ਨੇੜੇ ਆ ਗਿਆ ਧਰਤੀ ਦਾ ਆਖਰੀ ਦਿਨ! ਟੱਕਰਾਵੇਗਾ ਧੂਮਕੇਤੂ ਤੇ ਫਿਰ....
Thursday, Nov 27, 2025 - 04:13 PM (IST)
ਵੈੱਬ ਡੈਸਕ- ‘ਪਾਕਿਸਤਾਨੀ ਨਾਸਤ੍ਰੇਦਮਸ’ ਕਹੇ ਜਾਣ ਵਾਲੇ ਰਿਆਜ਼ ਅਹਿਮਦ ਗੌਹਰ ਸ਼ਾਹੀ ਦੀ ਇੱਕ ਪੁਰਾਣੀ ਭਵਿੱਖਵਾਣੀ ਨੇ ਦੁਨੀਆ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸ਼ਾਹੀ ਨੇ ਦਾਅਵਾ ਕੀਤਾ ਸੀ ਕਿ ਇੱਕ ਭਿਆਨਕ ਧੂਮਕੇਤੂ ਧਰਤੀ ਨਾਲ ਟਕਰਾਏਗਾ, ਜਿਸ ਨਾਲ ਦੁਨੀਆ ਦਾ ਅੰਤ ਹੋ ਜਾਵੇਗਾ। ਉਨ੍ਹਾਂ ਮੁਤਾਬਕ, ਇਹ ਧੂਮਕੇਤੂ ਮਨੁੱਖਤਾ ਦੇ ਆਤਮਿਕ ਪਤਨ ਦੀ ਸਜ਼ਾ ਵਜੋਂ ਪ੍ਰਭੂ ਵੱਲੋਂ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ: ਸਾਬਕਾ ਕ੍ਰਿਕਟਰ ਨਾਲ ਵਿਆਹੀ ਗਈ ਇਹ ਮਸ਼ਹੂਰ ਮਾਡਲ, ਤਸਵੀਰਾਂ ਆਈਆਂ ਸਾਹਮਣੇ
ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਸ਼ਾਹੀ ਨੇ ਆਪਣੀ 2000 ਦੀ ਕਿਤਾਬ ‘ਦ ਰੀਲਿਜਨ ਆਫ ਗੌਡ’ ਵਿੱਚ ਲਿਖਿਆ ਸੀ ਕਿ ਇਹ ਧੂਮਕੇਤੂ 20–25 ਸਾਲਾਂ ਦੇ ਅੰਦਰ ਧਰਤੀ ਨਾਲ ਟਕਰਾਏਗਾ ਅਤੇ ਉਹ ਦਿਨ ਦੁਨੀਆ ਦਾ ਆਖਰੀ ਦਿਨ ਹੋਵੇਗਾ। ਇਸ ਟਾਈਮਲਾਈਨ ਦੇ ਮੁਤਾਬਕ, ਖਤਰਾ 2025 ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਦੇ ਪੈਰੋਕਾਰਾਂ ਦਾ ਕਹਿਣਾ ਹੈ ਕਿ ਧੂਮਕੇਤੂ ਦੇ ਧਰਤੀ ਨਾਲ ਟਕਰਾਉਣ ਕਾਰਨ ਭਿਆਨਕ ਭੂਚਾਲ, ਸਮੁੰਦਰੀ ਸੁਨਾਮੀਆਂ ਅਤੇ ਸ਼ਹਿਰਾਂ ਦੀ ਤਬਾਹੀ ਹੋਵੇਗੀ।
ਇਹ ਵੀ ਪੜ੍ਹੋ: ਸੰਗੀਤ ਜਗਤ ਨੂੰ ਸਦਮਾ: ਹਾਲੀਵੁੱਡ ਦੇ ਮਸ਼ਹੂਰ ਗਾਇਕ ਦੇ ਪੁੱਤਰ ਨੇ ਛੱਡੀ ਦੁਨੀਆ
ਦੂਜੇ ਪਾਸੇ, ਨਾਸਾ ਅਤੇ ਹੋਰ ਪੁਲਾੜ ਏਜੰਸੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਧਰਤੀ ਨਾਲ ਕਿਸੇ ਵੀ ਧੂਮਕੇਤੂ ਜਾਂ ਐਸਟੇਰਾਇਡ ਦੇ ਟਕਰਾਉਣ ਦਾ ਕੋਈ ਖਤਰਾ ਨਹੀਂ ਹੈ। ਇਸ ਵੇਲੇ ਧਰਤੀ ਦੇ ਨੇੜੇ ਆਉਣ ਵਾਲਾ ਇੱਕੋ ਇੱਕ ਇੰਟਰਸਟੈੱਲਰ ਆਬਜੈਕਟ 3I/ATLAS ਹੈ, ਜੋ ਕਿਸੇ ਵੀ ਖਤਰੇ ਤੋਂ ਕਾਫ਼ੀ ਦੂਰ ਹੈ।
ਇਹ ਵੀ ਪੜ੍ਹੋ: ਕੈਨੇਡਾ ਕੈਫੇ ਫਾਇਰਿੰਗ ’ਤੇ ਕਪਿਲ ਸ਼ਰਮਾ ਨੇ ਤੋੜੀ ਚੁੱਪੀ; ਕਿਹਾ- ਜੇ ਰੱਬ ਮੇਰੇ ਨਾਲ ਹੈ ਤਾਂ...
ਰਿਆਜ਼ ਅਹਿਮਦ ਗੌਹਰ ਸ਼ਾਹੀ 2001 ਵਿੱਚ ਲੰਡਨ ਵਿੱਚ ਰਹਿੰਦੇ ਹੋਏ ਰਹੱਸਮਈ ਢੰਗ ਨਾਲ ਲਾਪਤਾ ਹੋ ਗਏ ਸੀ। ਉਨ੍ਹਾਂ ਦੇ ਪੈਰੋਕਾਰਾਂ ਦਾ ਵਿਸ਼ਵਾਸ ਹੈ ਕਿ ਉਹ ਅਜੇ ਵੀ ਜਿੰਦਾ ਹਨ ਅਤੇ ਸਿਰਫ ਦੁਨੀਆ ਦੀਆਂ ਨਜ਼ਰਾਂ ਤੋਂ ਦੂਰ ਹੋਏ ਹਨ। ਉਹ ਮੰਨਦੇ ਹਨ ਕਿ ਸ਼ਾਹੀ ਉਸ ਸਮੇਂ ਦੇ ਇੰਤਜ਼ਾਰ ਵਿੱਚ ਹਨ, ਜਿਸ ਦੀ ਭਵਿੱਖਵਾਣੀ ਉਨ੍ਹਾਂ ਨੇ ਕਈ ਸਾਲ ਪਹਿਲਾਂ ਕੀਤੀ ਸੀ।
