ਸਾਵਧਾਨ ਖ਼ਤਰੇ ਵਿਚ ਹੈ ਜਾਨ! ਡਿਗੂ-ਡਿਗੂ ਕਰਦਾ ਬਿਜਲੀ ਦਾ ਖੰਭਾ, ਵਾਪਰ ਸਕਦੈ ਹਾਦਸਾ

Friday, Nov 08, 2024 - 02:07 PM (IST)

ਸਾਵਧਾਨ ਖ਼ਤਰੇ ਵਿਚ ਹੈ ਜਾਨ! ਡਿਗੂ-ਡਿਗੂ ਕਰਦਾ ਬਿਜਲੀ ਦਾ ਖੰਭਾ, ਵਾਪਰ ਸਕਦੈ ਹਾਦਸਾ

ਜਲੰਧਰ (ਪੰਕਜ, ਕੁੰਦਨ)- ਜਲੰਧਰ ਵਿਖੇ ਬਿਜਲੀ ਬੋਰਡ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦਰਅਸਲ ਜਲੰਧਰ ਦੇ ਬਸਤੀ ਬਾਵਾ ਖੇਲ ਮੇਨ ਰੋਡ ਦੇ ਕੋਲ ਬਿਜਲੀ ਦਾ ਖੰਭਾ ਕਈ ਦਿਨਾਂ ਤੋਂ ਬਿਜਲੀ ਦੀਆਂ ਤਾਰਾਂ ਦੇ ਸਹਾਰੇ ਲਟਕ ਰਿਹਾ ਹੈ। ਉਥੇ ਹੀ ਬਿਜਲੀ ਮਹਿਕਮੇ ਵੱਲੋਂ ਇਸ ਨੂੰ ਠੀਕ ਕਰਨ ਲਈ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਖੰਭਾ ਲਟਕਣ ਕਾਰਨ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਕਿਸੇ ਸਮੇਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਇਲਾਕਾ ਵਾਸੀਆਂ ਨੇ ਕਿਹਾ ਕਿ ਬਿਜਲੀ ਵਿਭਾਗ ਦੇ ਆਲਾ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਇਸ ਲਟਕ ਰਹੇ ਬਿਜਲੀ ਦੇ ਖੰਭੇ ਨੂੰ ਸਹੀ ਕਰਵਾਇਆ ਜਾਵੇ ਤਾਂਕਿ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ। 

ਇਹ ਵੀ ਪੜ੍ਹੋ- ਪੰਜਾਬ 'ਚ ਦੇਹ ਵਪਾਰ ਦਾ ਪਰਦਾਫਾਸ਼, ਰੰਗਰਲੀਆਂ ਮਨਾਉਂਦੇ ਮੁੰਡੇ-ਕੁੜੀਆਂ ਨੂੰ ਇਤਰਾਜ਼ਯੋਗ ਹਾਲਾਤ 'ਚ ਫੜ੍ਹਿਆ

ਜ਼ਿਕਰਯੋਗ ਹੈ ਕਿ ਚੌਗਿੱਟੀ ਚੌਂਕ ਤੋਂ ਜਾਂਦੇ ਲੱਧੇਵਾਲੀ ਫਲਾਈਓਵਰ ਨੇੜਿਓਂ ਬੀਤੇ ਦਿਨੀਂ ਹੀ ਦੁੱਧ ਲੈ ਕੇ ਘਰ ਜਾ ਰਹੀ 10 ਸਾਲਾ ਬੱਚੀ ਪੌੜੀਆਂ ਤੋਂ ਹੇਠਾਂ ਉਤਰਨ ਲੱਗੀ ਤਾਂ ਉਹ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿਚ ਆ ਗਈ ਅਤੇ ਬੁਰੀ ਤਰ੍ਹਾਂ ਨਾਲ ਝੁਲਸ ਗਈ ਸੀ। ਜਿਸ ਨੂੰ ਉਥੇ ਉਸ ਦੇ ਪਿੱਛੇ ਆ ਰਹੀਆਂ 2 ਲੜਕੀਆਂ ਨੇ ਲੱਕੜੀ ਦੀ ਮਦਦ ਨਾਲ ਪਿੱਛੇ ਖਿੱਚਿਆ ਅਤੇ ਡਾਕਟਰ ਕੋਲ ਪਹੁੰਚਾਇਆ।

ਕੁੜੀ ਲੱਧੇਵਾਲੀ ਫਲਾਈਓਵਰ ਨੇੜਿਓਂ ਦੁੱਧ ਲੈ ਕੇ ਵਾਪਸ ਆ ਰਹੀ ਸੀ ਕਿ ਜਦੋਂ ਉਹ ਫਲਾਈਓਵਰ ਦੀਆਂ ਪੌੜੀਆਂ ਤੋਂ ਹੇਠਾਂ ਉਤਰਨ ਲੱਗੀ ਤਾਂ ਲੋਹੇ ਦੇ ਬਰਤਨ ਨੂੰ ਉਥੋਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਦੇ ਖੁੱਲ੍ਹੇ ਜੋੜ ਨੇ ਉਸ ਨੂੰ ਆਪਣੇ ਵੱਲ ਖਿੱਚ ਲਿਆ। 2 ਲੜਕੀਆਂ ਨੇ ਲੱਕੜੀ ਦੀ ਮਦਦ ਨਾਲ ਉਸ ਨੂੰ ਤਾਰਾਂ ਦੀ ਲਪੇਟ ਤੋਂ ਛੁਡਵਾਇਆ ਪਰ ਉਹ ਬੁਰੀ ਤਰ੍ਹਾਂ ਨਾਲ ਝੁਲਸ ਗਈ ਸੀ। ਹਾਦਸੇ ਦੌਰਾਨ ਬੱਚੀ ਦਾ ਹੱਥ ਅਤੇ ਗਲਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਹੈ।

ਇਹ ਵੀ ਪੜ੍ਹੋ- ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਆਉਣ ਵਾਲੇ ਦਿਨਾਂ 'ਚ ਝਲਣੀ ਪੈ ਸਕਦੀ ਹੈ ਪਰੇਸ਼ਾਨੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News