ਬਿਨਾਂ ਇਜਾਜ਼ਤ ਦਿੱਲੀ ਦੇ ਸੈਨਿਕ ਫਾਰਮਜ਼ ਇਲਾਕੇ 'ਚ ਬਣੇ ਬੰਗਲੇ ਨੂੰ DDA ਨੇ ਕੀਤਾ ਢਹਿ-ਢੇਰੀ

Friday, Dec 12, 2025 - 01:32 PM (IST)

ਬਿਨਾਂ ਇਜਾਜ਼ਤ ਦਿੱਲੀ ਦੇ ਸੈਨਿਕ ਫਾਰਮਜ਼ ਇਲਾਕੇ 'ਚ ਬਣੇ ਬੰਗਲੇ ਨੂੰ DDA ਨੇ ਕੀਤਾ ਢਹਿ-ਢੇਰੀ

ਨੈਸ਼ਨਲ ਡੈਸਕ : ਦਿੱਲੀ ਵਿਕਾਸ ਅਥਾਰਟੀ (ਡੀਡੀਏ) ਨੇ ਕਬਜ਼ੇ ਵਿਰੁੱਧ ਸਖ਼ਤ ਕਾਰਵਾਈ ਕਰਦੇ ਹੋਏ ਸੈਨਿਕ ਫਾਰਮਜ਼ ਖੇਤਰ ਵਿੱਚ ਸਥਿਤ ਇੱਕ ਬੰਗਲੇ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਹੈ। ਇਹ ਕਾਰਵਾਈ ਨਾਜਾਇਜ਼ ਕਬਜ਼ੇ ਵਿਰੋਧੀ ਮੁਹਿੰਮ ਤਹਿਤ ਕੀਤੀ ਜਾ ਰਹੀ ਹੈ, ਜਿਸਦਾ ਉਦੇਸ਼ ਗੈਰ-ਕਾਨੂੰਨੀ ਉਸਾਰੀਆਂ ਅਤੇ ਜ਼ਮੀਨ ਹੜੱਪਣ ਦੀਆਂ ਘਟਨਾਵਾਂ ਵਿਰੁੱਧ ਸਖ਼ਤ ਸੰਦੇਸ਼ ਦੇਣਾ ਹੈ। 

ਪੜ੍ਹੋ ਇਹ ਵੀ - 6 ਲੱਖ ਅਧਿਆਪਕਾਂ ਲਈ ਖੁਸ਼ਖਬਰੀ: ਇਸ ਸੂਬੇ 'ਚ ਨਵੇਂ ਸਾਲ ਤੋਂ ਸ਼ੁਰੂ ਹੋਵੇਗੀ Online ਤਬਾਦਲਾ ਪ੍ਰਕਿਰਿਆ

 

ਸੂਤਰਾਂ ਅਨੁਸਾਰ ਢਾਹਿਆ ਜਾ ਰਿਹਾ ਇਹ ਬੰਗਲਾ ਬਿਨਾਂ ਇਜਾਜ਼ਤ ਅਤੇ ਨਿਯਮਾਂ ਦੀ ਉਲੰਘਣਾ ਕਰਕੇ ਬਣਾਇਆ ਗਿਆ ਸੀ। ਡੀਡੀਏ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਉਸਾਰੀ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ। ਇਸ ਸਬੰਧ ਵਿਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਬਜ਼ਿਆਂ ਵਿਰੁੱਧ ਇਹ ਕਦਮ ਸ਼ਹਿਰ ਵਿੱਚ ਕਾਨੂੰਨੀ ਕਾਰਵਾਈ ਅਤੇ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਹੈ।

ਪੜ੍ਹੋ ਇਹ ਵੀ - ਖ਼ੁਸ਼ਖ਼ਬਰੀ: ਨਵੇਂ ਸਾਲ ਤੋਂ ਵਧੇਗੀ ਮੁਲਾਜ਼ਮਾਂ ਦੀ ਤਨਖ਼ਾਹ! ਇਸ ਸੂਬਾ ਸਰਕਾਰ ਨੇ ਕਰ 'ਤਾ ਐਲਾਨ


author

rajwinder kaur

Content Editor

Related News