ਭਾਰਤ 'ਚ ਵੀ ਬੈਨ ਹੋਵੇ ਬੁਰਕਾ : ਸ਼ਿਵ ਸੈਨਾ

05/01/2019 11:50:48 AM

ਨਵੀਂ ਦਿੱਲੀ— ਸ਼੍ਰੀਲੰਕਾ 'ਚ ਭਿਆਨਕ ਅੱਤਵਾਦੀ ਹਮਲਿਆਂ ਤੋਂ ਬਾਅਦ ਉੱਥੋਂ ਦੀ ਸਰਕਾਰ ਨੇ ਜਨਤਕ ਸਥਾਨਾਂ 'ਤੇ ਚਿਹਰਾ ਢੱਕਣ ਵਾਲੇ ਹਰ ਤਰ੍ਹਾਂ ਦੇ ਕੱਪੜਿਆਂ 'ਤੇ ਬੈਨ ਲੱਗਾ ਦਿੱਤਾ ਪਰ ਚੋਣਾਵੀ ਮੌਸਮ 'ਚ ਹੁਣ ਇਹ ਮੁੱਦਾ ਭਾਰਤ 'ਚ ਗਰਮਾਉਣ ਲੱਗਾ ਹੈ। ਸ਼ਿਵ ਸੈਨਾ ਨੇ ਆਪਣੀ ਅਖਬਾਰ 'ਸਾਮਨਾ' 'ਚ ਸੰਪਾਦਕੀ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤ 'ਚ ਵੀ ਬੁਰਕੇ 'ਤੇ ਬੈਨ ਲਗਾਉਣ ਦੀ ਮੰਗ ਕੀਤੀ ਹੈ। ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਨੇ ਵੀ ਸ਼ਿਵ ਸੈਨਾ ਦੀ ਮੰਗ ਦਾ ਸਮਰਥਨ ਕੀਤਾ ਹੈ। ਹਾਲਾਂਕਿ ਭਾਜਪਾ ਨੇ ਇਸ ਮੰਗ ਨੂੰ ਖਾਰਜ ਕਰ ਦਿੱਤਾ ਹੈ। ਭਾਜਪਾ ਬੁਲਾਰੇ ਜੀ.ਵੀ.ਐੱਲ. ਨਰਸਿਮਹਾ ਰਾਵ ਨੇ 'ਸਾਮਨਾ' ਦੀ ਸੰਪਾਦਕੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਬੈਨ ਦੀ ਕੋਈ ਲੋੜ ਨਹੀਂ ਹੈ।

ਨਰਸਿਮਹਾ ਰਾਵ ਨੇ ਕਿਹਾ,''ਮੋਦੀ ਸਰਕਾਰ ਦੀ ਅਗਵਾਈ 'ਚ ਅਸੀਂ ਅੱਤਵਾਦ ਨੂੰ ਰੋਕਣ 'ਚ ਸਫ਼ਲ ਰਹੇ। ਕਿਸੇ ਤਰ੍ਹਾਂ ਦੇ ਬੈਨ ਲਗਾਉਣ ਦੀ ਮੇਰੇ ਹਿਸਾਬ ਨਾਲ ਕੋਈ ਲੋੜ ਨਹੀਂ ਹੈ।'' ਭਾਜਪਾ ਤੋਂ ਇਲਾਵਾ ਐੱਨ.ਡੀ.ਏ. ਦੇ ਹੀ ਇਕ ਹੋਰ ਸਹਿਯੋਗੀ ਰਾਮਦਾਸ ਆਠਵਲੇ ਨੇ ਸ਼ਿਵ ਸੈਨਾ ਦੀ ਮੰਗ ਨੂੰ ਖਾਰਜ ਕੀਤਾ ਹੈ। ਆਠਵਲੇ ਨੇ ਕਿਹਾ ਕਿ ਇਹ ਪਰੰਪਰਾ ਦਾ ਹਿੱਸਾ ਹੈ। ਮੁਸਲਿਮ ਔਰਤਾਂ ਨੂੰ ਬੁਰਕਾ ਪਾਉਣ ਦਾ ਹੱਕ ਹੈ, ਇਸ 'ਤੇ ਪਾਬੰਦੀ ਨਹੀਂ ਲੱਗਣੀ ਚਾਹੀਦੀ।

ਸ਼ਿਵ ਸੈਨਾ ਨੇ ਸੰਪਾਦਕੀ 'ਚ ਲਿਖਿਆ ਗਿਆ ਹੈ,''ਬੰਬ ਧਮਾਕੇ ਤੋਂ ਬਾਅਦ ਸ਼੍ਰੀਲੰਕਾ 'ਚ ਬੁਰਕਾ ਨਾਲ ਚਿਹਰਾ ਢੱਕਮ ਵਾਲੀ ਹਰ ਚੀਜ਼ 'ਤੇ ਪਾਬੰਦੀ ਲੱਗਾ ਦਿੱਤੀ ਗਈ ਹੈ। ਰਾਸ਼ਟਰੀ ਸੁਰੱਖਿਆ ਲਈ ਇਹ ਫੈਸਲਾ ਲਿਆ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਵੀ ਸ਼੍ਰੀਲੰਕਾ ਦੇ ਰਾਸ਼ਟਰਪਤੀ ਦੇ ਕਦਮਾਂ 'ਤੇ ਕਦਮ ਰੱਖਦੇ ਹੋਏ ਹਿੰਦੁਸਤਾਨ 'ਚ ਬੁਰਕਾ ਅਤੇ ਉਸੇ ਤਰ੍ਹਾਂ ਨਕਾਬਬੰਦੀ ਕਰੋ, ਅਜਿਹੀ ਮੰਗ ਰਾਸ਼ਟਰਹਿੱਤ ਲਈ ਕਰ ਰਹੇ ਹਾਂ।'' ਸ਼ਿਵ ਸੈਨਾ ਨੇ ਸੰਪਾਦਕੀ 'ਚ ਲਿਖਿਆ ਹੈ,''ਫਰਾਂਸ 'ਚ ਵੀ ਅੱਤਵਾਦੀ ਹਮਲਾ ਹੁੰਦੇ ਹੀ ਉੱਥੇ ਦੀ ਸਰਕਾਰ ਨੇ ਬੁਰਕਾਬੰਦੀ ਕੀਤੀ। ਨਿਊ ਜੀਲੈਂਡ, ਆਸਟ੍ਰੇਲੀਆ ਅਤੇ ਬ੍ਰਿਟੇਨ 'ਚ ਵੀ ਇਹੀ ਹੋਇਆ। ਫਿਰ ਇਸ ਬਾਰੇ ਹਿੰਦੁਸਤਾਨ ਪਿੱਛੇ ਕਿਉਂ? ਰਾਵਣ ਦੀ ਲੰਕਾ 'ਚ ਜੋ ਹੋਇਆ, ਉਹ ਰਾਮ ਦੀ ਅਯੁੱਧਿਆ 'ਚ ਕਦੋ ਹੋਵੇਗਾ? ਪ੍ਰਧਾਨ ਮੰਤਰੀ ਮੋਦੀ ਅੱਜ ਅਯੁੱਧਿਆ ਨਿਕਲੇ ਹਨ, ਇਸ ਲਈ ਇਹ ਸਵਾਲ।''

ਦੱਸਣਯੋਗ ਹੈ ਕਿ ਈਸਟਰ ਦੇ ਦਿਨ ਸ਼੍ਰੀਲੰਕਾ ਦੇ ਵੱਖ-ਵੱਖ ਸ਼ਹਿਰਾਂ 'ਚ ਚਰਚਾਂ ਅਤੇ ਹੋਟਲਾਂ 'ਚ ਹੋਏ 8 ਅੱਤਵਾਦੀ ਹਮਲਿਆਂ 'ਚ 256 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਰੀਬ 500 ਹੋਰ ਜ਼ਖਮੀ ਹੋ ਗਏ। ਇਨ੍ਹਾਂ 'ਚੋਂ ਕੁਝ ਹਮਲੇ ਆਤਮਘਾਤੀ ਵੀ ਸਨ। ਬਾਅਦ 'ਚ ਅੱਤਵਾਦੀ ਸੰਗਨ ਆਈ.ਐੱਸ.ਆਈ.ਐੱਸ. ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।


DIsha

Content Editor

Related News