ਜਹਾਜ਼ਾਂ ਵਾਂਗ ਰੇਲਗੱਡੀਆਂ ’ਚ ਵੀ ਤੈਅ ਵਜ਼ਨ ਸਿਸਟਮ ਲਾਗੂ

Wednesday, Nov 06, 2024 - 12:33 AM (IST)

ਜਹਾਜ਼ਾਂ ਵਾਂਗ ਰੇਲਗੱਡੀਆਂ ’ਚ ਵੀ ਤੈਅ ਵਜ਼ਨ ਸਿਸਟਮ ਲਾਗੂ

ਫਿਰੋਜ਼ਪੁਰ, (ਮਲਹੋਤਰਾ)– ਜਹਾਜ਼ਾਂ ਵਿਚ ਤੈਅ ਵਜ਼ਨ ਤੋਂ ਜ਼ਿਆਦਾ ਸਾਮਾਨ ਲੈ ਕੇ ਜਾਣ ਦੀ ਪਾਬੰਦੀ ਨੂੰ ਰੇਲਵੇ ਵਿਭਾਗ ਨੇ ਵੀ ਲਾਗੂ ਕਰ ਦਿੱਤਾ ਹੈ।

ਡੀ. ਆਰ. ਐੱਮ. ਸੰਜੈ ਸਾਹੂ ਨੇ ਦੱਸਿਆ ਕਿ ਰੇਲ ਨਿਯਮਾਂ ਅਨੁਸਾਰ ਕੋਈ ਵੀ ਮੁਸਾਫਰ ਫਸਟ ਕਲਾਸ ਏ. ਸੀ. ਕੋਚ ’ਚ ਆਪਣੇ ਨਾਲ ਵੱਧ ਤੋਂ ਵੱਧ 70 ਕਿਲੋ, ਸੈਕਿੰਡ ਕਲਾਸ ਏ. ਸੀ. ਕੋਚ ’ਚ 50 ਕਿਲੋ ਅਤੇ ਥਰਡ ਕਲਾਸ ਏ. ਸੀ. ਕੋਚ ’ਚ 40 ਕਿਲੋ ਵਜ਼ਨ ਲੈ ਕੇ ਜਾ ਸਕਦਾ ਹੈ।

ਸਲੀਪਰ ਕਲਾਸ ’ਚ ਵੀ ਮੁਸਾਫਰ ਨੂੰ 40 ਕਿਲੋ ਤੱਕ ਵਜ਼ਨ ਲੈ ਕੇ ਜਾਣ ਦੀ ਪ੍ਰਵਾਨਗੀ ਹੈ, ਜਦਕਿ ਸੈਕਿੰਡ/ਜਨਰਲ ਸ਼੍ਰੇਣੀ ’ਚ ਮੁਸਾਫਰ 35 ਕਿਲੋ ਤੱਕ ਵਜ਼ਨ ਲੈ ਕੇ ਜਾ ਸਕਦਾ ਹੈ।

ਜੇਕਰ ਕਿਸੇ ਮੁਸਾਫਰ ਕੋਲ ਤੈਅ ਵਜ਼ਨ ਤੋਂ ਜ਼ਿਆਦਾ ਸਾਮਾਨ ਹੈ ਤਾਂ ਉਹ ਆਪਣਾ ਸਾਮਾਨ ਸਬੰਧਤ ਰੇਲਗੱਡੀ ’ਚ ਬੁੱਕ ਕਰਵਾ ਕੇ ਲਿਜਾ ਸਕਦਾ ਹੈ, ਨਹੀਂ ਤਾਂ ਫਡ਼ੇ ਜਾਣ ’ਤੇ ਉਸ ਨੂੰ ਜੁਰਮਾਨਾ ਅਦਾ ਕਰਨਾ ਪਵੇਗਾ।


author

Rakesh

Content Editor

Related News