ਹੁਣ ਇਨ੍ਹਾਂ ਟ੍ਰੇਨਾਂ ''ਚ ਵੀ ਅਰਾਮ ਨਾਲ ਕਰਵਾ ਸਕੋਗੇ ਸਿਰ ਤੇ ਪੈਰਾਂ ਦੀ ਤੇਲ ਨਾਲ ਮਾਲਸ਼

06/08/2019 5:09:14 PM

ਨਵੀਂ ਦਿੱਲੀ — ਭਾਰਤੀ ਰੇਲਵੇ ਨੇ ਆਪਣੇ ਯਾਤਰੀਆਂ ਲਈ ਚਲਦੀ ਟ੍ਰੇਨ ਵਿਚ ਸਿਰ ਦੀ ਮਾਲਸ਼ ਅਤੇ ਪੈਰਾਂ ਦੀ ਤੇਲ ਮਾਲਸ਼ ਦੀ ਸਹੂਲਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪੱਛਮੀ ਰੇਲਵੇ ਦੇ ਰਤਲਾਮ ਮੰਡਲ ਨੇ ਇੰਦੌਰ ਤੋਂ ਸ਼ੁਰੂ ਹੋਣ ਵਾਲੀਆਂ 39 ਟ੍ਰੇਨਾਂ 'ਚ ਮਾਲਸ਼ ਦੀ ਸਹੂਲਤ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਇਨ੍ਹਾਂ ਵਿਚ ਮਾਲਵਾ ਐਕਸਪ੍ਰੈੱਸ, ਨਵੀਂ ਦਿੱਲੀ ਇੰਟਰਸਿਟੀ ਐਕਸਪ੍ਰੈੱਸ, ਅਹਿਲਿਆਨਗਰੀ ਐਕਸਪ੍ਰੈੱਸ, ਅਵੰਤਿਕਾ ਐਕਸਪ੍ਰੈੱਸ, ਸ਼ਿਪਰਾ ਐਕਸਪ੍ਰੈੱਸ, ਨਰਮਦਾ ਐਕਸਪ੍ਰੈੱਸ, ਪੇਂਚਵੈਲੀ ਐਕਸਪ੍ਰੈੱਸ, ਉੱਜਯਿਨੀ ਐਕਸਪ੍ਰੈੱਸ ਆਦਿ ਸ਼ਾਮਲ ਹਨ। 
ਰੇਲਵੇ ਦੇ ਅਧਿਕਾਰਕ ਸੂਤਰਾਂ ਅਨੁਸਾਰ ਰਤਲਾਮ ਮੰਡਲ ਨੇ ਸੁੱਕਰਵਾਰ ਨੂੰ ਇਸ ਦਾ ਆਦੇਸ਼ ਜਾਰੀ ਕੀਤਾ। ਸੂਤਰਾਂ ਅਨੁਸਾਰ ਹਰ ਟ੍ਰੇਨ ਵਿਚ ਤਿੰਨ ਤੋਂ ਪੰਜ ਹੁਨਰਮੰਦ ਮਸਾਜ ਕਰਨ ਵਾਲੇ ਤਾਇਨਾਤ ਰਹਿਣਗੇ। ਇਹ ਮਸਾਜ ਕਰਨ ਵਾਲੇ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਯਾਤਰੀਆਂ ਦੀ ਬੇਨਤੀ 'ਤੇ ਉਨ੍ਹਾਂ ਦੀ ਸੀਟ 'ਤੇ ਜਾ ਕੇ ਸਿਰ ਦੀ ਚੰਪੀ ਅਤੇ ਪੈਰਾਂ ਦੀ ਮਾਲਸ਼ ਕਰਨਗੇ। ਸਿਰ ਅਤੇ ਪੈਰ ਦੀ ਮਾਲਸ਼ ਲਈ ਗੋਲਡ ਸਕੀਮ ਲਈ 100 ਰੁਪਏ, ਡਾਇਮੰਡ ਸਕੀਮ 'ਚ 200 ਰੁਪਏ ਅਤੇ ਪਲੈਟਿਨਮ ਸਕੀਮ ਵਿਚ 300 ਰੁਪਏ ਦੀ ਦਰ ਨਾਲ ਚਾਰਜ ਕੀਤਾ ਜਾਵੇਗਾ। 

ਗੋਲਡ ਸਕੀਮ 'ਚ ਮਾਲਸ਼ ਕਰਨ ਵਾਲਾ 15 ਤੋਂ 20 ਮਿੰਟ ਤੱਕ ਜੈਤੂਨ ਜਾਂ ਘੱਟ ਚਿਪਚਿਪੇ ਤੇਲ ਨਾਲ ਮਾਲਸ਼ ਕਰੇਗਾ ਜਦੋਂ ਕਿ ਡਾਇਮੰਡ ਅਤੇ ਪਲੈਟਿਨਮ ਸਕੀਮ ਵਿਚ ਤੇਲ ਦੇ ਨਾਲ ਕ੍ਰੀਮ ਅਤੇ ਵ੍ਹਾਈਪਸ ਨਾਲ ਮਾਲਸ਼ ਕੀਤੀ ਜਾਵੇਗੀ। ਟ੍ਰੇਨ ਦੇ ਹਰ ਕੋਚ ਵਿਚ ਸਟੀਕਰ ਦੁਆਰਾ ਮਸਾਜਰ ਦੇ ਨੰਬਰ ਦਰਸਾਏ ਜਾਣਗੇ। ਸੂਤਰਾਂ ਨੇ ਦੱਸਿਆ ਕਿ ਇਹ ਸੇਵਾ 15 ਤੋਂ 20 ਦਿਨਾਂ ਦੇ ਅੰਦਰ ਸ਼ੁਰੂ ਹੋ ਜਾਵੇਗੀ। ਇਹ ਪ੍ਰੀਖਣ ਜੇਕਰ ਸਫਲ ਹੁੰਦਾ ਹੈ ਤਾਂ ਮੁੰਬਈ, ਦਿੱਲੀ, ਕੋਲਕਾਤਾ, ਚੇਨਈ, ਬੈਂਗਲੁਰੂ, ਜੰਮੂ, ਵੈਸ਼ਨੋਦੇਵੀ ਧਾਮ , ਕਟਰਾ, ਹਰਿਦੁਆਰ, ਦਹਿਰਾਦੂਨ ਆਦਿ ਸਥਾਨਾਂ 'ਤੇ ਇਸ ਯੋਜਨਾ ਨੂੰ ਸ਼ੁਰੂ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਇਸ ਕਦਮ ਨਾਲ ਰੇਲਵੇ ਨੂੰ ਲਗਭਗ 20 ਲੱਖ ਰੁਪਏ ਤੱਕ ਦੀ ਆਮਦਨ  ਹੋਣ ਦਾ ਅੰਦਾਜ਼ਾ ਹੈ। ਇਸ ਦੇ ਨਾਲ ਹੀ ਯਾਤਰੀਆਂ ਦੇ ਵਧਣ ਨਾਲ ਕਰੀਬ 90 ਲੱਖ ਰੁਪਏ ਦੀ ਵਾਧੂ ਟਿਕਟ ਦੀ ਵਿਕਰੀ ਵੀ ਹੋਵੇਗੀ। ਭਾਰਤੀ ਰੇਲਵੇ ਨੇ ਆਪਣੀ ਟ੍ਰੇਨਾਂ ਵਿਚ ਯਾਤਰੀਆਂ ਲਈ ਪਹਿਲੀ ਵਾਰ ਇਸ ਤਰ੍ਹਾਂ ਦੀ ਸਹੂਲਤ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਹੁਣ ਤੱਕ 


Related News