ਬੱਤਖਾਂ ਦੇ ਤੈਰਨ ਨਾਲ ਪਾਣੀ ''ਚ ਵਧਦੀ ਹੈ ਆਕਸੀਜਨ : ਬਿਪਲਬ

Wednesday, Aug 29, 2018 - 01:24 AM (IST)

ਬੱਤਖਾਂ ਦੇ ਤੈਰਨ ਨਾਲ ਪਾਣੀ ''ਚ ਵਧਦੀ ਹੈ ਆਕਸੀਜਨ : ਬਿਪਲਬ

ਨਵੀਂ ਦਿੱਲੀ-ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਵ ਨੇ ਇਕ ਵਾਰ ਫਿਰ ਅਜੀਬ ਜਿਹਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਬੱਤਖਾਂ ਦੇ ਤੈਰਨ ਨਾਲ ਪਾਣੀ ਵਿਚ ਆਕਸੀਜਨ ਵਧਦੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਉਹ ਪੂਰੇ ਰਾਜ 'ਚ ਬੱਤਖਾਂ ਵੰਡਣਾਂ ਚਾਹੁੰਦੇ ਹਨ ਤੇ ਇਸ ਨਾਲ ਪੇਂਡੂ ਅਰਥਵਿਵਸਥਾ 'ਚ ਤੇਜ਼ੀ ਆਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਦ ਕਿਸੇ ਤਾਲਾਬ ਆਦਿ 'ਚ ਬੱਤਖ ਤੈਰਦੀ ਹੈ ਤਾਂ ਰੀਸਾਈਕਲਿੰਗ ਹੁੰਦੀ ਹੈ ਤੇ ਇਸ ਨਾਲ ਆਕਸੀਜਨ ਦਾ ਪੱਧਰ ਵਧਦਾ ਹੈ। ਨੀਰਮਹਿਲ ਦੇ ਨੇੜੇ ਬਣੀ ਨਕਲੀ ਝੀਲ ਰੁਦਰ ਸਾਗਰ 'ਚ ਕਿਸ਼ਤੀ ਦੌੜ ਦੀ ਸ਼ੁਰੂਆਤ ਦੇ ਮੌਕੇ ਇਹ ਗੱਲ ਉਨ੍ਹਾਂ ਨੇ ਦੱਸੀ। ਬਿਪਲਬ ਦੇਵ ਨੇ ਕਿਹਾ ਕਿ ਇਸ ਝੀਲ ਦੇ ਕਿਨਾਰੇ ਰਹਿਣ ਵਾਲੇ ਮਛੇਰਿਆਂ ਨੂੰ ਉਹ 50,000 ਬੱਤਖਾਂ ਦੇ ਬੱਚੇ ਵੰਡਣਗੇ। ਸਿਰਫ ਇਹ ਹੀ ਨਹੀਂ ਬਾਅਦ 'ਚ ਪੂਰੇ ਤ੍ਰਿਪੁਰਾ ਦੇ ਪਿੰਡਾਂ 'ਚ ਬੱਤਖਾਂ ਦੇ ਬੱਚੇ ਵੰਡੇ ਜਾਣਗੇ। ਜਲ ਭੰਡਾਰਾਂ ਦੇ ਕੋਲ ਸਥਿਤ ਟੂਰਿਸਟ ਕੇਂਦਰਾਂ ਕੋਲ ਖਾਸ ਤੌਰ 'ਤੇ ਇਨ੍ਹਾਂ ਨੂੰ ਵੰਡਿਆ ਜਾਵੇਗਾ, ਤਾਂ ਜੋ ਕੁਦਰਤੀ ਸੁੰਦਰਤਾ 'ਚ ਵਾਧਾ ਹੋਵੇ ਤੇ ਪੇਂਡੂ ਅਰਥ ਵਿਵਸਥਾ ਵਿਚ ਤੇਜ਼ੀ ਆਵੇ। ਦੇਵ ਨੇ ਕਿਹਾ ਕਿ ਜਦੋਂ ਬੱਤਖ ਪਾਣੀ ਵਿਚ ਤੈਰਦੀ ਹੈ ਤਾਂ ਆਪਣੇ ਆਪ ਤਾਲਾਬ ਵਿਚ ਆਕਸੀਜਨ ਦਾ ਪੱਧਰ ਵਧ ਜਾਂਦਾ ਹੈ ਤੇ ਇਸ ਨਾਲ ਆਕਸੀਜਨ ਰੀਸਾਈਕਲਿੰਗ ਹੋਣ ਨਾਲ ਪਾਣੀ ਵਿਚ ਰਹਿ ਰਹੀਆਂ ਮੱਛੀਆਂ ਨੂੰ ਜ਼ਿਆਦਾ ਆਕਸੀਜਨ ਮਿਲਦੀ ਹੈ। ਇਸ ਨਾਲ ਮੱਛੀਆਂ ਤੇਜ਼ੀ ਨਾਲ ਵਧਦੀਆਂ ਹਨ ਤੇ ਜੈਵਿਕ ਤਰੀਕੇ ਨਾਲ ਮੱਛੀ ਪਾਲਣ 'ਚ ਵਾਧਾ ਹੁੰਦਾ ਹੈ। ਜ਼ਿਕਰਯੋਗ ਹੈ ਕਿ ਤ੍ਰਿਪੁਰਾ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਹੀ ਬਿਪਲਬ ਦੇਵ ਆਪਣੇ ਬਿਆਨਾਂ ਦੀ ਵਜ੍ਹਾ ਨਾਲ ਲਗਾਤਾਰ ਚਰਚਾ 'ਚ ਹਨ। ਹਾਲ ਹੀ ਵਿਚ ਉਨ੍ਹਾਂ ਨੇ ਮਾਬ ਲਿੰਚਿਗ ਦੀਆਂ ਵਾਰਦਾਤਾਂ ਨੂੰ ਅੰਤਰਰਾਸ਼ਟਰੀ ਸਾਜ਼ਿਸ਼ ਕਰਾਰ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਲਗਾਮ ਕੱਸੀ ਗਈ ਹੈ।
ਬਿਪਲਬ ਦੇਵ ਸਭ ਤੋਂ ਪਹਿਲਾਂ ਮਹਾਭਾਰਤ ਕਾਲ 'ਚ ਇੰਟਰਨੈੱਟ ਤੇ ਸੈਟੇਲਾਈਟ ਹੋਣ ਦਾ ਦਾਅਵਾ ਕਰਕੇ ਸੁਰਖੀਆਂ 'ਚ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਡਾਈਨਾ ਹੇਡਨ ਭਾਰਤੀ ਸੁੰਦਰੀ ਨਹੀਂ ਹੈ, ਉਸਦੀ ਜਿੱਤ ਫਿਕਸ ਸੀ ਤੇ ਉਹ ਭਾਰਤੀ ਔਰਤਾਂ ਦੀ ਸੁੰਦਰਤਾ ਦੀ ਨੁਮਾਇਦਗੀ ਨਹੀਂ ਕਰਦੀ, ਜਦਕਿ ਐਸ਼ਵਰਿਆ ਰਾਏ ਕਰਦੀ ਹੈ। ਇਕ ਤੋਂ ਬਾਅਦ ਇਕ ਬਿਆਨ ਦੇਣ ਵਾਲੇ ਬਿਪਲਬ ਦੇਵ ਇਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਨੌਜਵਾਨਾਂ ਨੂੰ ਨੌਕਰੀਆਂ ਬਦਲੇ ਪਾਨ ਦੀ ਦੁਕਾਨ ਖੋਲ੍ਹਣ ਦੀ ਸਲਾਹ ਦਿੱਤੀ। ਇਕ ਬਿਆਨ 'ਚ ਉਨ੍ਹਾਂ ਕਿਹਾ ਕਿ ਮਕੈਨੀਕਲ ਇੰਜੀਨੀਅਰਿੰਗ ਦੇ ਪਿਛੋਕੜ ਵਾਲੇ ਲੋਕਾਂ ਨੂੰ ਸਿਵਲ ਸਰਵਿਸਿਜ਼ ਸੇਵਾਵਾਂ ਦੀ ਚੋਣ ਨਹੀਂ ਕਰਨੀ ਚਾਹੀਦੀ


Related News