ਪਹਿਲਾਂ ਮੋਂਥਾ, ਫ਼ਿਰ ਫੇਂਗਲ ਤੇ ਹੁਣ ਦਿਤਵਾ ! ਆਖ਼ਿਰ ਕੌਣ ਰੱਖਦਾ ਹੈ ਇਨ੍ਹਾਂ ਚੱਕਰਵਾਤਾਂ ਦੇ ਨਾਂ ?
Monday, Dec 01, 2025 - 05:20 PM (IST)
ਵੈੱਬ ਡੈਸਕ- ਬੰਗਾਲ ਦੀ ਖਾੜੀ ਵਿਚ ਬਣ ਰਹੇ ਚੱਕਰਵਾਤ ‘ਦਿਤਵਾ’ (Ditwah) ਨੇ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ 'ਚ ਚਿੰਤਾ ਵਧਾ ਦਿੱਤੀ ਹੈ। ਦੋਵੇਂ ਸੂਬਾ ਸਰਕਾਰਾਂ ਨੇ ਤੱਟਵਰਤੀ ਇਲਾਕਿਆਂ ‘ਚ ਅਲਰਟ ਜਾਰੀ ਕਰ ਦਿੱਤਾ ਹੈ ਤਾਂ ਜੋ ਕਿਸੇ ਵੀ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ। ਚੱਕਰਵਾਤ ਦੇ ਆਉਣ ਨਾਲ ਇਕ ਸਵਾਲ ਹਮੇਸ਼ਾ ਲੋਕਾਂ 'ਚ ਰਹਿੰਦਾ ਹੈ ਕਿ ਇਨ੍ਹਾਂ ਤੂਫ਼ਾਨਾਂ ਦੇ ਨਾਂ ਕੌਣ ਰੱਖਦਾ ਹੈ ਅਤੇ ਇਹ ਨਾਂ ਤੈਅ ਕਿਵੇਂ ਹੁੰਦੇ ਹਨ?
ਇਹ ਵੀ ਪੜ੍ਹੋ : ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
‘ਦਿਤਵਾ’ ਨਾਮ ਦਾ ਕੀ ਹੈ ਅਰਥ?
ਇਸ ਵਾਰ ਦੇ ਚੱਕਰਵਾਤ ਦਾ ਨਾਮ ਯਮਨ ਨੇ ਦਿੱਤਾ ਹੈ। ‘ਦਿਤਵਾ’ ਦਾ ਮਤਲਬ ਹੈ – ਲੈਗੂਨ (Lagoon)। ਇਹ ਨਾਂ ਯਮਨ ਦੇ ਪ੍ਰਸਿੱਧ ਸੋਕੋਟਰਾ ਟਾਪੂ ‘ਚ ਸਥਿਤ ‘ਦਿਤਵਾ ਲੈਗੂਨ’ ਤੋਂ ਲਿਆ ਗਿਆ ਹੈ, ਜੋ ਆਪਣੀ ਸੁੰਦਰਤਾ ਅਤੇ ਸ਼ਾਂਤ ਮਾਹੌਲ ਲਈ ਦੁਨੀਆ ਭਰ 'ਚ ਮਸ਼ਹੂਰ ਹੈ।
ਕਿੰਨੇ ਦੇਸ਼ ਚੱਕਰਵਾਤਾਂ ਦਾ ਨਾਮ ਰੱਖਦੇ ਹਨ?
ਚੱਕਰਵਾਤਾਂ ਦੇ ਨਾਮਕਰਨ ਦੀ ਪ੍ਰਕਿਰਿਆ 'ਚ 13 ਮੈਂਬਰ ਦੇਸ਼ ਸ਼ਾਮਲ ਹਨ। ਹਰ ਦੇਸ਼ 13-13 ਨਾਮ ਸੁਝਾਉਂਦਾ ਹੈ, ਜਿਸ ਨਾਲ ਕੁੱਲ 169 ਨਾਵਾਂ ਦੀ ਸੂਚੀ ਬਣਦੀ ਹੈ।
ਇਹ 13 ਦੇਸ਼ ਹਨ:
ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ਼੍ਰੀਲੰਕਾ, ਮਾਲਦੀਵ, ਮਿਆਂਮਾਰ, ਓਮਾਨ, ਈਰਾਨ, ਕਤਰ, ਸਾਊਦੀ ਅਰਬ, ਥਾਈਲੈਂਡ, ਯੂਏਈ ਅਤੇ ਯਮਨ।
ਚੱਕਰਵਾਤਾਂ ਦੇ ਨਾਮ ਕਿਵੇਂ ਚੁਣੇ ਜਾਂਦੇ ਹਨ?
ਜਦੋਂ ਵੀ ਕਿਸੇ ਦੇਸ਼ 'ਚ ਕੋਈ ਚੱਕਰਵਾਤ ਆਉਂਦਾ ਹੈ ਤਾਂ ਨਾਮਕਰਨ ਦੇਸ਼ਾਂ ਦੇ ਐਲਫਾਬੇਟਿਕਲ ਆਰਡਰ ਦੇ ਹਿਸਾਬ ਨਾਲ ਉਸ ਦੇਸ਼ ਵਲੋਂ ਸੁਝਾਏ ਗਏ ਨਾਵਾਂ ਦੀ ਸੂਚੀ ਤੋਂ ਅਗਲਾ ਨਾਂ ਰੱਖਿਆ ਜਾਂਦਾ ਹੈ।
ਉਦਾਹਰਣ:
ਜੇ ਪਿਛਲੀ ਵਾਰ ਯੂਏਈ ਦੀ ਵਾਰੀ ਸੀ, ਤਾਂ ਇਸ ਵਾਰ ਬੰਗਲਾਦੇਸ਼, ਫਿਰ ਭਾਰਤ… ਇਸ ਤਰ੍ਹਾਂ ਲਿਸਟ ਅੱਗੇ ਵਧਦੀ ਹੈ। ਇਸ ਵਾਰ ਬਾਰੀ ਯਮਨ ਦੀ ਸੀ ਤੇ ਇਸ ਨੇ ਚਕਰਵਾਤ ਨੂੰ ਨਾਮ ਦਿੱਤਾ—‘ਦਿਤਵਾ’। ਮਿਲੀ ਜਾਣਕਾਰੀ ਅਨੁਸਾਰ ਇਹ ਸਿਸਟਮ ਸਾਲ 2000 'ਚ ਸ਼ੁਰੂ ਕੀਤਾ ਗਿਆ ਸੀ, ਇਸ ਦਾ ਮਕਸਦ ਲੋਕਾਂ ਨੂੰ ਸਾਵਧਾਨ ਕਰਨ ਅਤੇ ਬਚਾਅ ਕੰਮਾਂ ਨੂੰ ਸੌਖਾ ਬਣਾਉਣ ਲਈ ਕੀਤਾ ਜਾਂਦਾ ਹੈ ਤਾਂ ਕਿ ਇਕੱਠੇ ਕਈ ਤੂਫਾਨ ਆਉਣ 'ਤੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ।
ਨਾਮਕਰਨ ਦੇ ਅੰਤਰਰਾਸ਼ਟਰੀ ਨਿਯਮ
ਚੱਕਰਵਾਤਾਂ ਦੇ ਨਾਂ ਲਈ ਕੁਝ ਖਾਸ ਨਿਯਮ ਬਣੇ ਹਨ: ਜਿਵੇਂ ਚੱਕਰਵਾਤੀ ਤੂਫ਼ਾਨਾਂ ਦੇ ਨਾਂ ਛੋਟੇ ਅਤੇ ਅਜਿਹੇ ਹੋਣ ਜਿਨ੍ਹਾਂ ਨੂੰ ਲੋਕ ਆਸਾਨੀ ਨਾਲ ਬੋਲ ਸਕਣ। ਨਾਂ ਅਜਿਹੇ ਹੋਣੇ ਚਾਹੀਦੇ ਹਨ ਜਿਨ੍ਹਾਂ ਤੋਂ ਕਿਸੇ ਵੀ ਦੇਸ਼ ਦੀ ਸੰਸਕ੍ਰਿਤੀ, ਰਾਜਨੀਤੀ ਜਾਂ ਧਾਰਮਿਕ ਭਾਵਨਾਵਾਂ ਦੁਖੀ ਨਾ ਹੋਣ। ਇਸ ਤੋਂ ਇਲਾਵਾ ਨਿਯਮਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਇਕ ਵਾਰ ਇਸਤੇਮਾਲ ਹੋਣ ਵਾਲੇ ਨਾਂ ਨੂੰ ਦੁਬਾਰਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ ਹੈ। ਨਾਂ ਵੱਧ ਤੋਂ ਵੱਧ 8 ਅੱਖਰ ਲੰਬੇ ਹੋ ਸਕਦੇ ਹਨ।
ਕੀ ਹੈ ਚੱਕਰਵਾਤ ਦਿਤਵਾ?
ਦਿਤਵਾ ਇਕ ਟ੍ਰੋਪਿਕਲ ਸਾਇਕਲੋਨ ਹੈ ਜੋ ਬੰਗਾਲ ਦੀ ਖਾੜੀ 'ਚ ਬਣਿਆ ਹੈ। ਉੱਤਰੀ ਹਿੰਦ ਮਹਾਸਾਗਰ (ਅਰਬ ਸਾਗਰ + ਬੰਗਾਲ ਦੀ ਖਾੜੀ) 'ਚ ਚੱਕਰਵਾਤਾਂ ਦਾ ਨਾਮਕਰਨ IMD, ਨਵੀਂ ਦਿੱਲੀ ਕਰਦਾ ਹੈ। 13 ਮੈਂਬਰ ਦੇਸ਼ਾਂ ਦੀ ਸੂਚੀ ਅਨੁਸਾਰ ਇਸ ਵਾਰ ਦਾ ਨਾਂ ਯਮਨ ਨੇ ਸੁਝਾਇਆ ਸੀ।
