ਐਕਸਪ੍ਰੈੱਸ-ਵੇਅ ਬਣਨ ਨਾਲ ਦਿੱਲੀ ਤੋਂ ਦੇਹਰਾਦੂਨ ਦੀ ਦੂਰੀ 2 ਘੰਟੇ ’ਚ ਤੈਅ ਹੋਵੇਗੀ : ਗਡਕਰੀ
Wednesday, Dec 17, 2025 - 09:22 PM (IST)
ਨਵੀਂ ਦਿੱਲੀ, (ਭਾਸ਼ਾ)- ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਕਿਹਾ ਕਿ ਦਿੱਲੀ-ਦੇਹਰਾਦੂਨ ਐਕਸਪ੍ਰੈੱਸ-ਵੇਅ ਦੇ ਚਾਲੂ ਹੋਣ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਤੋਂ ਉਤਰਾਖੰਡ ਦੀ ਰਾਜਧਾਨੀ ਤੱਕ ਦੀ ਦੂਰੀ ਸਿਰਫ 2 ਘੰਟਿਆਂ ਵਿਚ ਪੂਰੀ ਕੀਤੀ ਜਾ ਸਕੇਗੀ ਅਤੇ ਇਸਦੇ ਉਦਘਾਟਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਮਾਂ ਮੰਗਿਆ ਗਿਆ ਹੈ। ਰਾਜ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਇਕ ਪੂਰਕ ਸਵਾਲ ਦੇ ਜਵਾਬ ਵਿਚ ਗਡਕਰੀ ਨੇ ਉਮੀਦ ਪ੍ਰਗਟਾਈ ਕਿ ਇਹ ਐਕਸਪ੍ਰੈੱਸ-ਵੇਅ ਲਗਭਗ 15 ਦਿਨਾਂ ਵਿਚ ਚਾਲੂ ਹੋ ਜਾਵੇਗਾ।
ਉਨ੍ਹਾਂ ਦੱਸਿਆ ਕਿ ਸਰਕਾਰ ਨੇ ਦਿੱਲੀ-ਮੇਰਠ ਐਕਸਪ੍ਰੈੱਸ-ਵੇਅ ਬਣਾਇਆ ਹੈ, ਜਿਸ ਨਾਲ ਮੇਰਠ ਤੱਕ ਯਾਤਰਾ ਕਰਨ ਵਿਚ 45 ਮਿੰਟ ਲੱਗਦੇ ਹਨ, ਜਦੋਂ ਕਿ ਪਹਿਲਾਂ ਸਾਢੇ ਤਿੰਨ ਘੰਟੇ ਲੱਗਦੇ ਸਨ। ਗਡਕਰੀ ਨੇ ਕਿਹਾ ਕਿ ਸਰਕਾਰ ਹੁਣ ਦਿੱਲੀ-ਦੇਹਰਾਦੂਨ ਐਕਸਪ੍ਰੈੱਸ-ਵੇਅ ਬਣਾ ਰਹੀ ਹੈ।
