ਭਾਰਤ ਦੇ No Flying Zone ! ਇੱਥੋਂ ਜਹਾਜ਼ ਦਾ ਲੰਘਣਾ ਹੈ Ban, ਜਾਣੋ ਕਿਉਂ ਲੱਗੀਆਂ ਇਹ ਪਾਬੰਦੀਆਂ
Wednesday, Dec 03, 2025 - 12:26 PM (IST)
ਵੈੱਬ ਡੈਸਕ- ਅੱਜਕੱਲ੍ਹ ਦੂਰ ਦੀ ਯਾਤਰਾ ਲਈ ਬਹੁਤ ਸਾਰੇ ਲੋਕ ਹਵਾਈ ਜਹਾਜ਼ ਨੂੰ ਤਰਜੀਹ ਦਿੰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਭਾਰਤ 'ਚ ਕੁਝ ਅਜਿਹੀਆਂ ਸੰਵੇਦਨਸ਼ੀਲ ਥਾਵਾਂ ਵੀ ਹਨ ਜਿੱਥੇ ਉਡਾਨ ਭਰਨਾ ਪੂਰੀ ਤਰ੍ਹਾਂ ਮਨਾਹੀ ਹੈ? ਇਨ੍ਹਾਂ ਥਾਵਾਂ ਨੂੰ No Flying Zone ਘੋਸ਼ਿਤ ਕੀਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਕਿਸੇ ਵੀ ਹਾਲਤ 'ਚ ਇਨ੍ਹਾਂ ਸਥਾਨਾਂ ਦੇ ਉੱਪਰੋਂ ਕੋਈ ਵੀ ਹਵਾਈ ਜਹਾਜ਼ ਨਹੀਂ ਉੱਡ ਸਕਦਾ।
ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
No Flying Zone ਕਿਉਂ ਬਣਾਇਆ ਜਾਂਦਾ ਹੈ?
ਸਰਕਾਰ ਵਲੋਂ ਕਿਸੇ ਖ਼ਾਸ ਖੇਤਰ ਨੂੰ No Flying Zone ਬਣਾਉਣ ਦੇ ਕਈ ਕਾਰਨ ਹੁੰਦੇ ਹਨ:-
- ਰਾਸ਼ਟਰੀ ਸੁਰੱਖਿਆ — ਅਜਿਹੀਆਂ ਥਾਵਾਂ ਜਿੱਥੇ ਦੇਸ਼ ਦੀ ਸੁਰੱਖਿਆ, ਫੌਜੀ ਜਾਂ ਨਿਊਕਲੀਅਰ ਗਤੀਵਿਧੀਆਂ ਸੰਬੰਧੀ ਸੰਵੇਦਨਸ਼ੀਲ ਕੰਮ ਚੱਲਦੇ ਹਨ।
- ਧਾਰਮਿਕ ਸੰਵੇਦਨਸ਼ੀਲਤਾ — ਕੁਝ ਪਵਿੱਤਰ ਧਾਰਮਿਕ ਥਾਵਾਂ ਦੀ ਸ਼ਾਂਤੀ ਅਤੇ ਸੁਰੱਖਿਆ ਲਈ।
- ਵਿਗਿਆਨਕ ਕਾਰਜ — ਵਿਗਿਆਨਕ ਅਧਿਐਨ ਜਾਂ ਖੋਜ ਪ੍ਰਾਜੈਕਟਾਂ ਦੀ ਸੁਰੱਖਿਆ ਲਈ।
ਨੋ ਫਲਾਇੰਗ ਜ਼ੋਨ ਬਣਾਉਣ ਦੇ ਪਿੱਛੇ ਸਰਕਾਰ ਦਾ ਇਕ ਮਕਸਦ ਇਹ ਵੀ ਹੁੰਦਾ ਹੈ ਕਿ ਉੱਥੇ ਰਹਿਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। ਇਸ ਤੋਂ ਇਲਾਵਾ ਉਸ ਜਗ੍ਹਾ ਦੇ ਨੇੜੇ-ਤੇੜੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਦਾ ਵੀ ਧਿਆਨ ਰੱਖਿਆ ਜਾਂਦਾ ਹੈ। ਇਨ੍ਹਾਂ ਥਾਵਾਂ ਦੇ ਉੱਪਰ ਉਡਾਨ ਭਰਨ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾਂਦੀ ਹੈ, ਜਿਸ ਨਾਲ ਕਿਸੇ ਵੀ ਖ਼ਤਰੇ ਜਾਂ ਹਾਦਸੇ ਤੋਂ ਬਚਿਆ ਜਾ ਸਕੇ।
ਭਾਰਤ ਦੀਆਂ ਮੁੱਖ No Flying Zones
1. ਰਾਸ਼ਟਰਪਤੀ ਭਵਨ, ਦਿੱਲੀ
ਦਿੱਲੀ ਸਥਿਤ ਰਾਸ਼ਟਰਪਤੀ ਦੀ ਸਰਕਾਰੀ ਰਿਹਾਇਸ਼ ਭਰਤ ਦੇ ਸੁਰੱਖਿਅਤ ਸਥਾਨਾਂ 'ਚੋਂ ਇਕ ਮੰਨੀ ਜਾਂਦੀ ਹੈ। ਸਰਕਾਰ ਵਲੋਂ ਰਾਸ਼ਟਰਪਤੀ ਦੀ ਸੁਰੱਖਿਆ ਨੂੰ ਧਿਆਨ ਰੱਖਦੇ ਹੋਏ ਰਾਸ਼ਟਰਪਤੀ ਭਵਨ ਦੇ ਉੱਪਰ ਤੋਂ ਪੂਰੇ ਖੇਤਰ 'ਚ ਹਮੇਸ਼ਾ ਲਈ ਨੋ ਫਲਾਇੰਗ ਜ਼ੋਨ ਬਣਾਇਆ ਗਿਆ ਹੈ। ਜਿਸ ਦਾ ਮਤਲਬ ਹੈ ਕਿ ਇਸ ਜਗ੍ਹਾ 'ਤੇ ਕਿਸੇ ਵੀ ਤਰ੍ਹਾਂ ਦੇ ਪਲੇਨ, ਹੈਲੀਕਾਪਟਰ ਅਤੇ ਡਰੋਨ ਨੂੰ ਉਡਾਉਣ ਦੀ ਮਨਜ਼ੂਰੀ ਨਹੀਂ ਹੈ।
2. ਤਿਰੂਮਲਾ ਵੈਂਕਟੇਸ਼ਵਰ ਮੰਦਰ, ਆਂਧਰਾ ਪ੍ਰਦੇਸ਼
ਆਂਧਰਾ ਪ੍ਰਦੇਸ਼ 'ਚ ਸਥਿਤ ਤਿਰੂਮਲਾ ਵੈਂਕਟੇਸ਼ਵਰ ਮੰਦਰ 'ਚ ਹਰ ਦਿਨ ਲੱਖਾਂ ਸ਼ਰਧਾਲੂ ਦਰਸ਼ਨ ਕਰਨ ਪਹੁੰਚਦੇ ਹਨ। ਇਨ੍ਹਾਂ ਸਾਰੇ ਸ਼ਰਧਾਲੂਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਅਤੇ ਇੱਥੇ ਦਰਸ਼ਨ ਕਰਨ ਵਾਲਿਆਂ ਦੀ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਭਾਰਤ ਸਰਕਾਰ ਵਲੋਂ ਨੋ ਫਲਾਇੰਗ ਜ਼ੋਨ ਐਲਾਨ ਕੀਤਾ ਗਿਆ ਹੈ।
3. ਤਾਜ ਮਹਿਲ, ਆਗਰਾ (ਉੱਤਰ ਪ੍ਰਦੇਸ਼)
ਉੱਤਰ ਪ੍ਰਦੇਸ਼ ਦੇ ਆਗਰਾ 'ਚ ਸਥਿਤ ਤਾਜ ਮਹਿਲ ਯੂਨੈਸਕੋ ਵਰਲਡ ਹੈਰੀਟੇਜ਼ ਸਾਈਟ ਹੈ ਅਤੇ ਦੁਨੀਆ ਦੀਆਂ ਸਭ ਤੋਂ ਮਸ਼ਹੂਰ ਇਮਾਰਤਾਂ 'ਚੋਂ ਇਕ ਹੈ। ਤਾਜ ਮਹਿਲ ਆਉਣ ਵਾਲੇ ਯਾਤਰੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਸ ਦੇ ਉੱਪਰੋਂ ਕਿਸੇ ਵੀ ਜਹਾਜ਼ ਨੂੰ ਉੱਡਣ ਦੀ ਮਨਜ਼ੂਰੀ ਨਹੀਂ ਹੈ।
4. ਭਾਭਾ ਪਰਮਾਣੂ ਖੋਜ ਕੇਂਦਰ (BARC), ਮੁੰਬਈ
BARC ਦੇ ਉੱਪਰ ਦਾ ਇਲਾਕਾ ਆਪਣੇ ਆਪ 'ਚ ਇਕ ਹਾਈ-ਸਕਿਓਰਿਟੀ ਜ਼ੋਨ ਹੈ। ਇੱਥੇ ਨਿਊਕਲੀਅਰ ਨਾਲ ਜੁੜੇ ਕੰਮ, ਰਿਸਰਚ ਅਤੇ ਦੇਸ਼ ਦੀ ਸੁਰੱਖਿਆ ਨਾਲ ਜੁੜੇ ਬੇਹੱਦ ਸੰਵੇਦਨਸ਼ੀਲ ਸਿਸਟਮ ਹੁੰਦੇ ਹਨ। ਇਸ ਲਈ ਇੱਥੇ ਕਿਸੇ ਵੀ ਤਰ੍ਹਾਂ ਦੇ ਜਹਾਜ਼ ਉਡਾਉਣ ਦੀ ਮਨਜ਼ੂਰੀ ਨਹੀਂ ਹੁੰਦੀ ਹੈ।
5. ਸੰਸਦ ਭਵਨ, ਨਵੀਂ ਦਿੱਲੀ
ਨਵੀਂ ਦਿੱਲੀ ਸਥਿਤ ਸੰਸਦ ਭਵਨ ਪ੍ਰਧਾਨ ਮੰਤਰੀ ਦਾ ਘਰ, ਮੰਤਰਾਲਿਆਂ ਦਾ ਦਫ਼ਤਰ ਅਤੇ ਕਈ ਅਹਿਮ ਸੁਰੱਖਿਆ ਨਾਲ ਜੁੜੀਆਂ ਥਾਵਾਂ ਹਨ। ਇੱਥੇ ਦੇਸ਼ ਦੇ ਸਭ ਤੋਂ ਵੱਡੇ ਆਗੂ ਸਾਰੇ ਜ਼ਰੂਰੀ ਫੈਸਲਿਆਂ 'ਤੇ ਚਰਚਾ ਕਰਦੇ ਹਨ, ਇਸ ਲਈ ਇਸ ਜਗ੍ਹਾ ਦੀ ਸੁਰੱਖਿਆ ਸਖ਼ਤ ਹੈ। ਜਿਸ ਕਾਰਨ ਇਸ ਇਲਾਕੇ ਦੇ ਉੱਪਰ ਕਿਸੇ ਤਰ੍ਹਾਂ ਦਾ ਪਲੇਨ, ਡਰੋਨ ਨਹੀਂ ਉੱਡ ਸਕਦਾ ਹੈ।





