ਜਾਣੋ ਭਾਰਤ ''ਚ ਕਦੋਂ ਅਤੇ ਕਿੱਥੇ ਦਿਖੇਗਾ ਕੰਗਣਾਕਾਰ ਸੂਰਜ ਗ੍ਰਹਿਣ

06/20/2020 3:11:23 PM

ਨਵੀਂ ਦਿੱਲੀ : ਸਾਲ ਦਾ ਪਹਿਲਾ ਪੂਰਨ ਸੂਰਜ ਗ੍ਰਹਿਣ ਐਤਵਾਰ ਨੂੰ ਲੱਗੇਗਾ ਅਤੇ 'ਇਹ ਰਿੰਗ ਆਫ ਫਾਇਰ' ਦੀ ਤਰ੍ਹਾਂ ਨਜ਼ਰ ਆਵੇਗਾ, ਜਿਸ ਨੂੰ ਦੇਖਣ ਲਈ ਲੋਕਾਂ ਵਿਚ ਕਾਫ਼ੀ ਉਤਸ਼ਾਹ ਹੈ। ਪਲੈਨੇਟਰੀ ਸੋਸਾਇਟੀ ਆਫ ਇੰਡੀਆ (ਪੀ.ਐੱਸ.ਆਈ.) ਦੇ ਨਿਦੇਸ਼ਕ ਐੱਨ ਰਘੁਨੰਦਨ ਕੁਮਾਰ ਨੇ ਦੱਸਿਆ ਕਿ ਪੂਰਨ ਸੂਰਜ ਗ੍ਰਹਿਣ ਉਸ ਸਮੇਂ ਲੱਗਦਾ ਹੈ, ਜਦੋਂ ਸੂਰਜ ਅਤੇ ਚੰਦਰਮਾ ਦਾ ਇਕ-ਦੂੱਜੇ ਨਾਲ ਸਾਹਮਣਾ ਹੁੰਦਾ ਹੈ ਪਰ ਚੰਦਰਮਾ ਦਾ ਆਕਾਰ ਤੁਲਨਾਤਮਕ ਰੂਪ ਨਾਲ ਛੋਟਾ ਹੋਣ ਕਾਰਨ ਸੂਰਜ ਇਕ ਚਮਕਦੀ ਹੋਈ ਅੰਗੂਠੀ ਦੀ ਤਰ੍ਹਾਂ ਨਜ਼ਰ ਆਉਂਦਾ ਹੈ।  

ਕੁਮਾਰ ਅਨੁਸਾਰ ਪੂਰਨ ਸੂਰਜ ਗ੍ਰਹਿਣ ਸਿਰਫ ਉੱਤਰੀ ਭਾਰਤ ਦੇ ਕੁੱਝ ਹਿੱਸਿਆਂ ਵਿਚ ਹੀ ਦਿਸੇਗਾ, ਜਦੋਂਕਿ ਦੇਸ਼ ਦੇ ਬਾਕੀ ਹਿੱਸਿਆਂ ਵਿਚ ਇਹ ਅੰਸ਼ਕ ਰੂਪ ਨਾਲ ਨਜ਼ਰ ਆਵੇਗਾ। ਭਾਰਤ ਵਿਚ ਵੱਖ-ਵੱਖ ਸਥਾਨਾਂ 'ਤੇ ਵੱਖ-ਵੱਖ ਸਮੇਂ 'ਤੇ ਸੂਰਜ ਗ੍ਰਹਿਣ ਸਵੇਰੇ 9 ਵਜ ਕੇ 56 ਮਿੰਟ ਸ਼ੁਰੂ ਹੋਵੇਗਾ, ਜੋਕਿ ਦੁਪਹਿਰ ਬਾਅਦ 2 ਵੱਜ ਕੇ 29 ਮਿੰਟ 'ਤੇ ਖ਼ਤਮ ਹੋਵੇਗਾ। ਜ਼ਿਆਦਾਤਰ ਸਥਾਨਾਂ 'ਤੇ ਅੰਸ਼ਕ ਸੂਰਜ ਗ੍ਰਹਿਣ ਹੀ ਦਿਸੇਗਾ। ਉਨ੍ਹਾਂ ਕਿਹਾ ਕਿ ਸੂਰਜ ਗ੍ਰਹਿਣ ਦੁਨੀਆ ਭਰ ਵਿਚ ਅਫਰੀਕਾ (ਪੱਛਮੀ ਅਤੇ ਦੱਖਣੀ ਹਿੱਸਿਆਂ ਨੂੰ ਛੱਡ ਕੇ), ਦੱਖਣੀ-ਪੂਰਬੀ ਯੂਰਪ, ਮੱਧ-ਪੂਰਬ, ਏਸ਼ੀਆ (ਉੱਤਰੀ ਅਤੇ ਪੂਰਬੀ ਰੂਸ ਨੂੰ ਛੱਡ ਕੇ) ਅਤੇ ਇੰਡੋਨੇਸ਼ੀਆ ਵਿਚ ਵਿਖਾਈ ਦੇਵੇਗਾ।

ਸੂਰਜ ਗ੍ਰਹਿਣ ਸਭ ਤੋਂ ਪਹਿਲਾਂ ਅਫਰੀਕੀ ਦੇਸ਼ ਕਾਂਗੋ ਵਿਚ ਵਿਖਾਈ ਦੇਵੇਗਾ। ਭਾਰਤ ਦੇ ਸੂਰਤਗੜ੍ਹ (ਰਾਜਸਥਾਨ),  ਸਿਰਸਾ, ਕੁਰੂਕਸ਼ੇਤਰ (ਹਰਿਆਣਾ) ਅਤੇ ਉਤਰਾਖੰਡ ਦੇ ਦੇਹਰਾਦੂਨ, ਚਮੋਲੀ ਅਤੇ ਜੋਸ਼ੀਮਠ ਵਿਚ ਲੋਕਾਂ ਨੂੰ ਪੂਰਨ ਸੂਰਜ ਗ੍ਰਹਿਣ (ਰਿੰਗ ਆਫ ਫਾਇਰ ਵਰਗਾ) ਦੇਖਣ ਦਾ ਮੌਕੇ ਮਿਲੇਗਾ। ਭਾਰਤ ਦੇ ਬਾਅਦ ਚੀਨ, ਤਾਇਵਾਨ ਅਤੇ ਪ੍ਰਸ਼ਾਂਤ ਮਹਾਸਾਗਰ ਖੇਤਰ ਤੋਂ ਸੂਰਜ ਗ੍ਰਹਿਣ ਵਿਖਾਈ ਦੇਵੇਗਾ। ਭਾਰਤ ਵਿਚ ਦੁਆਰਕਾ ਦੇ ਲੋਕ ਸਭ ਤੋਂ ਪਹਿਲਾਂ (ਸਵੇਰੇ 9 : 56 ਵਜੇ) ਸੂਰਜ ਗ੍ਰਹਿਣ ਵੇਖ ਸਕਣਗੇ। ਦੇਸ਼ ਵਿਚ ਸਭ ਤੋਂ ਆਖੀਰ ਵਿਚ (ਦੁਪਹਿਰ ਬਾਅਦ 2 : 29 ਵਜੇ) ਸੂਰਜ ਗ੍ਰਹਿਣ ਅਸਮ ਦੇ ਡਿਬਰੂਗੜ੍ਹ ਵਿਚ ਨਜ਼ਰ ਆਵੇਗਾ।  

ਕੁਮਾਰ ਨੇ ਕਿਹਾ ਕਿ ਤਮਿਲਨਾਡੁ ਦੇ ਕੰਨਿਆਕੁਮਾਰੀ ਵਿਚ ਸੂਰਜ ਗ੍ਰਹਿਣ ਸਭ ਤੋਂ ਪਹਿਲਾਂ (ਦੁਪਹਿਰ ਬਾਅਦ 1 : 15 ਵਜੇ) ਖ਼ਤਮ ਹੋ ਜਾਵੇਗਾ। ਪੀ.ਐੱਸ.ਆਈ. ਨਿਦੇਸ਼ਕ ਨੇ ਕਿਹਾ ਕਿ ਸੂਰਜ ਗ੍ਰਹਿਣ ਦੇ ਮੱਦੇਨਜ਼ਰ ਗਰਭਵਤੀ ਔਰਤਾਂ ਲਈ ਸਰਕਾਰ ਅਤੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਵੱਲੋਂ ਕੋਈ ਸਿਹਤ ਅਲਟਰ ਜਾਰੀ ਨਹੀਂ ਕੀਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਭਾਰਤ ਵਿਚ ਸੂਰਜ ਗ੍ਰਹਿਣ ਦੌਰਾਨ ਗਰਭਵਤੀ ਔਰਤਾਂ 'ਤੇ ਅੰਧਵਿਸ਼ਵਾਸ ਕਾਰਨ ਕਈ ਪਾਬੰਦੀਆਂ ਲਗਾ ਦਿੱਤੀਆਂ ਜਾਂਦੀਆਂ ਹਨ। ਅੰਧਵਿਸ਼ਵਾਸ ਕਾਰਨ ਕਈ ਡਾਕਟਰੀ ਹਾਲਾਤਾਂ ਨੂੰ ਗਲਤ ਤਰੀਕੇ ਨਾਲ ਸੂਰਜ ਗ੍ਰਹਿਣ ਨਾਲ ਜੋੜ ਦਿੱਤਾ ਗਿਆ ਹੈ।


cherry

Content Editor

Related News