ਕੈਨੇਡਾ ਤੋਂ 20 ਦਿਨਾਂ ਬਾਅਦ ਵੀ ਭਾਰਤ ਨਹੀਂ ਪਹੁੰਚੀ ਨੌਜਵਾਨ ਦੀ ਲਾਸ਼, ਸੜਕ ਹਾਦਸੇ ਦਾ ਹੋਇਆ ਸੀ ਸ਼ਿਕਾਰ
Sunday, Nov 10, 2024 - 04:39 AM (IST)
ਬੋਹਾ (ਅਮਨਦੀਪ) - ਬੋਹਾ ਦੇ ਰਜਿੰਦਰ ਸਿੰਘ (24) ਦੀ 19 ਅਕਤੂਬਰ ਨੂੰ ਕੈਨੇਡਾ ਵਿਚ ਕਾਰ ਹਾਦਸੇ ਦੌਰਾਨ ਹੋਈ ਮੌਤ ਉਪਰੰਤ ਉਸ ਦੀ ਲਾਸ਼ ਅਜੇ ਤਕ ਇੱਥੇ ਨਾ ਪਹੁੰਚਣ ਕਾਰਨ ਲੋਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਲਾਸ਼ ਲੇਟ ਹੋਣ ਦਾ ਕਾਰਨ ਭਾਰਤ-ਕੈਨੇਡਾ ਸਬੰਧਾਂ ’ਚ ਦਰਾੜ ਦੱਸਿਆ ਜਾ ਰਿਹਾ ਹੈ।
ਮ੍ਰਿਤਕ ਦੇ ਪਿਤਾ ਹਰਬੰਸ ਸਿੰਘ ਨੇ ਦੱਸਿਆ ਕਿ ਭਾਰਤ ਅਤੇ ਕੈਨੇਡਾ ਸਰਕਾਰ ਦੇ ਵਿਗੜੇ ਸਬੰਧਾਂ ਕਾਰਨ ਮ੍ਰਿਤਕ ਸਰੀਰ ਨੂੰ ਦੇਸ਼ ਲਿਆਉਣ ’ਚ ਕਾਫੀ ਦੇਰੀ ਹੋ ਗਈ। ਉਨ੍ਹਾਂ ਦੱਸਿਆ ਕਿ ਕੈਨੇਡਾ ਸਰਕਾਰ ਨੂੰ ਪੂਰੇ ਦਸਤਾਵੇਜ਼ ਜਮ੍ਹਾ ਕਰਨ ਤੋਂ ਬਾਅਦ ਹੀ ਮ੍ਰਿਤਕ ਸਰੀਰ ਨੂੰ ਉਨ੍ਹਾਂ ਦੇ ਦੋਸਤਾਂ ਨੂੰ ਨਹੀਂ ਸੌਂਪਿਆ ਗਿਆ।
ਰਜਿੰਦਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਕੈਨੇਡਾ ’ਚ ਰਹਿਣ ਵਾਲੇ ਪੰਜਾਬੀ ਭਾਈਚਾਰੇ ਅਤੇ ਸਿੱਖ ਸੰਸਥਾਵਾਂ ਵੱਲੋਂ ਮ੍ਰਿਤਕ ਸਰੀਰ ਨੂੰ ਵਾਪਸ ਲਿਆਉਣ ’ਚ ਬਹੁਤ ਮਦਦ ਕੀਤੀ ਜਾ ਰਹੀ ਹੈ। ਜਿਸ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ। ਪਰਿਵਾਰ ਅਨੁਸਾਰ ਅੱਜ ਦੇਰ ਰਾਤ ਰਜਿੰਦਰ ਸਿੰਘ ਦਾ ਮ੍ਰਿਤਕ ਸਰੀਰ ਬੋਹਾ ਪਹੁੰਚਣ ਦੀ ਸੰਭਾਵਨਾ ਹੈ।