ਭਾਰਤ, ਚੀਨ ਗੋਗਰਾ-ਹਾਟ ਸਪ੍ਰਿੰਗਸ ਤੋਂ 12 ਸਤੰਬਰ ਤੱਕ ਫ਼ੌਜ ਵਾਪਸੀ ਦੀ ਪ੍ਰਕਿਰਿਆ ਕਰਨਗੇ ਪੂਰੀ : ਵਿਦੇਸ਼ ਮੰਤਰਾਲਾ

Friday, Sep 09, 2022 - 03:49 PM (IST)

ਨਵੀਂ ਦਿੱਲੀ (ਭਾਸ਼ਾ)- ਭਾਰਤ ਅਤੇ ਚੀਨ ਪੂਰਬੀ ਲੱਦਾਖ ਦੇ 'ਗੋਗਰਾ-ਹਾਟ ਸਪ੍ਰਿੰਗਸ' ਖੇਤਰ ਤੋਂ ਫ਼ੌਜਾਂ ਦੀ ਵਾਪਸੀ ਦੀ ਪ੍ਰਕਿਰਿਆ 12 ਸਤੰਬਰ ਤੱਕ ਪੂਰੀ ਕਰ ਲੈਣਗੇ। ਵਿਦੇਸ਼ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਦੇ ਬਿਆਨ ਤੋਂ ਇਕ ਦਿਨ ਪਹਿਲਾਂ, ਭਾਰਤ ਅਤੇ ਚੀਨ ਦੀਆਂ ਫ਼ੌਜਾਂ ਨੇ ਘੋਸ਼ਣਾ ਕੀਤੀ ਕਿ ਉਨ੍ਹਾਂ ਨੇ ਗੋਗਰਾ-ਹਾਟ ਸਪ੍ਰਿੰਗਜ਼ ਦੇ 'ਪੈਟ੍ਰੋਲਿੰਗ ਪੁਆਇੰਟ 15' ਤੋਂ ਫ਼ੌਜਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸਥਾਨ 'ਤੇ 2 ਸਾਲ ਤੋਂ ਵੱਧ ਸਮੇਂ ਤੋਂ ਦੋਵਾਂ ਫੌਜਾਂ ਵਿਚਾਲੇ ਟਕਰਾਅ ਚੱਲ ਰਿਹਾ ਹੈ।

ਇਹ ਵੀ ਪੜ੍ਹੋ : 2 ਸਾਲਾਂ ਤੋਂ ਚੱਲ ਰਿਹਾ ਡੈੱਡਲਾਕ ਹੋਵੇਗਾ ਖ਼ਤਮ, ਗੋਗਰਾ-ਹਾਟ ਸਪ੍ਰਿੰਗਸ ਤੋਂ ਪਿੱਛੇ ਹਟਣ ਲੱਗੇ ਭਾਰਤ-ਚੀਨ ਦੇ ਫ਼ੌਜੀ

ਵਿਦੇਸ਼ ਮੰਤਰਾਲਾ ਨੇ ਦੱਸਿਆ ਕਿ ਦੋਵੇਂ ਪੱਖਾਂ ਨੇ ਗੱਲਬਾਤ ਜਾਰੀ ਰੱਖਣ ਅਤੇ ਭਾਰਤ-ਚੀਨ ਸਰਹੱਦੀ ਖੇਤਰਾਂ ਵਿਚ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ਕੋਲ ਸ਼ਾਂਤੀ ਬਹਾਲ ਕਰਨ ਅਤੇ ਬਾਕੀ ਮੁੱਦਿਆਂ ਨੂੰ ਹੱਲ ਕਰਨ ਲਈ ਸਹਿਮਤੀ ਜਤਾਈ ਹੈ। ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਇਸ ਮਾਮਲੇ ਨਾਲ ਜੁੜੇ ਸਵਾਲਾਂ ਦੇ ਜਵਾਬ ਵਿਚ ਕਿਹਾ,"ਇਸ ਗੱਲ 'ਤੇ ਸਹਿਮਤੀ ਬਣੀ ਸੀ ਕਿ ਖੇਤਰ ਵਿਚ ਦੋਹਾਂ ਪਾਸਿਆਂ ਦੁਆਰਾ ਬਣਾਏ ਗਏ ਸਾਰੇ ਅਸਥਾਈ ਢਾਂਚੇ ਅਤੇ ਹੋਰ ਸਬੰਧਤ ਢਾਂਚੇ ਨੂੰ ਢਾਹ ਦਿੱਤਾ ਜਾਵੇਗਾ ਅਤੇ ਇਸ ਦੀ ਆਪਸੀ ਪੁਸ਼ਟੀ ਕੀਤੀ ਜਾਵੇਗੀ।" ਖੇਤਰ ਦੀ ਜ਼ਮੀਨ ਨੂੰ ਉਸੇ ਤਰ੍ਹਾਂ ਦੇ ਕੁਦਰਤੀ ਰੂਪ ਵਿਚ ਬਹਾਲ ਕੀਤਾ ਜਾਵੇਗਾ ਜੋ ਦੋਵਾਂ ਧਿਰਾਂ ਵਿਚਕਾਰ ਰੁਕਾਵਟ ਤੋਂ ਪਹਿਲਾਂ ਸੀ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News