ਭਾਰਤ ਦਾ ਪਹਿਲਾ ਆਟੋਮੇਟਿਡ ਜੈਵਿਕ ਕੇਸਰ ਖੇਤੀ ਫਾਰਮ ਧਰਮਕੋਟ ਖੇਤਰ ’ਚ ਸਥਾਪਿਤ

Sunday, Nov 03, 2024 - 04:05 AM (IST)

ਭਾਰਤ ਦਾ ਪਹਿਲਾ ਆਟੋਮੇਟਿਡ ਜੈਵਿਕ ਕੇਸਰ ਖੇਤੀ ਫਾਰਮ ਧਰਮਕੋਟ ਖੇਤਰ ’ਚ ਸਥਾਪਿਤ

ਧਰਮਕੋਟ (ਸਤੀਸ਼) - ਪੰਜਾਬ ਦੇ ਤਿੰਨ ਦੂਰਦਰਸ਼ੀ ਵਿਅਕਤੀਆਂ ਨੇ ਮੋਗਾ ਦੇ ਧਰਮਕੋਟ ਖੇਤਰ ਵਿਚ ਭਾਰਤ ਦਾ ਪਹਿਲਾ ਪੂਰੀ ਤਰ੍ਹਾਂ ਆਟੋਮੈਟਡ ਜੈਵਿਕ ਕੇਸਰ ਖੇਤੀ ਫਾਰਮ ਸਥਾਪਿਤ ਕਰ ਕੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ, ਇਹ ਆਧੁਨਿਕ ਇੰਨਡੋਰ ਫਾਰਮ ਪੂਰੀ ਤਰ੍ਹਾਂ ਮੋਬਾਈਲ ਐਪ ਰਾਹੀਂ ਚਲਾਇਆ ਜਾਂਦਾ ਹੈ, ਜੋ ਐਰੋਪੋਨਿਕ ਤਰੀਕੇ ਨਾਲ ਮਿੱਟੀ ਤੋਂ ਬਿਨਾਂ ਕੇਸਰ ਦੀ ਖੇਤੀ ਕਰਦਾ ਹੈ। ਇਸ ਤਰੀਕੇ ਨਾਲ ਪ੍ਰਦੂਸ਼ਣ-ਮੁਕਤ ਅਤੇ ਸ਼ੁੱਧ ਕੇਸਰ ਦਾ ਉਤਪਾਦਨ ਹੁੰਦਾ ਹੈ, ਜੋ ਜਲਦੀ ਹੀ ਮੋਗਾ ਦੇ ਲੋਕਾਂ ਲਈ ਉਪਲਬੱਧ ਹੋਵੇਗਾ। 

ਭਾਰਤੀ ਕੇਸਰ ਨੂੰ ਇਸ ਦੇ ਰਸੋਈ, ਔਸ਼ਧੀ ਅਤੇ ਸਿਹਤ ਲਾਭਾਂ ਲਈ ਦੁਨੀਆਂ ਭਰ ਵਿਚ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਇਸ ਨਾਲੋਂ ਚੰਗੀ ਕੇਸਰ ਹੋਰ ਕੋਈ ਨਹੀਂ। ਇਸ ਅਦੁੱਤੀਏ ਗੁਣਵੱਤਾ ਨੇ ਹੀ ਸਾਨੂੰ ਇਸ ਨਵੀਂ ਪਹਿਲ ਲਈ ਪ੍ਰੇਰਿਤ ਕੀਤਾ ਹੈ। ਇਹ ਫਾਰਮ ਮਸ਼ਹੂਰ ਵਪਾਰੀ ਅਤੇ ਕਿਸਾਨ ਜਸਵਿੰਦਰ ਸਿੰਘ, ਪਿੰਡ ਕਿਸ਼ਨਪੁਰਾ ਸੈਦ ਦੇ ਸਰਪੰਚ ਅਤੇ ਖੇਤੀਬਾੜੀ ਵਿਸ਼ੇਸ਼ਗਿਆ ਗੁਰਪ੍ਰੀਤ ਸਿੰਘ ਅਤੇ ਆਈ. ਟੀ. ਇੰਜੀਨੀਅਰ ਕਸ਼ਤਿਜ ਗੋਇਲ, ਜੋ ਇਸ ਪ੍ਰਾਜੈਕਟ ਦੇ ਆਟੋਮੇਸ਼ਨ ਅਤੇ ਟੈਕਨਾਲੋਜੀ ਦੇ ਮੁਖੀ ਹਨ, ਦੇ ਯਤਨਾਂ ਦਾ ਨਤੀਜਾ ਹੈ। 

ਧਿਆਨਯੋਗ ਹੈ ਕਿ ਇਸ ਫਾਰਮ ਵਿਚ ਕੀਤੀ ਗਈ ਨਿਵੇਸ਼ ਇਕ ਏਕੜ ਜ਼ਮੀਨ ਦੀ ਕੀਮਤ ਤੋਂ ਘੱਟ ਹੈ ਅਤੇ ਤਿੰਨ ਮਹੀਨੇ ਦੇ ਅੰਦਰ ਇਸ ਦਾ ਅੰਦਾਜ਼ਿਤ ਉਤਪਾਦਨ 5-7 ਲੱਖ ਹੈ। ਇਸ ਯਤਨ ਨਾਲ, ਟੀਮ ਦਾ ਉਦੇਸ਼ ਹੈ ਕਿ ਭਾਰਤੀ ਕੇਸਰ ਨੂੰ ਵਿਸ਼ਵ ਪੱਧਰ ’ਤੇ ਮਸ਼ਹੂਰੀ ਮਿਲੇ ਅਤੇ ਪੰਜਾਬ ਦੇ ਨੌਜਵਾਨਾਂ ਅਤੇ ਕਿਸਾਨਾਂ ਨੂੰ ਰਵਾਇਤੀ ਖੇਤੀ ਲਈ ਇਕ ਆਧੁਨਿਕ ਵਿਕਲਪ ਪ੍ਰਦਾਨ ਕੀਤਾ ਜਾਵੇ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਨੌਜਵਾਨ ਵਿਦੇਸ਼ ਜਾਣ ਦੀ ਬਜਾਏ ਇੱਥੇ ਹੀ ਮੌਕੇ ਪ੍ਰਾਪਤ ਕਰੇ ਟੀਮ ਨੇ ਸਾਂਝਾ ਕੀਤਾ।  


author

Inder Prajapati

Content Editor

Related News