ਤੌਰ 'ਤੇ ਬੱਚਿਆਂ, ਬਜ਼ੁਰਗਾਂ ਅਤੇ ਸਾਹ ਦੀਆਂ ਬਿਮਾਰੀਆਂ ਵਾਲੇ ਲੋਕਾਂ ਲਈ ਖ਼ਤਰਨਾਕ ਹੈ।


author

rajwinder kaur

Content Editor

Related News