ਮੋਟਾਪੇ ਕਾਰਨ ਭਾਰਤ 'ਚ ਵਧ ਰਿਹਾ ਹੈ ਡਾਇਬਿਟੀਜ਼ ਦਾ ਬੋਝ
Wednesday, Nov 14, 2018 - 01:50 PM (IST)
ਨਵੀਂ ਦਿੱਲੀ—ਮੋਟਾਪਾ ਕਾਰਨ ਭਾਰਤ 'ਚ ਡਾਇਬਿਟੀਜ਼ ਦੇ ਮਰੀਜ਼ਾਂ ਦਾ ਬੋਝ ਵਧਦਾ ਜਾ ਰਿਹਾ ਹੈ। ਜਿਸ ਤੇ ਮਾਹਿਰਾਂ ਨਿਧੀ ਨਿਰਧਾਰਕਾਂ ਨੂੰ ਸੁਝਾਅ ਦਿੱਤਾ ਹੈ ਤਾਂ ਕਿ ਇਸ ਮਹਾਮਾਰੀ ਨੂੰ ਰੋਕਣ ਲਈ ਮੋਟੇ ਲੋਕਾਂ ਦੀ ਆਬਾਦੀ 'ਤੇ ਅੰਕੁਸ਼ ਲਗਾਇਆ ਜਾ ਸਕੇ। ਭਾਰਤ ਦੇ ਡਾਇਬਿਟੀਜ਼ ਰੁਝਾਨ 'ਤੇ ਇਕ ਸਰਕਾਰੀ ਅਧਿਐਨ 'ਦ ਲੈਨਸੇਟ ਗਲੋਬਲ ਵਿਚ ਪ੍ਰਦਰਸ਼ਨ ਹੋਇਆ ਜਿਸ ਵਿਚ ਦੱਸਿਆ ਗਿਆ ਕਿ 20 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦਾ ਭਾਰ 1990 ਤੋਂ 2016 ਦੇ ਵਿਚਕਾਰ 2 ਗੁਣਾ ਹੋ ਗਿਆ ਜਿਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਹਰੇਕ ਰਾਜ 'ਚ ਮੋਟੇ ਲੋਕਾਂ ਦੀ ਗਿਣਤੀ ਵਧ ਰਹੀ ਹੈ। ਦੱਸਿਆ ਜਾਂਦਾ ਹੈ ਕਿ ਇਸ ਮੋਟਾਪੇ ਦਾ ਕਾਰਨ ਖਾਣ-ਪੀਣ ਤੋਂ ਹਟ ਕੇ ਅਤੇ ਜ਼ਿਆਦਾ ਕਾਰਬੋਹਾਈਡ੍ਰੇਟ ਚੀਜ਼ਾਂ ਵੱਲ ਰੁਝਾਨ ਦਾ ਹੋਣਾ ਹੈ। ਇਸ ਦੇ ਨਾਲ ਹੀ ਲੋਕ ਕਸਰਤ ਵੀ ਘੱਟ ਕਰਦੇ ਹਨ ਨਾਲ ਹੀ ਸਾਮਾਜਿਕ ਅਤੇ ਆਰਥਿਕ ਬਦਲਾਅ ਵੀ ਇਸ ਦੇ ਕਾਰਨ ਹਨ। ਪੰਜਾਬ ਦੇ ਨਾਲ ਗੋਆ, ਕੇਰਲ,ਤਾਮਿਲਨਾਡੂ ਵਿਚ ਮੋਟੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ।
ਅਧਿਐਨ 'ਚ ਸੁਝਾਅ ਦਿੱਤਾ ਗਿਆ ਹੈ ਕਿ ਭਾਰਤ 'ਚ 20 ਸਾਲ ਤੋਂ ਵੱਧ ਉਮਰ ਦੇ ਲੋਕਾਂ 'ਚ ਡਾਇਬਿਟੀਜ਼ 1990 'ਚ 5.5% ਸੀ ਜੋ 2016 'ਚ ਵਧ ਕੇ 7.7% ਹੋ ਗਈ। ਜੋ ਤਾਮਿਲਨਾਡੂ, ਕੇਰਲ, ਦਿੱਲੀ ਅਤੇ ਪੰਜਾਬ ਦੇ ਸਭ ਤੋਂ ਵਿਕਸਿਤ ਰਾਜਾਂ 'ਚ ਸਭ ਤੋਂ ਵੱਧ ਗਿਣਤੀ ਹੈ। ਭਾਰਤ 'ਚ 20 ਸਾਲ ਦੇ ਵਿਅਕਤੀਆਂ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ 'ਚ ਮੋਟਾਪਾ 1990 'ਚ 9% ਤੋਂ ਵੱਧ ਕੇ 2016 'ਚ 20.4% ਤਕ ਪਹੁੰਚ ਗਿਆ।
ਅਧਿਐਨ 'ਚ ਕਿਹਾ ਗਿਆ ਕਿ ਭਾਰਤ ਦੇ ਹਰੇਕ ਰਾਜ 'ਚ ਵਾਧਾ ਹੋਇਆ ਹੈ ਜੋ 3.5 ਦੀ ਦਰ ਤੋਂ ਵਧ ਹੈ। 2016 'ਚ ਭਾਰਤ 'ਚ ਡਾਇਬਿਟੀਜ਼ ਦੇ 65 ਮਿਲੀਅਨ ਮਾਮਲੇ ਸਾਹਮਣੇ ਆਏ ਸਨ ਜਦਕਿ 1990 'ਚ ਇਹ 26 ਮਿਲੀਅਨ ਸੀ। ਏਮਜ਼ ਦੇ ਡਾਕਟਰ ਨਿਖਿਲ ਟੰਡਨ ਨੇ ਦੱਸਿਆ ਕਿ 20 ਸਾਲ ਦੇ ਵਿਅਕਤੀਆਂ ਵਿਚ ਡਾਇਬਿਟੀਜ਼ ਦੇ ਮਾਮਲੇ 39.4% ਵਧੇ ਹਨ। ਇਸ ਅਧਿਐਨ 'ਚ ਡਾਕਟਰ ਟੰਡਨ ਦੇ ਨਾਲ ਹੋਰ ਵੀ ਕਈ ਪ੍ਰਮੁੱਖ ਡਾਕਟਰ ਅਤੇ ਮਾਹਿਰ ਸ਼ਾਮਲ ਸਨ।
ਅਧਿਐਨ 'ਚ ਇਹ ਪਾਇਆ ਗਿਆ 2016 'ਚ ਭਾਰਤ 'ਚ 20 ਸਾਲ ਤੋਂ ਜ਼ਿਆਦਾ ਵਿਅਕਤੀ 'ਚੋਂ 100 'ਚੋਂ 38 ਵਿਅਕਤੀ ਡਾਇਬਿਟੀਜ਼ ਨਾਲ ਪੀੜਤ ਸਨ।
ਭਾਰਤ 'ਚ ਡਾਇਬਿਟੀਜ਼ ਦੀ ਦਰ ਔਰਤਾਂ ਦੀ ਤੁਲਨਾ ਮਰਦਾਂ 'ਚ ਜ਼ਿਆਦਾ ਹੈ।
ਅਧਿਐਨ ਮੁਤਾਬਕ 2016 'ਚ ਹੋਈਆਂ ਕੁੱਲ ਮੌਤਾਂ 'ਚੋਂ 31 % ਮੌਤਾਂ ਇਸ ਬੀਮਾਰੀ ਕਾਰਨ ਹੋਈਆਂ ਹਨ।