ਭਾਰਤ ''ਚ 84 ਲੱਖ ਦੇ ਪਾਰ ਹੋਈ ਕੋਰੋਨਾ ਪੀੜਤਾਂ ਦੀ ਗਿਣਤੀ

Friday, Nov 06, 2020 - 11:37 AM (IST)

ਭਾਰਤ ''ਚ 84 ਲੱਖ ਦੇ ਪਾਰ ਹੋਈ ਕੋਰੋਨਾ ਪੀੜਤਾਂ ਦੀ ਗਿਣਤੀ

ਨਵੀਂ ਦਿੱਲੀ- ਭਾਰਤ 'ਚ ਕੋਵਿਡ-19 ਦੇ 47,638 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸ਼ੁੱਕਰਵਾਰ ਨੂੰ ਦੇਸ਼ 'ਚ ਇਨਫੈਕਸ਼ਨ ਦੇ ਕੁੱਲ ਮਾਮਲੇ ਵੱਧ ਕੇ 84 ਲੱਖ ਦੇ ਪਾਰ ਹੋ ਗਏ ਹਨ। ਇਨ੍ਹਾਂ 'ਚੋਂ 77.65 ਲੋਕਾਂ ਦੇ ਸਿਹਤਯਾਬ ਹੋਣ ਦੇ ਨਾਲ ਹੀ ਦੇਸ਼ 'ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 92.32 ਫੀਸਦੀ ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਦੇਸ਼ 'ਚ 47,638 ਹੋਰ ਲੋਕਾਂ ਦੇ ਪੀੜਤ ਪਾਏ ਜਾਣ ਤੋਂ ਬਾਅਦ ਕੋਵਿਡ-19 ਦੇ ਹੁਣ ਤੱਕ ਕੁੱਲ 84,11,724 ਮਾਮਲੇ ਸਾਹਮਣੇ ਆ ਚੁਕੇ ਹਨ। ਉੱਥੇ ਹੀ 670 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 1,24,985 ਹੋ ਗਈ।

ਇਹ ਵੀ ਪੜ੍ਹੋ :  ਜਬਰ ਜ਼ਿਨਾਹ ਦੀ ਸ਼ਿਕਾਰ 16 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, 60 ਸਾਲਾ ਵਿਅਕਤੀ ਨੇ ਕੀਤੀ ਸੀ ਦਰਿੰਦਗੀ

ਮੰਤਰਾਲੇ ਨੇ ਦੱਸਿਆ ਕਿ ਹੁਣ ਤੱਕ 77,65,966 ਲੋਕਾਂ ਦੇ ਸਿਹਤਯਾਬ ਹੋਣ ਦੇ ਨਾਲ ਹੀ ਦੇਸ਼ 'ਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 92.32 ਫੀਸਦੀ ਹੋ ਗਈ ਹੈ। ਦੇਸ਼ ' ਚਕੋਵਿਡ-19 ਨਾਲ ਮੌਤ ਦਰ 1.49 ਫੀਸਦੀ ਬਣੀ ਹੋਈ ਹੈ। ਦੇਸ਼ 'ਚ ਕੋਵਿਡ-19 ਦੇ ਇਲਾਜ ਅਧੀਨ ਮਾਮਲਿਆਂ ਦੀ ਗਿਣਤੀ ਵੱਧ ਕੇ 8ਵੇਂ ਦਿਨ 6 ਲੱਖ ਤੋਂ ਹੇਠਾਂ ਹੈ। ਅੰਕੜਿਆਂ ਅਨੁਸਾਰ, ਦੇਸ਼ 'ਚ ਹੁਣ 5,20,773 ਲੋਕਾਂ ਦਾ ਕੋਵਿਡ-19 ਦਾ ਇਲਾਜ ਚੱਲ ਰਿਹਾ ਹੈ, ਜੋ ਕੁੱਲ ਮਾਮਲਿਆਂ ਦਾ 6.19 ਫੀਸਦੀ ਹੈ। ਭਾਰਤ 'ਚ 7 ਅਗਸਤ ਨੂੰ ਪੀੜਤਾਂ ਦੀ ਗਿਣਤੀ 20 ਲੱਖ, 23 ਅਗਸਤ ਨੂੰ 30 ਲੱਖ, 5 ਸਤੰਬਰ ਨੂੰ 40 ਲੱਖ ਦੇ ਪਾਰ ਚੱਲੀ ਗਈ ਸੀ। ਉੱਥੇ ਹੀ ਕੁੱਲ ਮਾਮਲੇ 16 ਸਤੰਬਰ ਨੂੰ 50 ਲੱਖ, 28 ਸਤੰਬਰ ਨੂੰ 60 ਲੱਖ, 11 ਅਕਤੂਬਰ ਨੂੰ 70 ਲੱਖ ਅਤੇ 29 ਅਕਤੂਬਰ ਨੂੰ 80 ਲੱਖ ਦੇ ਪਾਰੇ ਚੱਲੇ ਗਏ ਸਨ।

ਇਹ ਵੀ ਪੜ੍ਹੋ : ਬੱਚੇ ਨੂੰ ਬੈਗ 'ਚ ਚਿੱਠੀ ਨਾਲ ਲਵਾਰਿਸ ਛੱਡ ਗਿਆ ਪਿਤਾ, ਲਿਖਿਆ- 'ਕੁਝ ਦਿਨ ਮੇਰੇ ਪੁੱਤ ਨੂੰ ਪਾਲ ਲਓ'


author

DIsha

Content Editor

Related News