ਆਖ਼ਿਰ ਪੀਲਾ ਹੀ ਕਿਉਂ, ਨੀਲਾ ਜਾਂ ਚਿੱਟਾ ਕਿਉਂ ਨਹੀਂ ਹੁੰਦਾ ਸੋਨਾ ? ਜਾਣੋ ਕੀ ਹੈ ਇਸ ਪਿੱਛੇ ਦਾ ਵਿਗਿਆਨ
Friday, Nov 28, 2025 - 11:12 AM (IST)
ਵੈੱਬ ਡੈਸਕ- ਸੋਨੇ ਦਾ ਪੀਲਾ ਰੰਗ ਧਾਤੂਆਂ 'ਚ ਬਿਲਕੁਲ ਵੱਖਰਾ ਹੈ। ਜਿੱਥੇ ਚਾਂਦੀ, ਤਾਂਬਾ ਜਾਂ ਲੋਹਾ ਚਾਂਦੀ-ਚਿੱਟੇ ਜਾਂ ਲਾਲ-ਭੂਰੇ ਰੰਗ ਦੇ ਦਿਸਦੇ ਹਨ, ਉੱਥੇ ਸੋਨਾ ਆਪਣੀ ਖਾਸ ਪੀਲੀ ਚਮਕ ਨਾਲ ਹਮੇਸ਼ਾ ਨਜ਼ਰ ਖਿੱਚਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਰੰਗ ਸਿਰਫ਼ ਸੋਨੇ ਦੀ ਖੂਬਸੂਰਤੀ ਨਹੀਂ, ਸਗੋਂ ਇਕ ਦਿਲਚਸਪ ਵਿਗਿਆਨਕ ਕਾਰਨ ਦਾ ਨਤੀਜਾ ਹੈ?
ਸੋਨੇ ਦਾ ਰੰਗ ਪੀਲਾ ਕਿਉਂ ਦਿਸਦਾ ਹੈ?
ਸੋਨਾ ਦੁਨੀਆ ਦਾ ਲਗਭਗ ਇਕੱਲਾ ਧਾਤੂ ਹੈ ਜੋ ਕੁਦਰਤੀ ਤੌਰ ’ਤੇ ਪੀਲਾ ਅਤੇ ਚਮਕਦਾਰ ਦਿਸਦਾ ਹੈ। ਇਸ ਦਾ ਕਾਰਨ ਇਹ ਹੈ ਕਿ ਸੋਨਾ ਨੀਲੇ ਰੰਗ ਦੀ ਰੋਸ਼ਨੀ ਨੂੰ ਸੋਖ ਲੈਂਦਾ ਹੈ, ਜਦਕਿ ਪੀਲੀ ਰੋਸ਼ਨੀ ਨੂੰ ਵਾਪਸ ਕਰਦਾ ਹੈ। ਇਸ ਨਾਲ ਸਾਡੀਆਂ ਅੱਖਾਂ ਨੂੰ ਪੀਲਾ ਰੰਗ ਨਜ਼ਰ ਆਉਂਦਾ ਹੈ।
ਇਹ ਵੀ ਪੜ੍ਹੋ : ਸਿਰਫ਼ 18,000 'ਚ ਮਹਿੰਦਰਾ ਦੀ ਕਾਰ ! ਬੱਚਿਆਂ ਲਈ ਸ਼ਾਨਦਾਰ 'ਤੋਹਫ਼ਾ' ਲੈ ਕੇ ਆ ਰਹੀ ਕੰਪਨੀ
ਤੇਜ਼ ਦੌੜਦੇ ਇਲੈਕਟ੍ਰੌਨਾਂ ਦਾ ਕਮਾਲ
- ਸੋਨੇ ਦੇ ਪਰਮਾਣੂਆਂ 'ਚ ਇਲੈਕਟ੍ਰਾਨ ਬਹੁਤ ਤੇਜ਼ੀ ਨਾਲ ਘੁੰਮਦੇ ਹਨ।
- ਇਹ ਇਲੈਕਟ੍ਰੌਨ ਪਰਮਾਣੂ ਦੇ ਕੇਂਦਰ (ਨਿਊਕਲੀਅਸ) ਦੇ ਬਹੁਤ ਨੇੜੇ ਹੁੰਦੇ ਹਨ।
- ਇਨ੍ਹਾਂ ਦੀ ਗਤੀ ਆਮ ਧਾਤੂਆਂ ਨਾਲੋਂ ਕਈ ਗੁਣਾ ਵੱਧ ਹੁੰਦੀ ਹੈ
- ਇਲੈਕਟ੍ਰਾਨਾਂ ਦੀ ਇਹ ਤੇਜ਼ ਗਤੀ ਉਨ੍ਹਾਂ ਨੂੰ ਨੀਲੀ ਰੋਸ਼ਨੀ (ਜਿਸ ਦੀ ਤਰੰਗਦਰ ਘੱਟ ਹੁੰਦੀ ਹੈ) ਨੂੰ ਆਪਣੇ ਅੰਦਰ ਖਿੱਚਣ ਲਈ ਮਜ਼ਬੂਰ ਕਰਦੀ ਹੈ। ਬਾਕੀ ਰੰਗਾਂ 'ਚੋਂ ਖ਼ਾਸ ਕਰਕੇ ਪੀਲਾ ਰੰਗ ਵਾਪਸ ਰਿਫਲੈਕਟ ਹੁੰਦਾ ਹੈ, ਜਿਸ ਨਾਲ ਸੋਨਾ ਆਪਣੇ ਖਾਸ ਪੀਲੇ ਰੰਗ 'ਚ ਚਮਕਦਾ ਹੈ।
ਸੋਨਾ ਇੰਨਾ ਕੀਮਤੀ ਕਿਉਂ?
- ਸੋਨਾ ਹਵਾ, ਪਾਣੀ ਅਤੇ ਜ਼ਿਆਦਾਤਰ ਐਸਿਡਾਂ ਨਾਲ ਆਸਾਨੀ ਨਾਲ ਖ਼ਰਾਬ ਨਹੀਂ ਹੁੰਦਾ।
- ਇਹੀ ਕਾਰਨ ਹੈ ਕਿ ਪ੍ਰਾਚੀਨ ਸਮੇਂ ਤੋਂ ਸੋਨੇ ਦੇ ਗਹਿਣੇ ਅੱਜ ਵੀ ਚਮਕਦੇ ਹਨ।
- ਇਸਦੀ ਦੁਰਲੱਭਤਾ, ਖੂਬਸੂਰਤੀ, ਨਾ ਖ਼ਰਾਬ ਹੋਣ ਦੀ ਖਾਸੀਅਤ ਅਤੇ ਇਤਿਹਾਸਕ ਮਹੱਤਤਾ ਇਸ ਨੂੰ ਬੇਹੱਦ ਕੀਮਤੀ ਬਣਾਉਂਦੀ ਹੈ। ਅੱਜ ਸੋਨੇ ਦੀ ਵਰਤੋਂ ਗਹਿਣਿਆਂ ਤੋਂ ਇਲਾਵਾ ਨਿਵੇਸ਼, ਇਲੈਕਟ੍ਰੌਨਿਕਸ ਅਤੇ ਕਈ ਤਕਨੀਕੀ ਉਪਕਰਣਾਂ 'ਚ ਵੀ ਹੁੰਦੀ ਹੈ।
