ਭਾਰਤ ਨੇ LAC ''ਤੇ ਤਾਇਨਾਤ ਕੀਤੇ 10 ਹਜ਼ਾਰ ਹੋਰ ਜਵਾਨ, ਚੀਨ ਨੇ ਆਖ਼ੀ ਇਹ ਗੱਲ
Saturday, Mar 09, 2024 - 01:08 PM (IST)
ਨਵੀਂ ਦਿੱਲੀ- ਫੌਜਾਂ ਦੀ ਤਾਇਨਾਤੀ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਭਾਰਤੀ ਫ਼ੌਜ ਨੇ ਲੱਦਾਖ ਨੇੜੇ 10,000 ਫ਼ੌਜੀ (ਇੰਡੀਅਨ ਟ੍ਰੌਪਸ ਐਟ ਚਾਈਨਾ ਬਾਰਡਰ) ਤਾਇਨਾਤ ਕੀਤੇ ਹਨ। ਇਸ ਤੋਂ ਬਾਅਦ ਚੀਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਦਾ ਇਹ ਕਦਮ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਆਮ ਵਾਂਗ ਕਰਨ ਦੀ ਦਿਸ਼ਾ ਵਿੱਚ ਪ੍ਰਤੀਕੂਲ ਕਦਮ ਸਾਬਤ ਹੋ ਸਕਦਾ ਹੈ। ਬੀਜਿੰਗ ਦਾ ਕਹਿਣਾ ਹੈ ਕਿ ਇਸ ਨਾਲ ਸਰਹੱਦ 'ਤੇ ਸ਼ਾਂਤੀ ਭੰਗ ਹੋ ਸਕਦੀ ਹੈ ਅਤੇ ਦੋਵਾਂ ਦੇਸ਼ਾਂ ਦੇ ਸਬੰਧਾਂ 'ਚ ਤਣਾਅ ਵੀ ਪੈਦਾ ਹੋ ਸਕਦਾ ਹੈ। ਚੀਨ ਦੇ ਹਮਲੇ ਨੂੰ ਦੇਖਦੇ ਹੋਏ ਭਾਰਤ ਵੀ ਹੁਣ ਚੌਕਸ ਹੋ ਗਿਆ ਹੈ।
ਇਹ ਵੀ ਪੜ੍ਹੋ : ਲੱਦਾਖ ਨੂੰ ਰਾਜ ਦਾ ਦਰਜਾ ਦਿਵਾਉਣ ਲਈ ਮਾਈਨਸ 15 ਡਿਗਰੀ 'ਚ ਵਾਂਗਚੁਕ ਕਰ ਰਹੇ ਵਰਤ
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਭਾਰਤੀ ਫ਼ੌਜ ਨੇ ਚੀਨ ਨਾਲ ਲੱਗਦੀ ਸਰਹੱਦ 'ਤੇ ਪੱਛਮੀ ਸਰਹੱਦ 'ਤੇ ਤਾਇਨਾਤ 10,000 ਫ਼ੌਜੀਆਂ ਦੀ ਇਕ ਯੂਨਿਟ ਨੂੰ ਤਾਇਨਾਤ ਕੀਤਾ ਹੈ। ਭਾਰਤ ਦੇ ਇਸ ਕਦਮ ਨਾਲ ਸਰਹੱਦ 'ਤੇ ਭਾਰਤੀ ਫ਼ੌਜ ਦੀ ਸਥਿਤੀ ਮਜ਼ਬੂਤ ਹੋਈ ਹੈ ਅਤੇ ਚੀਨ 'ਤੇ ਦਬਾਅ ਬਣਾਉਣ ਲਈ ਇਹ ਪ੍ਰਤੀਕਾਤਮਕ ਕਦਮ ਵੀ ਹੈ। ਇਕ ਖਾਸ ਹਿੱਸੇ ਦੀ ਸੁਰੱਖਿਆ ਲਈ 10,000 ਫ਼ੌਜੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਨਾਲ ਹੀ, ਪਹਿਲਾਂ ਤੋਂ ਤਾਇਨਾਤ 9000 ਫ਼ੌਜੀਆਂ ਦੀ ਮੌਜੂਦਾ ਯੂਨਿਟ ਨਵੀਂ ਸਥਾਪਿਤ ਲੜਾਈ ਕਮਾਂਡ ਦਾ ਹਿੱਸਾ ਹੋਵੇਗੀ। ਜ਼ਿਕਰਯੋਗ ਹੈ ਕਿ 2020 ਦੇ ਗਲਵਾਨ ਸੰਘਰਸ਼ ਦੇ ਬਾਅਦ ਤੋਂ ਭਾਰਤ ਦੀ ਚੀਨ ਨਾਲ 21 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਇਸ ਦਿਸ਼ਾ 'ਚ ਕੋਈ ਠੋਸ ਤਰੱਕੀ ਨਹੀਂ ਹੋ ਸਕੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e